FacebookTwitterg+Mail

ਹੌਟ ਅਦਾਵਾਂ ਨਾਲ ਖਲੀ ਦੀ ਰਿੰਗ 'ਚ ਰਾਖੀ ਸਾਵੰਤ ਨੇ ਦਿਲ ਕੀਤੇ 'ਟੋਟੇ-ਟੋਟੇ'

rakhi sawant
11 July, 2018 09:05:35 PM

ਮੁੰਬਈ (ਬਿਊਰੋ)— ਅਭਿਨੇਤਰੀ ਤੇ ਡਾਂਸਰ ਰਾਖੀ ਸਾਵੰਤ ਅਕਸਰ ਹੀ ਆਪਣੀਆਂ ਹੌਟ ਅਦਾਵਾਂ ਤੇ ਬੋਲਡ ਬਿਆਨਾਂ ਨੂੰ ਲੈ ਕੇ ਲਾਈਮਲਾਈਟ 'ਚ ਰਹਿੰਦੀ ਹੈ। ਅਜਿਹੇ 'ਚ ਇਕ ਵਾਰ ਮੁੜ ਤੋਂ ਰਾਖੀ ਹੌਟਨੈੱਸ ਨੂੰ ਲੈ ਕੇ ਸੁਰਖੀਆਂ 'ਚ ਆ ਗਈ ਹੈ। ਅਸਲ 'ਚ 'ਦਿ ਗ੍ਰੇਟ ਖਲੀ ਰਿਟਰਨਜ਼' ਸ਼ੋਅ 'ਚ ਰਾਖੀ ਸਾਵੰਤ ਤੇ ਅਮਰੀਕੀ ਮੂਲ ਦੀ ਮਹਿਲਾ ਰੈਸਟਰ ਕੇਟੀ ਫੋਰਬਸ ਦੇ ਡਾਂਸ ਦਾ ਜਲਵਾ ਵੀ ਦੇਖਣ ਨੂੰ ਮਿਲ ਰਿਹਾ ਹੈ।
Punjabi Bollywood Tadka
ਰਾਖੀ ਸਾਵੰਤ ਨੇ ਰਿੰਗ 'ਤੇ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰੇ। ਉਸ ਨੇ 'ਦਿਲ ਟੋਟੇ-ਟੋਟੇ', 'ਲੈਲਾ' ਤੇ ਹੋਰਨਾਂ ਗੀਤਾਂ 'ਤੇ ਥਿਰਕ ਕੇ ਹਾਜ਼ਰੀਨ ਦਾ ਖੂਬ ਮਨੋਰੰਜਨ ਕੀਤਾ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਪੋਸਟ ਕੀਤੀਆਂ ਹਨ।
Punjabi Bollywood Tadka
ਰਾਖੀ ਦੀਆਂ ਇਨ੍ਹਾਂ ਅਦਾਵਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਰਾਖੀ ਦੀਆਂ ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ 'ਤੇ ਖੂਬ ਕੁਮੈਂਟਸ ਕਰ ਰਹੇ ਹਨ।
Punjabi Bollywood Tadka
ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਬੀਟ 'ਤੇ ਸਿਰਫ ਰਾਖੀ ਤੇ ਕੈਟੀ ਹੀ ਨਹੀਂ, ਸਗੋਂ ਮੈਦਾਨ 'ਚ ਮੌਜੂਦ ਦਰਸ਼ਕ ਵੀ ਝੂੰਮ ਉਠੇ। ਰਿੰਗ 'ਚ ਵਿਦੇਸ਼ ਦੀ ਕੈਟੀ ਫੋਰਬਸ ਤੇ ਰਾਖੀ ਸਾਵੰਤ ਵਿਚਾਲੇ ਡਾਂਸ ਦਾ ਮੁਕਾਬਲਾ ਹੋਇਆ।

ਦੋਵਾਂ ਵਿਚਾਲੇ 'ਚਿਕਨੀ ਚਮੇਲੀ' ਤੇ 'ਲੈਲਾ ਮੈਂ ਲੈਲਾ' ਗੀਤਾਂ 'ਤੇ ਰੱਜ ਕੇ ਠੁਮਕੇ ਲੱਗੇ।​​​​​​​


Tags: Rakhi Sawant The Great Khali Wrestling Dance

Edited By

Rahul Singh

Rahul Singh is News Editor at Jagbani.