ਨਵੀਂ ਦਿੱਲੀ— ਭਾਰਤ ਤੇ ਸ਼੍ਰੀਲੰਕਾ 'ਚ 3 ਵਨ ਡੇ ਮੈਚਾਂ ਦੀ ਸੀਰੀਜ਼ ਦਾ ਦੂਜਾ ਮੁਕਾਬਲਾ ਖੇਡਿਆ ਗਿਆ ਤੇ ਵਨ ਡੇ ਮੈਚ 'ਚ ਰੋਹਿਤ ਸ਼ਰਮਾ ਨੇ 3 ਦੋਹਰੇ ਸੈਂਕੜੇ ਲਗਾਉਣ ਵਾਲੇ ਦੁਨੀਆ ਦੇ ਇਕਲੌਤੇ ਬੱਲੇਬਾਜ਼ ਬਣ ਗਏ। ਮੋਹਾਲੀ 'ਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਤੇ ਉਸ ਤੋਂ ਬਾਅਦ ਉਸ ਨੂੰ ਸਾਰਿਆਂ ਨੇ ਸੋਸ਼ਲ ਮੀਡੀਆ 'ਤੇ ਵਧਾਈ ਦੇਣੀ ਸ਼ੁਰੂ ਕਰ ਦਿੱਤੀ।
ਜਦੋਂ ਪੂਰੀ ਦੁਨੀਆ ਰੋਹਿਤ ਸ਼ਰਮਾ ਦੇ ਪ੍ਰਦਰਸ਼ਨ ਨੂੰ ਸਰਾਹ ਰਹੀ ਹੋਵੇ ਤਾਂ ਉਨ੍ਹਾਂ ਦੀ ਨਵੀਂ ਨਵੇਲੀ ਭਾਬੀ ਅਨੁਸ਼ਕਾ ਸ਼ਰਮਾ ਉਸ ਦੀ ਵੱਡੀ ਉਪਲੱਬਧੀ ਤੇ ਕਾਮਯਾਬੀ ਤੋਂ ਬਾਅਦ ਵਿਸ਼ ਕਰਨ ਤੋਂ ਪਿੱਛੇ ਕਿਵੇਂ ਰਹਿ ਸਕਦੀ ਸੀ। ਅਨੁਸ਼ਕਾ ਨੇ ਪਹਿਲੇ ਤਾਂ ਰੋਹਿਤ ਦੇ ਟਵੀਟ 'ਤੇ ਉਸਦਾ ਧੰਨਵਾਦ ਕੀਤਾ ਤੇ ਬਾਅਦ 'ਚ ਉਸ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ।
ਇਸ ਤੋਂ ਪਹਿਲੇ ਰੋਹਿਤ ਨੇ ਵਿਰਾਟ ਤੇ ਅਨੁਸ਼ਕਾ ਨੂੰ ਵਿਆਹ ਦੀ ਵਧਾਈ ਦਿੰਦੇ ਹੋਏ ਲਿਖਿਆ ਸੀ ਵਿਰਾਟ ਮੈਂ ਤੁਹਾਨੂੰ ਵਧੀਆ ਪਤੀ ਬਣਨ ਦੇ ਟਿਪਸ ਦੱਸਾਗਾ ਤੇ ਅਨੁਸ਼ਕਾ ਤੁਸੀਂ ਆਪਣਾ ਸਰਨੇਮ ਸ਼ਰਮਾ ਹੀ ਰੱਖਣਾ।
ਰੋਹਿਤ ਨੇ ਸਿਰਫ 153 ਗੇਂਦਾਂ 'ਤੇ 208 ਦੌੜਾਂ ਦੀ ਜੇਤੂ ਪਾਰੀ ਖੇਡੀ। 392 ਦੌੜਾਂ ਦੇ ਨਾਲ ਭਾਰਤੀ ਟੀਮ ਨੇ ਮੋਹਾਲੀ 'ਚ ਸਭ ਤੋਂ ਵੱਡਾ ਸੈਂਕੜਾ ਬਣਾਇਆ।