ਮੁੰਬਈ— ਪਹਿਲਾਜ ਨਿਹਲਾਨੀ ਦੀ ਫਿਲਮ 'ਜੂਲੀ 2' ਦਾ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਫਿਲਮ ਦੀ ਲੀਡ ਭੂਮਿਕਾ 'ਚ ਨਜ਼ਰ ਆਉਣ ਵਾਲੀ ਅਦਾਕਾਰਾ ਰਾਏ ਲਕਸ਼ਮੀ ਖੂਬ ਸੁਰਖੀਆਂ ਬਟੋਰ ਰਹੀ ਹੈ। 'ਜੂਲੀ 2' ਨਾਲ ਉਹ ਬਤੌਰ ਲੀਡ ਅਦਾਕਾਰਾ ਦੇ ਰੂਪ 'ਚ ਡੈਬਿਊ ਕਰ ਰਹੀ ਹੈ।

ਜੋ ਕਿ ਸਾਲ 2004 'ਚ ਆਈ ਫਿਲਮ 'ਜੂਲੀ' ਦਾ ਸੀਕਵਲ ਹੈ। ਰਾਏ ਲਕਸ਼ਮੀ ਫਿਲਮ ਇੰਡਸਟਰੀ 'ਚ ਨਵੀਂ ਨਹੀਂ ਹੈ। ਉਹ ਦੱਖਣੀ ਭਾਰਤੀ ਸਿਨੇਮਾ ਦੀ ਮੰਨੀ-ਪ੍ਰਮੰਨੀ ਅਦਾਕਾਰਾ ਹੈ। ਪਿਛਲੇ 10 ਸਾਲਾਂ ਤੋਂ ਸਿਨੇਮਾ ਦੀ ਦੁਨੀਆਂ 'ਤੇ ਰਾਜ ਕਰ ਰਹੀ ਹੈ।

ਰਾਏ ਲਕਸ਼ਮੀ ਦਾ ਜਨਮ 5 ਮਈ 1989 ਨੂੰ ਬੈਂਗਲੁਰੂ 'ਚ ਹੋਇਆ ਸੀ। 15 ਸਾਲ ਦੀ ਉਮਰ 'ਚ ਉਸ ਨੇ ਤਮਿਲ ਫਿਲਮ 'ਕਾਰਕ ਕਾਸਾਦਾਰਾ' ਨਾਲ ਡੈਬਿਊ ਕੀਤਾ ਸੀ।

10 ਸਾਲਾਂ ਦੇ ਆਪਣੇ ਫਿਲਮੀ ਸਫਰ ਦੌਰਾਨ ਉਸ ਨੇ 50 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਹੈ। ਇਸ 'ਚ ਮਲਿਆਲਮ, ਤੇਲੁਗੁ ਤੇ ਤਮਿਲ ਭਾਸ਼ਾ ਦੀਆਂ ਫਿਲਮਾਂ ਵੀ ਸ਼ਾਮਲ ਹਨ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਉਹ ਸੋਨਾਕਸ਼ੀ ਸਿਹਨਾ ਦੀ 'ਅਕੀਰਾ' 'ਚ ਛੋਟੀ ਭੂਮਿਕਾ 'ਚ ਨਜ਼ਰ ਆ ਚੁੱਕੀ ਹੈ। ਅਦਾਕਾਰੀ ਤੋਂ ਇਲਾਵਾ ਰਾਏ ਲਕਸ਼ਮੀ ਨੂੰ ਦੱਖਣ ਭਾਰਤੀ ਸਿਨੇਮਾ ਦਾ ਸਭ ਤੋਂ ਸਟਾਈਲਿਸ਼ ਸਟਾਰ ਵੀ ਮੰਨਿਆ ਜਾਂਦਾ ਹੈ।


ਰਾਏ ਲਕਸ਼ਮੀ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੂੰ ਵੀ ਡੇਟ ਕਰ ਚੁੱਕੀ ਹੈ। ਇਸ ਗੱਲ ਦਾ ਖੁਲਾਸਾ ਖੁਦ ਰਾਏ ਲਕਸ਼ਮੀ ਨੇ ਹੀ ਕੀਤਾ ਸੀ।
ਲਕਸ਼ਮੀ ਦਾ ਕਹਿਣਾ ਸੀ ਕਿ, ਉਸ ਸਮੇਂ ਮੈਂ ਟੀਮ ਦੀ ਬ੍ਰਾਂਡ ਅੰਬੈਸਡਰ ਸੀ। ਧੋਨੀ ਦੀ ਟੀਮ ਦਾ ਹਿੱਸਾ ਸੀ। ਉਸ ਸਮੇਂ ਸਾਡੇ ਦੋਹਾਂ 'ਚ ਕਾਫੀ ਨਜ਼ਦੀਕੀਆਂ ਵਧੀਆਂ ਸਨ। ਅਸੀਂ ਇਕ ਸਾਲ ਇਕੱਠੇ ਰਹੇ ਸਨ।