ਮੁੰਬਈ— ਹਾਲ ਹੀ 'ਚ ਰਿਲੀਜ਼ ਹੋਈ ਭਾਰਤੀ ਕ੍ਰਿਕੇਟ ਦੇ ਭਗਵਾਨ ਸਚਿਨ ਤੇਂਦੁਲਕਰ ਦੀ ਬਾਇਓਪਿਕ 'ਤੇ ਆਧਾਰਿਤ ਫਿਲਮ 'ਸਚਿਨ ਏ ਬਿਲੀਅਨ ਡਰੀਮਜ਼' ਕਾਫੀ ਚਰਚਾ 'ਚ ਹੈ। ਇਸ ਫਿਲਮ ਨੇ ਬਾਕਸ ਆਫਿਸ 'ਤੇ 2 ਦਿਨਾਂ 'ਚ 17 ਕਰੋੜ 60 ਲੱਖ ਰੁਪਏ ਦਾ ਕਾਰੋਬਾਰ ਕੀਤਾ ਹੈ ਪਰ ਇਸ ਫਿਲਮ ਲਈ ਸਚਿਨ ਨੂੰ ਕਿੰਨੇ ਪੈਸੇ ਮਿਲਣਗੇ ਇਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ।
ਸੂਤਰਾਂ ਮੁਤਾਬਕ ਸਚਿਨ ਨੂੰ ਇਸ ਫਿਲਮ ਲਈ ਕਰੀਬ 40 ਕਰੋੜ ਰੁਪਏ ਮਿਲੇ ਹਨ। ਪ੍ਰੋਡਕਸ਼ਨ ਟੀਮ ਦੇ ਇਕ ਸੂਤਰ ਦਾ ਕਹਿਣਾ ਹੈ ਕਿ 40 ਕਰੋੜ 'ਤੇ ਨਹੀਂ ਪਰ 35 ਤੋਂ 38 ਕਰੋੜ ਦੇ ਕਰੀਬ ਮਿਲੇ ਹਨ। ਇਸ ਤੋਂ ਇਲਾਵਾ ਭਾਰਤ 'ਚ ਇਸ ਫਿਲਮ ਨੂੰ 2400 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਸੀ ਤੇ ਵਿਦੇਸ਼ਾ 'ਚ ਇਸ ਨੂੰ 400 ਸ਼ਕ੍ਰੀਨਜ਼ ਮਿਲੀਆਂ ਸਨ। ਉਮੀਦ ਕੀਤੀ ਜਾ ਸਕਦੀ ਹੈ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਬਿਜ਼ਨੈੱਸ ਕਰੇਗੀ।