FacebookTwitterg+Mail

ਸਾਗਰਿਕਾ-ਯੁਵਰਾਜ ਦੀ ਤਸਵੀਰ ਦੇਖ ਮਚੀ ਹੇਜ਼ਲ, ਲੋਕਾਂ ਨੇ ਇੰਝ ਬਣਾ ਦਿੱਤਾ ਮਜ਼ਾਕ

sagarika ghatge and yuvraj singh
29 December, 2017 10:51:44 AM

ਮੁੰਬਈ(ਬਿਊਰੋ)— ਮੁੰਬਈ 'ਚ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਰਿਸੈਪਸ਼ਨ ਦੀਆਂ ਖਬਰਾਂ ਲਗਾਤਾਰ ਚਰਚਾ 'ਚ ਬਣੀਆਂ ਹੋਈਆਂ ਹਨ। ਇਸ ਇਵੈਂਟ ਦੀਆਂ ਤਸਵੀਰਾਂ ਵੀ ਖੂਬ ਲਾਈਕ ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਇਸ ਇਵੈਂਟ 'ਚ ਪੁੱਜੇ ਯੁਵਰਾਜ ਸਿੰਘ ਤੇ ਜ਼ਹੀਰ ਖਾਨ ਦੀ ਪਤਨੀ ਸਾਗਰਿਕਾ ਘਾਟਕੇ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹੋਇਆ ਕੁਝ ਅਜਿਹਾ ਕਿ ਸਾਗਰਿਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਯੁਵਰਾਜ ਨਾਲ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ, ਟਵੀਨਿੰਗ ਵਿਦ ਮਿਸਟਰ ਸਿੰਘ।

Punjabi Bollywood Tadka

ਇਸ ਤਸਵੀਰ 'ਚ ਦੇਖ ਪਤਾ ਲੱਗਦਾ ਹੈ ਕਿ ਦੋਹਾਂ ਦੀ ਡਰੈੱਸ ਦਾ ਕਲਰ ਕਾਫੀ ਮਿਲਦਾ ਜੁਲਦਾ ਹੈ। ਇਸ ਤਸਵੀਰ ਦੇ ਪੋਸਟ ਹੋਣ ਤੋਂ ਬਾਅਦ ਯੁਵਰਾਜ ਦੀ ਪਤਨੀ ਹੇਜ਼ਲ ਕੀਚ ਨੇ ਮਜ਼ਾਕੀਆ ਅੰਦਾਜ਼ 'ਚ ਸਾਗਰਿਕਾ ਦੀ ਤਸਵੀਰ 'ਤੇ ਕੁਮੈਂਟ ਕਰਦੇ ਹੋਏ ਲਿਖਿਆ ਕਿ, ''ਮੈਨੂੰ ਅਜਿਹਾ ਲੱਗਦਾ ਹੈ ਕਿ ਮੈਨੂੰ ਜ਼ਹੀਰ ਖਾਨ ਨਾਲ ਮੈਚਿੰਗ ਦਾ ਆਉਟਫਿੱਟ ਪਾਉਣਾ ਚਾਹੀਦਾ ਸੀ।''

Punjabi Bollywood Tadka

ਹੇਜ਼ਲ ਦਾ ਇਹ ਕੁਮੈਂਟ ਕਰਨ ਦੀ ਦੇਰ ਸੀ ਕਿ ਲੋਕਾਂ ਨੇ ਉਸ ਦਾ ਮਜ਼ਾਕ ਬਣਾਉਣਾ ਸ਼ੁਰੂ ਕਰ ਦਿੱਤਾ। ਯੂਜ਼ਰਸ ਨੇ ਲਿਖਿਆ, ਆਪਣੇ ਪਤੀ ਨੂੰ ਸਾਗਰਿਕਾ ਨਾਲ ਦੇਖ ਕੇ ਹੇਜ਼ਲ ਨੂੰ ਜਲਨ ਹੋਈ ਹੈ।

Punjabi Bollywood Tadka
ਦੱਸ ਦੇਈਏ ਕਿ ਸਾਗਰਿਕਾ ਤੇ ਜ਼ਹੀਰ ਖਾਨ ਵੀ ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝੇ ਹਨ। ਉਨ੍ਹਾਂ ਦੇ ਵਿਆਹ ਤੇ ਹਨੀਮੂਨ ਦੀ ਖਬਰਾਂ ਸੋਸ਼ਲ ਮੀਡੀਆ 'ਤੇ ਕਾਫੀ ਚਰਚਿਤ ਬਣੀਆਂ ਹੋਈਆਂ ਹਨ।


Tags: Anushka SharmaVirat KohliZaheer KhanSagarika GhatgeYuvraj SinghHazel Keech