ਮੁੰਬਈ— ਬਾਲੀਵੁੱਡ ਦੀ ਦਿੱਗਜ ਗਾਇਕਾ ਆਸ਼ਾ ਭੋਸਲੇ ਦੀ ਪੋਤੀ ਜਨਾਈ ਦੇ ਪਹਿਲੇ ਐੱਪਲ ਸਟੋਰ ਲਾਂਚ ਮੌਕੇ ਸਾਰਾ ਤੇਂਦੁਲਕਰ ਨਜ਼ਰ ਆਈ। ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਆਪਣੀ ਮਾਂ ਅੰਜਲੀ ਤੇਂਦੁਲਕਰ ਨਾਲ ਇਸ ਇਵੈਂਟ 'ਚ ਪਹੁੰਚੀ ਸੀ। ਇਸ ਇਵੈਂਟ 'ਚ 19 ਸਾਲ ਦੀ ਸਾਰਾ ਤੇਂਦੁਲਕਰ ਤੇ ਆਸ਼ਾ ਭੋਸਲੇ ਦੀ ਪੋਤੀ ਜਨਾਈ ਖਿੱਚ ਦਾ ਕੇਂਦਰ ਰਹੀਆਂ। ਪੂਰੇ ਇਵੈਂਟ ਦੌਰਾਨ ਦੋਵਾਂ ਦੀ ਜੁਗਲਬੰਦੀ ਦੇਖਣਯੋਗ ਸੀ। ਐੱਪਲ ਸਟੋਰ ਲਾਂਚ ਦੌਰਾਨ ਸ਼ੰਕਰ ਮਹਾਦੇਵਨ, ਜੈਕੀ ਸ਼ਰਾਫ, ਰਿਸ਼ੀ ਕਪੂਰ, ਪੂਨਮ ਢਿੱਲੋਂ, ਪਦਮਿਨੀ ਕੋਹਲਾਪੁਰੇ ਤੇ ਤੇਜਸਵਿਨੀ ਕੋਹਲਾਵੁਰੇ ਵਰਗੇ ਦਿੱਗਜ ਵੀ ਨਜ਼ਰ ਆਏ।