FacebookTwitterg+Mail

ਹਰਭਜਨ ਸਿੰਘ ਦੀ ਆਵਾਜ਼ 'ਚ ਸੁਣੋ ਸਤਿੰਦਰ ਸਰਤਾਜ ਦਾ 'ਸੱਜਣ ਰਾਜ਼ੀ' ਗੀਤ

satinder sartaaj and harbhajan singh
13 April, 2018 01:22:47 PM

ਜਲੰਧਰ(ਬਿਊਰੋ)— ਸੂਫੀ ਗਾਇਕੀ ਨੂੰ ਨਵੇਂ ਮੁਕਾਮ 'ਤੇ ਲੈ ਜਾਣ ਵਾਲੇ ਨਾਮੀ ਗਾਇਕ ਸਤਿੰਦਰ ਸਰਤਾਜ ਅੱਜ ਬੁਲੰਦੀਆਂ ਦੀ ਸ਼ਿਖਰਾਂ 'ਤੇ ਹਨ। ਹਾਲ ਹੀ 'ਚ ਖੇਡ ਜਗਤ ਦੀ ਮਹਾਨ ਹਸਤੀ ਹਰਭਜਨ ਸਿੰਘ ਨੇ ਸਤਿੰਦਰ ਸਰਤਾਜ ਦਾ ਗੀਤ 'ਸੱਜਣ ਰਾਜ਼ੀ' ਨੂੰ ਵੱਖਰੇ ਹੀ ਅੰਦਾਜ਼ 'ਚ ਗਾਇਆ ਹੈ, ਜਿਸ ਦੀ ਵੀਡੀਓ ਖੁਦ ਸਤਿੰਦਰ ਸਰਤਾਜ ਨੇ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਹਰਭਜਨ ਸਿੰਘ ਨੇ ਗੀਤ ਦਾ ਇਕ ਪੈਰਾ ਹੀ ਗਾਇਆ ਹੈ, ਜਿਸ ਨੂੰ ਫੈਨਜ਼ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਤਿੰਦਰ ਸਰਤਾਜ ਨੇ ਲਿਖਿਆ ਹੈ, ''ਥੈਂਕ ਯੂ ਸੋ ਮੱਚ ਹਰਭਜਨ ਸਿੰਘ ਭਾਜੀ...।''


ਦੱਸਣਯੋਗ ਹੈ ਕਿ ਸਤਿੰਦਰ ਸਰਤਾਜ ਦਾ 'ਸੱਜਣ ਰਾਜ਼ੀ' ਗੀਤ ਅਪ੍ਰੈਲ 2016 ਨੂੰ ਰਿਲੀਜ਼ ਹੋਇਆ ਸੀ। ਇਸ ਗੀਤ ਦੇ ਬੋਲ ਖੁਦ ਸਤਿੰਦਰ ਸਰਤਾਜ ਨੇ ਹੀ ਲਿਖੇ ਸਨ। ਦੱਸ ਦੇਈਏ ਕਿ ਸਤਿੰਦਰ ਸਰਤਾਜ ਦਾ ਨਾਂ ਉਨ੍ਹਾਂ ਗਾਇਕਾਵਾਂ 'ਚ ਆਉਂਦਾ ਹੈ, ਜਿਨ੍ਹਾਂ ਨੇ ਪੜ੍ਹਾਈ 'ਚ ਉੱਚ ਯੋਗਤਾ ਪ੍ਰਾਪਤ ਕਰਦੇ ਹੋਏ ਸੰਗੀਤ ਨੂੰ ਆਪਣੇ ਕਰੀਅਰ ਵਜੋਂ ਚੁਣਿਆ। ਉਨ੍ਹਾਂ ਨੇ ਆਪਣੀ ਸੂਫੀਆਨਾ ਅੰਦਾਜ਼ ਤੇ ਦਮਦਾਰ ਆਵਾਜ਼ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਸਤਿੰਦਰ ਸਰਤਾਜ ਨੇ ਆਪਣੇ ਗੀਤ 'ਤੇਰੇ ਕੁਰਬਾਨ', 'ਚੀਰੇ ਵਾਲਾ ਸਰਤਾਜ', 'ਅਫਸਾਨੇ ਸਰਤਾਜ' ਤੇ 'ਹਜ਼ਾਰੇ ਵਾਲਾ ਮੁੰਡਾ' ਆਦਿ ਗੀਤਾਂ ਨੂੰ ਸੂਫੀਆਨਾ ਅੰਦਾਜ਼ 'ਚ ਸ਼ਿੰਗਾਰਿਆ।


Tags: Satinder SartaajSajjan Raazi Harbhajan SinghTwitterPunjabi Singer

Edited By

Sunita

Sunita is News Editor at Jagbani.