ਮੁੰਬਈ—ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦੀ ਫਿਲਮ 'ਜ਼ੀਰੋ' ਦਾ ਟ੍ਰੈਲਰ ਸਾਹਮਣੇ ਆ ਚੁੱਕਿਆ ਹੈ। ਫੈਨਸ ਇਸ ਟ੍ਰੈਲਰ ਨੂੰ ਬਹੁਤ ਪਸੰਦ ਕਰ ਰਹੇ ਹਨ, ਕਿਉਂਕਿ ਸ਼ਾਹਰੁਖ ਨੇ ਜੋ ਕਿਰਦਾਰ ਨਿਭਾਇਆ ਹੈ, ਉਹ ਕਿਸੇ ਨੂੰ ਵੀ ਇਮੋਸ਼ਨਲ ਕਰਨ ਲਈ ਬਹੁਤ ਹੈ। ਟ੍ਰੈਲਰ ਲਾਂਚ ਇਵੈਂਟ 'ਚ ਸ਼ਾਹਰੁਖ ਦੇ ਨਾਲ ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ ਵੀ ਮੌਜੂਦ ਸੀ, ਜਿੱਥੇ ਉਨ੍ਹਾਂ ਨੇ ਮੀਡੀਆ ਦੇ ਕਈ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਦੌਰਾਨ ਸ਼ਾਹਰੁਖ ਨੇ ਅਨੁਸ਼ਕਾ ਨੂੰ ਗੱਲਾਂ-ਗੱਲਾਂ 'ਚ ਕਿਹਾ ਕਿ ਉਨ੍ਹਾਂ ਦਾ ਵਿਆਹ ਵਿਰਾਟ ਕੋਹਲੀ ਨਾਲ ਹੋਣਾ ਚਾਹੀਦਾ ਸੀ। ਇਹ ਸੁਣ ਕੇ ਸਾਰੇ ਹੈਰਾਨ ਰਹਿ ਗਏ।

ਸ਼ਾਹਰੁਖ ਨੇ ਅਜਿਹਾ ਇਸ ਲਈ ਕਿਹਾ ਕਿ ਕੈਟਰੀਨਾ ਅਨੁਸ਼ਕਾ ਅਤੇ ਵਿਰਾਟ ਦੇ ਵਿਆਹ ਦੀਆਂ ਤਸਵੀਰਾਂ ਦੀ ਤਰੀਫ ਕਰ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਉਹ ਦੋਵਾਂ ਦੀ ਤਸਵੀਰ ਦੇਖ ਕੇ ਬਹੁਤ ਇਮੋਸ਼ਨਲ ਹੋ ਗਈ ਅਤੇ ਵਿਆਹ ਦੇ ਬਾਰੇ 'ਚ ਸੋਚਣ ਲੱਗੀ। ਅਜਿਹੇ 'ਚ ਸ਼ਾਹਰੁਖ ਨੇ ਵੀ ਮਜ਼ਾਕ 'ਚ ਕਹਿ ਦਿੱਤਾ ਕਿ ਉਹ ਵੀ ਤਸਵੀਰ ਦੇਖ ਕੇ ਸੋਚ ਰਹੇ ਸੀ ਕਿ ਉਨ੍ਹਾਂ ਦਾ ਵਿਆਹ ਵਿਰਾਟ ਕੋਹਲੀ ਨਾਲ ਹੋਣਾ ਚਾਹੀਦਾ ਸੀ। ਇਹ ਗੱਲ ਸੁਣ ਕੇ ਸਾਰੇ ਮੁਸਕਰਾਉਣ ਲੱਗੇ । ਇਸ ਤੋਂ ਬਾਅਦ ਸ਼ਾਹਰੁਖ ਤੋਂ ਸਵਾਲ ਕੀਤਾ ਕਿ ਹਾਲ ਹੀ 'ਚ ਜਦੋਂ ਭਾਰਤੀ ਕ੍ਰਿਕਟਰ ਜ਼ੀਰੋ 'ਤੇ ਆਊਟ ਹੋ ਰਹੀ ਹੈ ਤਾਂ ਮੀਮ ਬਣ ਰਹੇ ਹਨ ਕਿ ਵਿਰਾਟ ਕੋਹਲੀ ਦੀ ਟੀਮ ਅਨੁਸ਼ਕਾ ਦੀ ਫਿਲਮ 'ਜ਼ੀਰੋ' ਦਾ ਪ੍ਰਮੋਸ਼ਨ ਕਰ ਰਹੀ ਹੈ। ਇਸ ਦਾ ਜਵਾਬ ਦਿੰਦੇ ਹੋਏ ਸ਼ਾਹਰੁਖ ਨੇ ਆਪਣੇ ਖਾਸ ਅੰਦਾਜ 'ਚ ਕਿਹਾ, ''ਮੈਨੂੰ ਕੀ ਪਾਗਲ ਕੁੱਤੇ ਨੇ ਵੱਢਿਆ ਹੈ ਤਿ ਮੈਂ 'ਮਿਸੇਜ ਕ੍ਰਿਕਟਰ' ਦੇ ਸਾਹਮਣੇ ਕ੍ਰਿਕਟ ਬਾਰੇ 'ਚ ਕੁਝ ਵੀ ਬੋਲਾਂ। ਮੇਰੀ ਪਿਟਾਈ ਹੋ ਜਾਵੇਗੀ। ਮੇਰੇ ਥੱਪੜ ਪੈਣਗੇ।''
'ਜ਼ੀਰੋ' ਦੇ ਟ੍ਰੈਲਰ ਨੂੰ ਹੁਣ ਤਕ ਚੰਗਾ ਰਿਸਪਾਂਸ ਮਿਲਿਆ ਹੈ। ਟ੍ਰੈਲਰ ਨੂੰ 1 ਦਿਨ ਦੇ ਅੰਦਰ 40 ਮਿਲੀਅਨ ਵਿਊ ਮਿਲ ਚੁੱਕਿਆ ਹੈ। ਫੈਨਸ ਇਸ ਟ੍ਰੈਲਰ ਨੂੰ ਦੇਖ ਕੇ ਬਹੁਤ ਖੁਸ਼ ਹਨ। ਕੁਝ ਲੋਕਾਂ ਦਾ ਤਾਂ ਕਹਿਣਾ ਹੈ ਕਿ ਇਹ ਸ਼ਾਹਰੁਖ ਦੀਆਂ ਬਿਹਤਰੀਨ ਫਿਲਮਾਂ 'ਚੋਂ ਇਕ ਹੈ। 'ਜ਼ੀਰੋ' 21 ਦਿਸੰਬਰ ਨੂੰ ਰਿਲੀਜ਼ ਹੋਵੇਗੀ।