FacebookTwitterg+Mail

ਮਾਡਲ ਸ਼ਿਬਾਨੀ ਦਾਂਡੇਕਰ ਅਤੇ ਹਾਰਦਿਕ ਪੰਡਯਾ ਵਿਚਕਾਰ ਚੈਟ ਹੋਈ ਵਾਇਰਲ, ਪੜ੍ਹੇ ਦੋਹਾਂ ਦੀ ਗੱਲਬਾਤ

shibani dandekar
22 September, 2017 11:54:52 AM

ਮੁੰਬਈ— ਭਾਰਤੀ ਕ੍ਰਿਕੇਟ ਟੀਮ ਦੇ ਸਟਾਰ ਖਿਡਾਰੀ ਹਾਰਦਿਕ ਪੰਡਯਾ ਦੇ ਸਿਤਾਰੇ ਅੱਜ-ਕੱਲ ਬੁਲੰਦ ਹਨ। ਆਈ. ਸੀ. ਸੀ. ਚੈਂਪੀਅਨ ਟਰਾਫੀ 2017 ਦੇ ਫਾਈਨਲ 'ਚ ਪਾਕਿਸਤਾਨ ਦੇ ਵਿਰੁੱਧ ਧਾਕੜ ਬੱਲੇਬਾਜ਼ੀ ਕਰ ਕੇ ਹਾਰਦਿਕ ਨੇ ਆਪਣੇ ਪ੍ਰਸ਼ੰਸਕਾਂ ਦੀ ਸੰਖਿਆ ਤੇਜ਼ੀ ਨਾਲ ਵਧਾਈ ਹੈ। ਵਿੰਡੀਜ ਅਤੇ ਸ਼੍ਰੀਲੰਕਾ ਦੌਰੇ 'ਤੇ ਵੀ ਪੰਡਯਾ ਦਾ ਜਲਵਾ ਕਾਇਮ ਰਿਹਾ। ਸ਼੍ਰੀਲੰਕਾ 'ਚ ਪੰਡਿਆ ਨੇ ਆਪਣਾ ਪਹਿਲਾ ਟੈਸਟ ਸੈਂਕੜਾ ਵੀ ਲਗਾਇਆ ਸੀ।

Punjabi Bollywood Tadka

ਹੁਣ ਆਸਟਰੇਲੀਆ ਸੀਰੀਜ਼ ਦੇ ਪਹਿਲੇ ਮੈਚ 'ਚ ਸਭ ਤੋਂ ਵੱਧ ਰਨ ਬਣਾ ਕੇ ਕਈ ਸੈਲੀਬ੍ਰਿਟੀਜ਼ ਦਾ ਧਿਆਨ ਖਿੱਚਿਆ ਹੈ। 23 ਸਾਲ ਦੇ ਪੰਡਯਾ ਦੇ ਅਲਰਾਊਂਡਰ ਪ੍ਰਦਰਸ਼ਨ ਨਾਲ ਟੀ. ਵੀ. ਹੋਸਟ ਅਤੇ ਮਾਡਲ ਸ਼ਿਬਾਨੀ ਦਾਂਡੇਕਰ ਵੀ ਪ੍ਰਭਾਵਿਤ ਹੋਈ।

ਸ਼ਿਬਾਨੀ ਦੇ ਕਈ ਕ੍ਰਿਕੇਟ ਖਿਡਾਰੀਆਂ ਨਾਲ ਚੰਗੇ ਰਿਸ਼ਤੇ ਹਨ। ਇੰਡੀਅਨ ਪ੍ਰੀਮੀਅਰ ਲੀਗ 'ਚ ਹੋਸਟ ਦੇ ਤੌਰ 'ਤੇ ਉਨ੍ਹਾਂ ਨੇ ਕਈ ਕ੍ਰਿਕੇਟਰਜ਼ ਨਾਲ ਗੱਲਬਾਤ ਕੀਤੀ ਅਤੇ ਜਾਣ-ਪਛਾਣ ਬਣਾਈ।

Punjabi Bollywood Tadka

ਇਸ ਤੋਂ ਬਾਅਦ ਸ਼ਿਬਾਨੀ ਫੋਟੋਸ਼ੂਟਜ਼ 'ਚ ਰੁੱਝੀ ਰਹਿੰਦੀ ਹੈ ਅਤੇ ਟੀ. ਵੀ. ਐਂਕਰ ਦੀ ਭੂਮਿਕਾ 'ਚ ਰਹਿੰਦੀ ਹੈ। ਸ਼ਿਬਾਨੀ ਅਤੇ ਪੰਡਯਾ ਵਿਚਕਾਰ ਟਵਿਟਰ 'ਤੇ ਹੋਈ ਗੱਲਬਾਤ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 

ਚੇਨਈ 'ਚ ਆਸਟਰੇਲੀਆ ਵਿਰੁੱਧ ਪਹਿਲੇ ਵਨ ਡੇ 'ਚ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਦੇ ਪੰਜ ਵਿਕੇਟ 100 ਦਾ ਆਂਕੜਾ ਪਾਰ ਕਰਨ ਤੋਂ ਪਹਿਲਾਂ ਹੀ ਡਿੱਗ ਗਏ ਪਰ ਇੱਥੇ ਧੌਨੀ ਅਤੇ ਪੰਡਯਾ ਦੀ ਸਾਂਝੇਦਾਰੀ ਨੇ ਟੀਮ ਨੂੰ ਸੰਭਾਲਿਆ ਅਤੇ ਉਸ 281 ਦੇ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ।

Punjabi Bollywood Tadka

ਪੰਡਯਾ ਨੇ ਪਹਿਲੇ ਮੈਚ 'ਚ ਜਾਂਪਾ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ ਅਤੇ ਲਗਾਤਾਰ ਤਿੰਨ ਛੱਕੇ ਇਕ ਓਵਰ 'ਚ ਜੜੇ ਸਨ। ਹਾਲਾਂਕਿ ਜਾਂਪਾ ਨੇ ਹੀ ਪੰਡਯਾ ਨੂੰ ਆਊਟ ਕੀਤਾ ਸੀ। ਜਾਂਪਾ ਨੇ ਕਿਹਾ, ''ਸਹੀ ਲੈਂਥ ਹਾਸਿਲ ਕਰਨਾ ਬਹੁਤ ਜ਼ਰੂਰੀ ਹੈ। ਮੈਂ ਪਹਿਲੇ ਮੈਚ 'ਚ ਉਸ ਤਰ੍ਹਾਂ ਨਹੀਂ ਕਰ ਪਾਇਆ ਜਿਸ ਤਰ੍ਹਾਂ ਚਾਹੁੰਦਾ ਸੀ।

ਇਕ ਓਵਰ 'ਚ ਇਸ ਤਰ੍ਹਾਂ ਹਾਰਨਾ ਨਿਰਾਸ਼ਜਨਕ ਸੀ ਪਰ ਉਨ੍ਹਾਂ ਨੂੰ ਆਊਟ ਕਰਨਾ ਚੰਗਾ ਰਿਹਾ, ਜਿਸ ਨਾਲ ਉਹ 320 ਕਰੀਬ ਜਾਣ ਦੇ ਬਜਾਏ 280 'ਤੇ ਰੁਕ ਗਏ।''

Punjabi Bollywood Tadka


Tags: Twitter chatHardik pandyaShibani dandekarBollywood celebrityਹਾਰਦਿਕ ਪੰਡਯਾਸ਼ਿਬਾਨੀ ਦਾਂਡੇਕਰ