FacebookTwitterg+Mail

ਛੋਟੇ ਪਰਦੇ 'ਤੇ ਜਲਦ ਹੀ ਨਜ਼ਰ ਆਉਣਗੇ 'ਪਠਾਨ ਬ੍ਰਦਰਜ਼', ਟਵਿਟਰ 'ਤੇ ਕੀਤਾ ਐਲਾਨ

the drama company
26 October, 2017 05:33:15 PM

ਮੁੰਬਈ (ਬਿਊਰੋ)— 'ਪਠਾਨ ਬ੍ਰਰਦਜ਼' ਯਾਨੀ ਇਰਫਾਨ ਅਤੇ ਯੁਸੂਫ ਪਠਾਨ ਬਹੁਤ ਜਲਦ ਛੋਟੇ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ। ਯੁਸੂਫ ਨੇ ਖੁਦ ਇਸ ਗੱਲ ਦੀ ਜਾਣਕਾਰੀ ਆਪਣੇ ਫੈਨਜ਼ ਨੂੰ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਸਾਹਮਣੇ ਆਈ ਤਸਵੀਰ ਦੇ ਮੁਤਾਬਕ ਇਹ ਦੋਵੇਂ ਟੀ. ਵੀ. ਦੇ ਕਾਮੇਡੀ ਸ਼ੋਅ 'ਦਿ ਡਰਾਮਾ ਕੰਪਨੀ' 'ਚ ਨਜ਼ਰ ਆਉਣਗੇ। ਇਸ ਤਸਵੀਰ 'ਚ ਕ੍ਰਿਸ਼ਣਾ ਅਭਿਸ਼ੇਕ, ਅਲੀ ਅਸਗਰ, ਸੁਗੰਧਾ ਮਿਸ਼ਰਾ, ਸੁਦੇਸ਼ ਲਹਿਰੀ ਅਤੇ ਸਾਕੇਤ ਭੋਸਲੇ ਨਜ਼ਰ ਆ ਰਹੇ ਹਨ।


ਤੁਹਾਨੂੰ ਯਾਦ ਹੋਵੇਗਾ ਇਸ ਤੋਂ ਪਹਿਲਾਂ ਇਰਫਾਨ ਅਤੇ ਯੁਸੂਫ ਦੋਵੇਂ 'ਦਿ ਕਪਿਲ ਸ਼ਰਮਾ ਸ਼ੋਅ' 'ਚ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਇਸ ਸ਼ੋਅ 'ਤੇ ਪਿਛਲੇ ਦਿਨੀਂ ਫਿਲਮ 'ਗੋਲਮਾਲ ਅਗੇਨ' ਦੀ ਪੂਰੀ ਟੀਮ ਫਿਲਮ ਦੀ ਪ੍ਰਮੋਸ਼ਨ ਲਈ ਪਹੁੰਚੀ ਹੋਈ ਸੀ। ਦੱਸ ਦੇਈਏ 'ਦਿ ਡਰਾਮਾ ਕੰਪਨੀ' ਬੇਹੱਦ ਕੋਸ਼ਿਸ਼ਾ ਦੇ ਬਾਅਦ ਵੀ ਲੋਕਾਂ ਨੂੰ ਹਸਾਉਣ 'ਚ ਅਸਫਲ ਰਹਿ ਰਿਹਾ ਹੈ। ਪਿਛਲੇ ਦਿਨੀਂ ਇਹ ਖਬਰਾਂ ਸਾਹਮਣੇ ਆਈਆਂ ਸਨ ਕਿ ਘੱਟ ਟੀ. ਆਰ. ਪੀ. ਦੇ ਕਾਰਨ ਇਹ ਸ਼ੋਅ ਜਲਦ ਬੰਦ ਹੋ ਸਕਦਾ ਹੈ ਪਰ ਅਜਿਹਾ ਕੁਝ ਨਹੀਂ ਹੋਇਆ।


Tags: The Drama Company Yusuf Pathan Irfan Pathan Krishna Abhishek Twitter TV Show