FacebookTwitterg+Mail

ਸਿਲਵਰ ਸਕ੍ਰੀਨ 'ਤੇ ਦਿਖੇਗੀ ਗ੍ਰੇਟ ਖਲੀ ਦੀ ਜ਼ਿੰਦਗੀ 'ਤੇ ਆਧਾਰਤ ਬਾਇਓਪਿਕ

the great khali  biopic
22 June, 2019 11:09:30 AM

ਸਪੋਰਟਸ ਡੈਸਕ— ਡਬਲਿਊ.ਡਬਲਿਊ.ਈ. ਹੈਵੀ ਵੇਟ ਚੈਂਪੀਅਨ ਰਹੇ ਦਿਲੀਪ ਸਿੰਘ ਰਾਣਾ ਉਰਫ ਦਿ ਗ੍ਰੇਟ ਖਲੀ ਦੀ ਜ਼ਿੰਦਗੀ 'ਤੇ ਆਧਾਰਤ ਬਾਇਓਪਿਕ ਹੁਣ ਸਿਲਵਰ ਸਕ੍ਰੀਨ 'ਤੇ ਵੀ ਦਿਖੇਗੀ। ਬਾਇਓਪਿਕ ਲਈ ਫਾਕਸ ਸਟਾਰ ਪ੍ਰੋਡਕਸ਼ਨ ਹਾਊਸ ਨੇ ਖਲੀ ਨੂੰ ਸਾਈਨ ਕੀਤਾ ਹੈ। ਸਕ੍ਰਿਪਟ ਵੀ ਤਿਆਰ ਹੈ। ਇਸ 'ਚ ਉਨ੍ਹਾਂ ਦੇ ਸ਼ੁਰੂਆਤੀ ਸੰਘਰਸ਼ ਦੇ ਦਿਨਾਂ ਤੋਂ ਲੈ ਕੇ ਡਬਲਿਊ.ਡਬਲਿਊ.ਈ. 'ਚ ਦੇਸ਼ ਦਾ ਨਾਂ ਰੌਸ਼ਨ ਕਰਨ ਤਕ ਦੇ ਸਫਰ ਨੂੰ ਦਿਖਾਇਆ ਜਾਵੇਗਾ। ਫਾਕਸ ਸਟਾਰ ਨੇ ਐਕਟਰ ਚਿਹਰੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਜੋ ਖਲੀ ਦੇ ਕਰੈਕਟਰ ਨੂੰ ਇਮਾਨਦਾਰੀ ਨਾਲ ਸਿਲਵਰ ਸਕ੍ਰੀਨ 'ਤੇ ਨਿਭਾ ਸਕੇ।
Punjabi Bollywood Tadka
ਦਿਲੀਪ ਸਿੰਘ ਰਾਣਾ ਦਾ ਜਨਮ ਹਿਮਾਚਲ ਪ੍ਰਦੇਸ਼ ਦੇ ਇਕ ਗਰੀਬ ਕਿਸਾਨ ਪਰਿਵਾਰ 'ਚ ਹੋਇਆ ਸੀ। ਸ਼ੁਰੂਆਤੀ ਦਿਨਾਂ 'ਚ ਖਲੀ ਮਜ਼ਦੂਰੀ ਕਰਦੇ ਸਨ। ਖਲੀ ਨੇ ਪੰਜਾਬ ਪੁਲਸ ਜੁਆਇਨ ਕੀਤੀ ਜਿਸ ਤੋਂ ਬਾਅਦ ਖਲੀ ਪ੍ਰੋਫੈਸ਼ਨਲ ਰੈਸਲਿੰਗ 'ਚ ਗਏ ਅਤੇ ਭਾਰਤ ਦਾ ਨਾਂ ਰੌਸ਼ਨ ਕੀਤਾ। ਖਲੀ ਇਕਲੌਤੇ ਭਾਰਤੀ ਰੈਸਲਰ ਹਨ, ਜਿਨ੍ਹਾਂ ਨੇ ਵਿਦੇਸ਼ 'ਚ ਜਾ ਕੇ ਵੱਡੇ ਦਿੱਗਜ  ਰੈਸਲਰਾਂ ਨੁੰ ਹਰਾ ਕੇ ਡਬਲਿਊ.ਡਬਲਿਊ.ਈ. ਦਾ ਟਾਈਟਲ ਆਪਣੇ ਨਾਂ ਕੀਤਾ ਸੀ। ਖਲੀ ਸਾਲ 2006 ਤੋਂ 2014 ਤੱਕ ਡਬਲਿਊ.ਡਬਲਿਊ. ਈ. 'ਚ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੇ ਕਈ ਦਿੱਗਜ ਪਹਿਲਵਾਨ ਜਿਨ੍ਹਾਂ 'ਚ ਅੰਡਰਟੇਕਰ, ਕੇਨ, ਬਿਗ-ਸ਼ੋ, ਜਾਨ ਸੀਨਾ, ਬ੍ਰੋਕ ਲੈਸਨਰ, ਰੇ-ਮਿਸਟੀਰੀਓ, ਦਿ ਰਾਕ, ਟ੍ਰਿਪਲ ਐੱਚ, ਰੇਂਡੀਆਰਟਨ ਸਮੇਤ ਕਈ ਪਹਿਲਵਾਨਾਂ ਨਾਲ ਫਾਈਟ ਕੀਤੀ ਅਤੇ ਜਿੱਤੀ ਵੀ। 46 ਸਾਲਾ ਖਲੀ 157 ਕਿਲੋ ਭਾਰਵਰਗ ਦੇ ਖਿਡਾਰੀ ਹਨ, ਜਿਨ੍ਹਾਂ ਦੀ ਲੰਬਾਈ 7 ਫੁੱਟ 1 ਇੰਚ ਹੈ। ਖਲੀ ਰੈਸਲਿੰਗ ਦੇ ਨਾਲ-ਨਾਲ ਕਈ ਹਾਲੀਵੁੱਡ ਅਤੇ ਟੈਲੀਵਿਜ਼ਨ ਸ਼ੋਅ ਵੀ ਕਰ ਚੁੱਕੇ ਹਨ।


Tags: Dilip Singh Rana The Great Khali Silver Screen ਦਿਲੀਪ ਸਿੰਘ ਰਾਣਾ ਦਿ ਗ੍ਰੇਟ ਖਲੀ ਸਿਲਵਰ ਸਕ੍ਰੀਨ

About The Author

Tarsem Singh

Tarsem Singh is content editor at Punjab Kesari