FacebookTwitterg+Mail

'ਦਿ ਕਪਿਲ ਸ਼ਰਮਾ ਸ਼ੋਅ' 'ਚ ਆਪਣੇ ਪਿਤਾ ਨਾਲ ਪਹੁੰਚੇ ਭਾਰਤੀ ਕਿਕ੍ਰੇਟਰਸ ਇਰਫਾਨ ਅਤੇ ਯੂਸੁਫ ਪਠਾਨ

the kapil sharma show
01 July, 2017 08:10:29 PM

ਮੁੰਬਈ— ਟੀ. ਵੀ. ਦੇ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਇਸ ਹਫਤੇ ਭਾਰਤੀ ਕਿਕ੍ਰੇਟ ਟੀਮ ਦੇ ਖਿਡਾਰੀ ਇਰਫਾਨ ਪਠਾਨ ਅਤੇ ਯੂਸੁਫ ਪਠਾਨ ਪਹੁੰਚੇ ਹੋਏ ਸੀ। ਕਪਿਲ ਦੇ ਸ਼ੋਅ 'ਚ ਇਹ ਦੋਵੇਂ ਆਪਣੇ ਪਿਤਾ ਨਾਲ ਨਜ਼ਰ ਆਏ ਹਨ। ਕਪਿਲ ਅਤੇ ਉਨ੍ਹਾਂ ਦੇ ਸਾਥੀ ਕਾਮੇਡੀਅਨ ਭਾਰਤੀ ਸਿੰਘ, ਚੰਦਨ ਪ੍ਰਭਾਕਰ ਅਤੇ ਸੁਮੋਨਾ ਨੇ ਮਿਲ ਕੇ ਖੂਬ ਮਸਤੀ ਕੀਤੀ।

Punjabi Bollywood Tadka

ਕਪਿਲ ਦੇ ਪੁਛਣ 'ਤੇ ਇਨ੍ਹਾਂ ਕਿਕ੍ਰੇਟਰਸ ਨੇ ਆਪਣੇ ਬੱਚਪਨ ਨਾਲ ਜੂੜੀਆਂ ਕਈ ਗੱਲਾਂ ਸ਼ੇਅਰ ਕੀਤੀਆਂ। ਯੂਸੁਫ ਨੇ ਕਿਹਾ, ''ਬੱਚਪਨ 'ਚ ਇਰਫਾਨ ਮੇਰੇ ਤੋਂ ਜ਼ਿਆਦਾ ਵਰਕਆਊਟ ਕਰਦਾ ਸੀ ਅਤੇ ਫਿੱਟ ਰਹਿੰਦਾ ਹੈ। ਇਸ ਵਜ੍ਹਾਂ ਕਰਕੇ ਮੈਨੂੰ ਕਈ ਵਾਰ ਮਾਤਾ-ਪਿਤਾ ਤੋਂ ਡਾਂਟ ਵੀ ਸਹਿਣੀ ਪੈਂਦੀ ਸੀ। 

Punjabi Bollywood Tadka
ਤੁਹਾਨੂੰ ਇਹ ਦੱਸ ਦੇਈਏ ਕਿ ਕਾਮੇਡੀਅਨ ਭਾਰਤੀ ਸਿੰਘ ਵੀ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਜੂੜ ਚੁੱਕੀ ਹੈ। ਪਿਛਲੇ ਕਾਫੀ ਦਿਨਾਂ ਤੋਂ ਭਾਰਤੀ ਦਾ ਸ਼ੋਅ 'ਚ ਕੰਮ ਕਰਨ ਨੂੰ ਲੈ ਕੇ ਸੰਸਪੈਂਸ ਬਣਿਆ ਹੋਇਆ ਸੀ। ਭਾਰਤੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਦੇ ਕੇ ਇਹ ਕੰਨਫਰਮ ਕਰ ਦਿੱਤਾ ਸੀ ਕਿ ਉਹ ਸ਼ੋਅ 'ਚ ਨਜ਼ਰ ਆਵੇਗੀ।

Punjabi Bollywood TadkaPunjabi Bollywood Tadka


Tags: The Kapil Sharma Show Yusuf Pathan Irfan Pathan Bharti Singh Indian Crickter ਦਿ ਕਪਿਲ ਸ਼ਰਮਾ ਸ਼ੋਅ ਕਿਕ੍ਰੇਟ ਟੀਮ