FacebookTwitterg+Mail

ਵਿਰਾਟ-ਅਨੁਸ਼ਕਾ ਦੇ ਵਿਆਹ ਦੀ ਇਹ ਤਸਵੀਰ ਬਣੀ ਮੈਗਜ਼ੀਨ ਦਾ ਸ਼ਿੰਗਾਰ

unmissable pictures of anushka sharma and virat kohli
10 January, 2018 12:35:16 PM

ਨਵੀਂ ਦਿੱਲੀ(ਬਿਊਰੋ)— ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦਾ ਵਿਆਹ ਸਾਲ 2017 ਦੀ ਸਭ ਤੋਂ ਚਰਚਿਤ ਵਿਆਹ ਰਿਹਾ ਹੈ। ਇਟਲੀ 'ਚ ਵਿਆਹ ਤੋਂ ਬਾਅਦ ਦੋਹਾਂ ਨੇ ਆਪਣੇ ਵਿਆਹ ਦੀ ਖਬਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਬ੍ਰੇਕ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਗਈਆਂ। ਹੁਣ ਇਹ ਕੱਪਲ ਫਿਲਮਫੇਅਰ ਮੈਗਜ਼ੀਨ ਦੇ ਜਨਵਰੀ ਦੇ ਅੰਕ 'ਚ ਕਵਰ ਪੇਜ 'ਤੇ ਨਜ਼ਰ ਆਵੇਗਾ।

ਫਿਲਮਫੇਅਰ ਸੋਸ਼ਲ ਮੀਡੀਆ ਅਕਾਊਂਟ 'ਚ ਵਿਰਾਟ-ਅਨੁਸ਼ਕਾ ਨੂੰ 'ਨਿਊਜ਼ਮੇਕਰ ਆਫ ਦਿ ਈਅਰ' ਦੱਸਿਆ ਗਿਆ ਹੈ। ਕਵਰ ਪੇਜ ਲਈ ਚੁਣੀ ਗਈ ਤਸਵੀਰ ਅਨੁਸ਼ਕਾ-ਵਿਰਾਟ ਦੇ ਵਿਆਹ ਦੀਆਂ ਰਸਮਾਂ ਦੌਰਾਨ ਦੀ ਤਸਵੀਰ ਲਈ ਗਈ ਸੀ। ਇਸ 'ਚ ਅਨੁਸ਼ਕਾ ਨੇ ਮਹਿਰੂਨ ਵੈਲਵੇਟ ਸਾੜੀ ਤੇ ਵਿਰਾਟ ਬਲਿਊ ਸੂਟ 'ਚ ਨਜ਼ਰ ਆ ਰਹੇ ਹਨ। ਭਾਰਤ ਤੇ ਦੱਖਣੀ ਅਫਰੀਕਾ 'ਚ  ਟੈਸਟ ਸੀਰੀਜ਼ ਦੌਰਾਨ ਕੈਪਟਾਊਨ ਦੇ ਨਿਊਲੈਡਸ ਸਟੈਂਡ 'ਚ ਅਨੁਸ਼ਕਾ ਨੂੰ ਆਪਣੇ ਪਤੀ ਵਿਰਾਟ ਕੋਹਲੀ ਲਈ ਚੀਅਰ ਕਰਦੇ ਦੇਖਿਆ ਗਿਆ। ਅਨੁਸ਼ਕਾ ਨਾਲ ਸ਼ਿਖਰ ਧਵਨ ਦੀ ਪਤਨੀ ਆਇਸ਼ਾ ਧਵਨ, ਰੋਹਿਤ ਸ਼ਰਮਾ ਦੀ ਪਤਨੀ ਰਾਤਿਕਾ ਸਜਿਦੇਹ ਸਮੇਤ ਹੋਰ ਵੀ ਹਸਤੀਆਂ ਸ਼ਾਮਲ ਸਨ।

 


Tags: Virat Kohli Anushka SharmaFilmfare MagazineWedding PicturesCape TowSouth AfricanBollywood Celebrity