ਪਣਜੀ— ਬਾਲੀਵੁੱਡ ਅਭਿਨੇਤਰੀ ਤੇ ਮਾਡਲ ਉਰਵਸ਼ੀ ਰੌਤੇਲਾ ਨੇ ਐਤਵਾਰ ਨੂੰ ਇੱਥੇ 'ਸਕੇਚਰਸ ਪ੍ਰਫਾਰਮੈਂਸ ਗੋਆ ਰਿਵਰ ਮੈਰਾਥਨ' ਵਿਚ ਹਿੱਸਾ ਲਿਆ। ਉਰਵਸ਼ੀ ਨੇ ਕਿਹਾ ਕਿ ਮੈਂ ਸਕੇਚਰਸ ਗੋਆ ਰਿਵਰ ਮੈਰਾਥਨ ਨਾਲ ਜੁੜ ਕੇ ਬਹੁਤ ਖੁਸ਼ ਹਾਂ। ਮੈਂ ਅਸਲ ਵਿਚ ਕਾਫੀ ਖੁਸ਼ੀ ਮਹਿਸਾਸ ਕਰ ਰਹੀ ਹਾਂ। ਗੋਆ ਸਪੋਰਟਸ ਕਲੱਬ ਵੱਲੋਂ ਆਯੋਜਿਤ ਸਕੇਚਰ ਪ੍ਰਫਾਰਮੈਂਸ ਗੋਆ ਮੈਰਾਥਨ ਦੇ ਸ਼ੁੱਭ ਆਰੰਭ ਮੌਕੇ ਸਕੇਚਰਸ ਇੰਡੀਆ ਦੇ ਸੀ. ਈ. ਓ. ਰਾਹੁਲ ਵੀਰਾ ਨੇ ਕਿਹਾ ਕਿ ਅਸੀਂ ਸਕੇਚਰਸ ਪ੍ਰਫਾਰਮੈਂਸ ਗੋਆ ਰਿਵਰ ਮੈਰਾਥਨ ਦੇ ਸਾਂਝੀਦਾਰ ਬਣ ਕੇ ਖੁਸ਼ ਹਾਂ।
ਮੈਰੀਨ ਡ੍ਰਾਈਵ ਦੀ ਤਰਜ਼ 'ਤੇ ਜੁਵਾਰੀ ਨਦੀ ਦੇ ਕਿਨਾਰੇ ਨਾਲ ਲੱਗੀਆਂ ਲੰਬੀਆਂ ਸੜਕਾਂ 'ਤੇ 42 ਕਿਲੋਮੀਟਰ ਲੰਬੇ ਰਿਵਰ ਮੈਰਾਥਨ ਦੇ ਆਯੋਜਨ ਦਾ ਇਹ 8ਵਾਂ ਸਾਲ ਹੈ ਤੇ ਇਸ ਨੂੰ ਹਰ ਸਾਲ ਦਸੰਬਰ ਦੇ ਦੂਜੇ ਹਫਤੇ ਵਿਚ ਆਯੋਜਿਤ ਕੀਤਾ ਜਾਂਦਾ ਹੈ।