ਨਵੀਂ ਦਿੱਲੀ, (ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਦੀ ਅਭਿਨੇਤਰੀ ਅਨੁਸ਼ਕਾ ਸ਼ਰਮਾ ਹਾਲ ਹੀ 'ਚ ਇਟਲੀ 'ਚ 11 ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਵਿਆਹ ਦੇ ਬਾਅਦ ਨਵ ਵਿਆਹੇ ਜੋੜੇ ਨੇ ਸਭ ਤੋਂ ਪਹਿਲਾਂ ਦਿੱਲੀ 'ਚ ਰਿਸੈਪਸ਼ਨ ਦਾ ਆਯੋਜਨ ਕੀਤਾ। ਦਿੱਲੀ 'ਚ ਹੋਏ ਇਸ ਰਿਸੈਪਸ਼ਨ 'ਚ ਪੰਜਾਬੀ ਸਿੰਗਰ ਗੁਰਦਾਸ ਮਾਨ ਨੇ ਆਪਣੇ ਗੀਤਾਂ ਨਾਲ ਸਮਾਂ ਬੰਨ੍ਹ ਦਿੱਤਾ ਸੀ।
ਰਿਸੈਪਸ਼ਨ 'ਚ ਵਿਰਾਟ ਕੋਹਲੀ ਦੀ ਵਹੁਟੀ ਬਿਲੁਕਲ ਪੰਜਾਬੀ ਅੰਦਾਜ਼ 'ਚ ਨਜ਼ਰ ਆਈ। ਕੱਪੜਿਆਂ ਦੇ ਮਾਮਲੇ 'ਚ ਉਨ੍ਹਾਂ ਦਾ ਲੁਕ ਭਾਵੇਂ ਬੰਗਾਲੀ ਹੋਵੇ ਪਰ ਅੰਦਾਜ਼ ਬਿਲਕੁਲ ਪੰਜਾਬੀ ਸੀ। ਰਿਸੈਪਸ਼ਨ 'ਚ ਅਨੁਸ਼ਕਾ ਦਾ ਡਾਂਸ ਪੰਜਾਬੀ ਤਾਂ ਸੀ ਨਾਲ ਹੀ ਉਨ੍ਹਾਂ ਦਾ ਆਪਣੀ ਸੱਸ ਅਰਥਾਤ ਵਿਰਾਟ ਦੀ ਮੰਮੀ ਨੂੰ ਬੁਲਾਉਣ ਦਾ ਅੰਦਾਜ਼ ਵੀ ਇਕਦਮ ਪੰਜਾਬੀ ਸੀ।
ਦਰਅਸਲ, ਜਦੋਂ ਗੁਰਦਾਸ ਮਾਨ ਸਟੇਜ 'ਤੇ ਗਾਣਾ ਗਾ ਰਹੇ ਸਨ, ਤੱਦ ਉਨ੍ਹਾਂ ਨੇ ਵਿਰਾਟ ਦੀ ਮੰਮੀ ਨੂੰ ਸਟੇਜ 'ਤੇ ਬੁਲਾਉਣ ਲਈ ਵਾਜ ਲਗਾਈ। ਇਸੇ ਦੌਰਾਨ ਅਨੁਸ਼ਕਾ ਨੇ ਵੀ ਮਾਈਕ 'ਚ ਆਪਣੇ ਅੰਦਾਜ਼ 'ਚ ਮੰਮੀ-ਪਾਪਾ ਨੂੰ ਬੁਲਾਇਆ। ਇਸ ਤੋਂ ਬਾਅਦ ਵਿਰਾਟ ਦੀ ਮੰਮੀ ਨੂੰ ਆਵਾਜ਼ ਦਿੰਦੇ ਹੋਏ ਅਨੁਸ਼ਕਾ ਨੇ ਕਿਹਾ- ਮੰਮੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋ ਰਿਹਾ ਹੈ।