ਮੁੰਬਈ (ਬਿਊਰੋ)— ਅਨੁਸ਼ਕਾ ਸ਼ਰਮਾ ਦੀ ਪਤੀ ਵਿਰਾਟ ਕੋਹਲੀ ਨਾਲ ਬਰਮਿੰਘਮ 'ਚ ਸ਼ਾਪਿੰਗ ਕਰਦਿਆਂ ਦੀ ਇਕ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ 'ਚ ਇਹ ਕੱਪਲ ਬਰਮਿੰਘਮ ਦੇ ਇਕ ਮਾਲ 'ਚ ਕਈ ਸਟੋਰਸ 'ਤੇ ਸ਼ਾਪਿੰਗ ਕਰਦਾ ਨਜ਼ਰ ਆ ਰਿਹਾ ਹੈ।

ਹਾਲ ਹੀ 'ਚ ਇੰਗਲੈਂਡ ਸੀਰੀਜ਼ ਦੌਰਾਨ ਅਨੁਸ਼ਕਾ ਪਤੀ ਵਿਰਾਟ ਦੀ ਹੌਸਲਾ-ਅਫਜ਼ਾਈ ਕਰਦੀ ਦਿਖੀ ਸੀ। ਵਿਰਾਟ ਨੇ ਵੀ ਇਕ ਚੰਗੇ ਪਤੀ ਵਾਂਗ ਆਪਣੇ ਰੁਝੇਵੇਂ ਭਰੇ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਪਤਨੀ ਅਨੁਸ਼ਕਾ ਨੂੰ ਸ਼ਾਪਿੰਗ ਕਰਵਾਉਣ ਦਾ ਮਨ ਬਣਾਇਆ। ਸੋਸ਼ਲ ਮੀਡੀਆ 'ਤੇ ਛਾਈ ਵਿਰਾਟ-ਅਨੁਸ਼ਕਾ ਦੀ ਵੀਡੀਓ 'ਚ ਵਿਰਾਟ ਨੂੰ ਹੁੱਡ ਨਾਲ ਆਪਣੇ ਚਿਹਰਾ ਲੁਕਾਉਂਦੇ ਦੇਖਿਆ ਜਾ ਸਕਦਾ ਹੈ, ਜਦਕਿ ਅਨੁਸ਼ਕਾ ਮਾਲ ਦੇ ਸਟੋਰ 'ਚ ਕਈ ਪ੍ਰੋਡਕਟਸ ਨੂੰ ਟ੍ਰਾਈ ਕਰਦੀ ਨਜ਼ਰ ਆ ਰਹੀ ਹੈ।

ਵਿਰਾਟ-ਅਨੁਸ਼ਕਾ ਹੁਣ ਤਕ ਫੈਨਜ਼ ਨੂੰ ਆਪਣੀਆਂ ਰੋਮਾਂਟਿਕ ਤਸਵੀਰਾਂ ਰਾਹੀਂ ਰਿਝਾਉਣ 'ਚ ਸਫਲ ਰਹੇ ਹਨ। ਨਿਤ ਦਿਨ ਦੋਵੇਂ ਸੋਸ਼ਲ ਮੀਡੀਆ 'ਤੇ ਇਕ-ਦੂਜੇ ਲਈ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆਉਂਦੇ ਹਨ। ਵਿਰਾਟ-ਅਨੁਸ਼ਕਾ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਭਰਪੂਰ ਇੰਜੁਆਏ ਕਰ ਰਹੇ ਹਨ। ਵਿਰਾਟ ਨੇ ਆਪਣੀ ਇਕ ਪੋਸਟ 'ਚ ਅਨੁਸ਼ਕਾ ਬਾਰੇ ਲਿਖਿਆ ਸੀ, 'ਅਨੁਸ਼ਕਾ ਸਭ ਤੋਂ ਪਾਜ਼ੇਟਿਵ ਤੇ ਈਮਾਨਦਾਰ ਸ਼ਖਸ ਹੈ ਤੇ ਮੈਂ ਉਸ ਨੂੰ ਬੇਹੱਦ ਪਿਆਰ ਕਰਦਾ ਹਾਂ।'
ਅਨੁਸ਼ਕਾ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਅਭਿਨੇਤਰੀ ਦੀ ਵਰੁਣ ਧਵਨ ਨਾਲ ਫਿਲਮ 'ਸੂਈ ਧਾਗਾ' 28 ਸਤੰਬਰ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਉਹ ਸ਼ਾਹਰੁਖ ਖਾਨ ਦੀ ਫਿਲਮ 'ਜ਼ੀਰੋ' 'ਚ ਵੀ ਨਜ਼ਰ ਆਵੇਗੀ।