FacebookTwitterg+Mail

ਵਿਰਾਟ ਨੇ ਟੀਮ ਸਾਥੀਆਂ ਤੋਂ ਮੰਗੇ ਵਿਆਹੁਤਾ ਜ਼ਿੰਦਗੀ ਲਈ ਟਿਪਸ

virat asks tips from teammates for married life
15 December, 2017 03:54:27 AM

ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਿਆ ਹੈ ਤੇ ਉਸ ਨੂੰ ਟੀਮ ਸਾਥੀਆਂ ਤੋਂ ਵੀ ਖੂਬ ਵਧਾਈਆਂ  ਮਿਲ ਰਹੀਆਂ ਹਨ, ਜਿਸ ਦੇ ਲਈ ਉਸ ਨੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਹੈ। ਵਿਰਾਟ ਤੇ ਅਨੁਸ਼ਕਾ ਸੋਮਵਾਰ ਨੂੰ ਇਟਲੀ ਵਿਚ ਇਕ-ਦੂਜੇ ਨਾਲ ਵਿਆਹ ਦੇ ਪਵਿੱਤਰ ਬੰਧਨ ਵਿਚ ਬੱਝੇ ਸਨ।  ਵਿਰਾਟ ਨੇ ਅਜਿੰਕਯ ਰਹਾਨੇ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ, ''ਧੰਨਵਾਦ ਜਿੰਕਸ। ਵਾਪਸ ਆਉਣ ਤੋਂ ਬਾਅਦ ਤੁਹਾਡੇ ਸਾਰਿਆਂ ਤੋਂ ਟਿਪਸ ਲਵਾਂਗਾ।''


ਉਸ ਨੇ ਓਪਨਰ ਸ਼ਿਖਰ ਧਵਨ ਦੀ ਵਧਾਈ 'ਤੇ ਵੀ ਧੰਨਵਾਦ ਕਰਦਿਆਂ ਕਿਹਾ, ''ਧੰਨਵਾਦ ਜਾਟ ਜੀ।'' ਭਾਰਤੀ ਕਪਤਾਨ ਨੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੇ ਵਧਾਈ ਦਾ ਜਵਾਬ ਦਿੰਦੇ ਹੋਏ ਕਿਹਾ, ''ਧੰਨਵਾਦ ਸ਼ੰਮੀ, ਜਲਦੀ ਮਿਲਦੇ ਹਾਂ।'' ਉਸ ਨੇ ਆਫ ਸਪਿਨਰ ਹਰਭਜਨ ਸਿੰਘ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ, ''ਬਹੁਤ-ਬਹੁਤ ਧੰਨਵਾਦ ਭੱਜੀ ਭਾ ਜੀ।''
ਵਿਰਾਟ ਨੇ ਸਟਾਰ ਆਫ ਸਪਿਨਰ ਆਰ. ਅਸ਼ਵਿਨ ਦੇ ਵਧਾਈ ਸੰਦੇਸ਼ ਦਾ ਜਵਾਬ ਦਿੰਦੇ ਹੋਏ ਕਿਹਾ, ''ਧੰਨਵਾਦ ਅਸ਼। ਜਲਦ ਮਿਲਦੇ ਹਾਂ।'' ਉਸ ਨੇ ਭਾਰਤੀ ਖਿਡਾਰੀਆਂ ਦੇ ਇਲਾਵਾ ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਸ਼ਾਹਿਦ ਅਫਰੀਦੀ ਦੇ ਵਧਾਈ ਸੰਦੇਸ਼ ਦਾ ਜਵਾਬ ਦਿੰਦੇ ਹੋਏ ਲਿਖਿਆ, ''ਧੰਨਵਾਦ, ਸ਼ਾਹਿਦ ਭਰਾ।''

 


Tags: ਭਾਰਤੀ ਕਪਤਾਨ ਵਿਰਾਟ ਕੋਹਲੀਅਨੁਸ਼ਕਾ ਸ਼ਰਮਾndian skipper Virat Kohli Anushka Sharma