FacebookTwitterg+Mail

ਬਾਲੀਵੁੱਡ ਗਾਇਕ ਦੀ ਭਾਣਜੀ ਨਿਕਲੀ ਇਹ ਬੱਚੀ, ਵਿਰਾਟ ਕੋਹਲੀ ਨੇ ਦੱਸੀ ਸੀ ਅਤਿਆਚਾਰ ਦੀ ਕਹਾਣੀ!!

virat kohli
23 August, 2017 02:15:14 PM

ਮੁੰਬਈ— ਕੁਝ ਸਮੇਂ ਤੋਂ ਇਕ ਬੱਚੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਔਰਤ ਉਸ ਨੂੰ ਡਾਂਟ ਰਹੀ ਸੀ। ਉਹ ਬੱਚੀ ਬੁਰੀ ਤਰ੍ਹਾਂ ਰੋ ਰਹੀ ਸੀ ਅਤੇ ਬੱਚੀ ਆਪਣੀ ਮਾਂ ਤੋਂ ਪਿਆਰ ਨਾਲ ਪੜ੍ਹਾਉਣ ਨੂੰ ਬੋਲ ਰਹੀ ਸੀ। ਇਸ ਵੀਡੀਓ ਨੂੰ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਇੰਸਟਾਗਰਾਮ 'ਤੇ ਸ਼ੇਅਰ ਕੀਤਾ ਸੀ ਅਤੇ ਬੱਚਿਆਂ ਨਾਲ ਨਰਮੀ ਨਾਲ ਪੇਸ਼ ਆਉਣ ਦਾ ਸੰਦੇਸ਼ ਦਿੱਤਾ ਸੀ। ਕੋਹਲੀ ਨੇ ਵੀ ਇਸ ਵੀਡੀਓ ਨੂੰ ਸ਼ੋਅਰ ਕਰਦੇ ਹੋਏ ਗੁੱਸਾ ਜਤਾਇਆ ਸੀ ਪਰ ਇਹ ਮਾਮਲਾ ਕੁਝ ਹੋਰ ਹੀ ਨਿਕਲਿਆ।
ਜੀ ਹਾਂ ਇਹ ਮਾਮਲਾ ਕੁਝ ਹੋਰ ਹੈ। ਇਹ ਬੱਚੀ ਬਾਲੀਵੁੱਡ ਗਾਇਕ ਤੋਸ਼ੀ ਅਤੇ ਸ਼ਾਰਿਬ ਸਾਬਰੀ ਦੀ ਭਾਣਜੀ ਹੈ। ਇਸ ਦਾ ਨਾਂ ਹਯਾ ਹੈ। ਸ਼ਾਰਿਬ ਸਾਹਰੀ ਦੇ ਇੰਸਟਾਗਰਾਮ ਪੇਜ਼ 'ਤੇ ਇਸ ਬੱਚੀ ਦੇ ਕਈ ਵੀਡੀਓਜ਼ ਅਪਲੋਡ ਹੈ, ਜਿਨ੍ਹਾਂ 'ਚ ਉਹ ਕਿਤੇ ਨਮਾਜ਼ ਪੜ੍ਹ ਰਹੀ ਹੈ, ਤਾਂ ਕਿਤੇ ਮਸਤੀ ਕਰ ਰਹੀ ਹੈ ਪਰ ਇਹ ਵੀਡੀਓ ਵਾਇਰਲ ਹੋ ਗਿਆ ਸੀ ਅਤੇ ਇਸ ਦੇ ਨਾਲ ਕਹਾਣੀ ਦੱਸੀ ਗਈ ਸੀ ਕਿ ਇਕ ਮਹਿਲਾ ਆਪਣੀ ਬੱਚੀ ਨੂੰ ਪੜ੍ਹਾਉਣ ਲਈ ਉਸ 'ਤੇ ਅਤਿਆਚਾਰ ਕਰ ਰਹੀ ਹੈ।

 

A post shared by Virat Kohli (@virat.kohli) on


ਸ਼੍ਰੀਲੰਕਾ ਦੌਰੇ ਵਨ ਡੇ ਸੀਰੀਜ਼ ਖੇਡਣ 'ਚ ਰੁੱਝੇ ਵਿਰਾਟ ਕੋਹਲੀ ਅਤੇ ਸ਼ਿਖਰ ਧਵਨ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਮਾਤਾ-ਪਿਤਾ ਨੂੰ ਅਜਿਹਾ ਵਿਵਹਾਰ ਨਾ ਕਰਨ ਦੀ ਸਲਾਹ ਦਿੱਤੀ, ਜਿਸ ਤੋਂ ਬਾਅਦ ਹਰ ਜਗ੍ਹਾ ਇਹ ਵੀਡੀਓ ਵਾਇਰਲ ਹੋ ਗਈ ਹੈ। ਵਿਰਾਟ ਕੋਹਲੀ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਹ ਬਹੁਤ ਹੀ ਹੈਰਾਨ ਕਰਨ ਵਾਲੀ ਵੀਡੀਓ ਹੈ। ਜੇਕਰ ਬੱਚੇ ਨੂੰ ਕੁਝ ਡਰਾ ਕੇ ਸਿਖਾਓਗੇ ਤਾਂ ਉਹ ਕਦੀ ਨਹੀਂ ਸਿਖ ਪਾਵੇਗਾ। ਇਹ ਵੀਡੀਓ ਦੁਖੀ ਕਰਨ ਵਾਲਾ ਹੈ।
ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਗਾਇਕ ਤੋਸ਼ੀ ਦਾ ਕਹਿਣਾ ਹੈ ਕਿ ਵਿਰਾਟ ਕੋਹਲੀ ਅਤੇ ਸ਼ਿਖਰ ਧਵਨ ਸਾਡੀ ਬੱਚੀ ਦੇ ਬਾਰੇ 'ਚ ਨਹੀਂ ਜਾਣਦੇ। ਸਾਡੇ ਪਰਿਵਾਰ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਇਹ ਵੀਡੀਓ ਇੰਨਾ ਵਾਇਰਲ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਬੱਚੀ ਦੀ ਮਾਂ ਆਪਣੇ ਪਤੀ ਨੂੰ ਵੀਡੀਓ ਰਾਹੀਂ ਦੱਸਣਾ ਚਾਹ ਰਹੀ ਸੀ ਕਿ ਬੱਚੀ ਬਹੁਤ ਜ਼ਿੱਦੀ ਹੋ ਗਈ ਹੈ ਪਰ ਇਹ ਵਾਇਰਲ ਹੋ ਗਿਆ।


Tags: Viral videoBollywood singerToshiSharib sabriVirat kohliਤੋਸ਼ੀਸ਼ਾਰਿਬ ਸਾਬਰੀ ਵਿਰਾਟ ਕੋਹਲੀ