FacebookTwitterg+Mail

ਜਿਨ੍ਹਾਂ ਦਾ ਹੋਇਆ ਸੀ ਸਲਮਾਨ ਨਾਲ ਪੰਗਾ, ਉਸੇ ਦੇ ਗੀਤਾਂ ਦੇ ਦੀਵਾਨੇ ਹਨ ਅਨੁਸ਼ਕਾ ਦੇ ਪ੍ਰੇਮੀ ਵਿਰਾਟ ਕੋਹਲੀ

virat kohli
18 October, 2017 01:21:21 PM

ਮੁੰਬਈ(ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਉਸ ਸਿੰਗਰ ਦੇ ਗੀਤਾਂ ਦੇ ਦੀਵਾਨੇ ਹਨ, ਜਿਨ੍ਹਾਂ ਦੀ ਆਵਾਜ਼ ਦੇ ਅੱਜ ਲੱਖਾਂ ਦੀ ਗਿਣਤੀ 'ਚ ਪ੍ਰਸ਼ੰਸਕ ਹਨ। ਉਹ ਬਾਲੀਵੁੱਡ ਸਿੰਗਰ ਕੋਈ ਹੋਰ ਨਹੀਂ ਬਲਕਿ ਅਰਿਜੀਤ ਸਿੰਘ ਹਨ। ਹਾਲ ਹੀ 'ਚ ਕੋਹਲੀ ਨੇ ਆਪਣੇ ਪਸੰਦੀਦਾ ਸਿੰਗਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਮੰਗਲਵਾਰ ਨੂੰ ਟਵਿਟਰ 'ਤੇ ਮੁਲਾਕਾਤ ਕੀਤੀ ਇਕ ਤਸਵੀਰ ਵੀ ਸ਼ੇਅਰ ਕੀਤੀ। 
ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਅਰਿਜੀਤ, ਸਲਮਾਨ ਖਾਨ ਨਾਲ ਹੋਏ ਇਕ ਵਿਵਾਦ ਦੇ ਕਾਰਨ ਚਰਚਾ 'ਚ ਆਏ ਸਨ। ਅਰਿਜੀਤ ਨੂੰ ਰੋਮਾਂਟਿਕ ਗੀਤਾਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਪਿਛਲੇ ਕੁਝ ਸਾਲਾਂ 'ਚ ਕਈ ਬਿਹਤਰੀਨ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ।

ਅਰਿਜੀਤ ਪੱਛਮੀ ਬੰਗਾਲ ਦੇ ਹਨ ਤੇ ਉਨ੍ਹਾਂ ਨੇ ਬਹੁਤ ਤੇਜ਼ੀ ਨਾਲ ਬਾਲੀਵੁੱਡ 'ਚ ਆਪਣੀ ਪਛਾਣ ਕਾਇਮ ਕੀਤੀ ਹੈ। ਉੱਥੇ ਦੂਜੇ ਪਾਸੇ ਵਿਰਾਟ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਰਿਲੇਸ਼ਨਸ਼ਿੱਪ 'ਚ ਰਹਿਣ ਨਾਲ ਕਾਫੀ ਸੁਰਖੀਆਂ ਬਟੋਰ ਰਹੇ ਹਨ। ਬੀਤੇ ਦਿਨ ਕੋਹਲੀ ਨੇ ਅਰਿਜੀਤ ਨਾਲ ਆਪਣੀ ਇਕ ਤਸਵੀਰ ਸਾਂਝੀ ਕਰ ਕੇ ਇਕ ਸੰਦੇਸ਼ ਵੀ ਲਿਖਿਆ। ਉਨ੍ਹਾਂ ਨੇ ਲਿਖਿਆ, ''ਉਨ੍ਹਾਂ ਨੇ ਲਿਖਿਆ, ''ਮੇਰੇ ਲਈ ਪ੍ਰਸ਼ੰਸਕ ਦਾ ਕਲਾਕਾਰ ਨਾਲ ਮਿਲਣ ਵਾਲਾ ਪਲ। ਅਰਿਜੀਤ ਬੇਹੱਦ ਚੰਗੇ ਵਿਅਕਤੀ ਹਨ। ਉਨ੍ਹਾਂ ਦੀ ਆਵਾਜ਼ ਦੀ ਤਰ੍ਹਾਂ ਮੈਨੂੰ ਕੋਈ ਮੋਹ ਨਹੀਂ ਸਕਦਾ। ਸ਼ੁੱਭਕਾਮਨਾਵਾਂ ਅਰਿਜੀਤ।''
ਜ਼ਿਕਰਯੋਗ ਹੈ ਕਿ ਕੋਹਲੀ ਨੇ ਹਾਲ ਹੀ 'ਚ ਕਈ ਮਸ਼ਹੂਰ ਖਿਡਾਰੀਆਂ ਨਾਲ ਹਾਲ ਹੀ 'ਚ ਬਾਲੀਵੁੱਡ ਸੈਲੀਬ੍ਰਿਟੀਜ਼ ਦੇ ਨਾਲ ਇਕ ਚੈਰਿਟੀ ਫੁੱਟਬਾਲ ਮੈਚ 'ਚ ਵੀ ਹਿੱਸਾ ਲਿਆ ਸੀ। ਬਾਲੀਵੁੱਡ ਸੈਲੀਬ੍ਰਿਟੀ ਪਲੇਅਰਜ਼ 'ਚ ਰਣਬੀਰ ਕਪੂਰ, ਅਭਿਸ਼ੇਕ ਬੱਚਨ, ਡੀਨੋ ਮੋਰਿਆ ਤੇ ਸ਼ੁਜੀਤ ਸਰਕਾਰ ਵਰਗੇ ਨਾਂ ਸ਼ਾਮਲ ਸਨ। 


Tags: Virat kohliSalman khanArijit singhAnushka SharmaBollywood celebrityਵਿਰਾਟ ਕੋਹਲੀ ਅਰਿਜੀਤ ਸਿੰਘ