FacebookTwitterg+Mail

PICS: ਅਨੁਸ਼ਕਾ ਨਾਲ ਵਿਰਾਟ ਦੀ ਵੀ ਹੋਵੇਗੀ ਵਿਦਾਈ, 34 ਕਰੋੜ ਦੇ ਇਸ ਅਪਾਰਟਮੈਂਟ 'ਚ ਹੋਣਗੇ ਸ਼ਿਫਟ

virat kohli
13 December, 2017 05:15:35 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਇੰਡੀਅਨ ਕ੍ਰਿਕਟ ਟੀਮ ਦੇ ਕੈਪਟਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਇਟਲੀ ਦੇ ਫਲੋਰੈਂਸ ਸ਼ਹਿਰ 'ਚ ਪਰਿਵਾਰ ਤੇ ਕਰੀਬੀਆਂ ਦੀ ਮੌਜੂਦਗੀ 'ਚ ਸੱਤ ਫੇਰੇ ਲਏ। ਇਟਲੀ 'ਚ ਹੋਏ ਇਸ ਗੁੱਪ-ਚੁੱਪ ਵਿਆਹ ਤੋਂ ਬਾਅਦ ਅਨੁਸ਼ਕਾ ਤੇ ਵਿਰਾਟ ਮੁੰਬਈ ਸਥਿਤ ਇਕ ਸੀ-ਫੇਸਿੰਗ ਅਪਾਰਟਮੈਂਟ 'ਚ ਸ਼ਿਫਟ ਹੋ ਜਾਣਗੇ।

Punjabi Bollywood Tadka

ਆਮ ਤੌਰ 'ਤੇ ਅਜਿਹਾ ਹੁੰਦਾ ਹੈ ਕਿ ਵਿਆਹ ਤੋਂ ਬਾਅਦ ਲਾੜੀ ਆਪਣਾ ਘਰ ਛੱਡ ਕੇ ਸਹੁਰੇ ਚਲੀ ਜਾਂਦੀ ਹੈ ਪਰ ਇੱਥੇ ਉਲਟਾ ਹੋਵੇਗਾ, ਕਿਉਂਕਿ ਵਿਰਾਟ ਆਪਣਾ ਦਿੱਲੀ ਸਥਿਤ ਘਰ ਛੱਡ ਕੇ ਹੁਣ ਅਨੁਸ਼ਕਾ ਸ਼ਰਮਾ ਨਾਲ ਰਹਿਣਗੇ।

Punjabi Bollywood Tadka

ਜੋੜੀ ਦੇ ਨਵੇਂ ਘਰ ਦੀ ਜਾਣਕਾਰੀ ਆਰਕੀਟੈਕਚਰਲ ਡਾਈਜੈਸਟ ਨੇ ਦਿੱਤੀ ਹੈ। ਵਿਰਾਟ ਤੇ ਅਨੁਸ਼ਕਾ ਦਾ ਨਵਾਂ ਘਰ ਵਰਲੀ ਦੇ ਓਮਕਾਰ 1973 ਟਾਵਰ 'ਚ ਸਥਿਤ ਹੈ।

Punjabi Bollywood Tadka

29 ਸਾਲਾ ਕ੍ਰਿਕਟਰ ਨੇ 7171 ਵਰਗਫੁੱਟ ਦਾ ਇਹ ਲਗਜ਼ਰੀ ਅਪਾਰਟਮੈਂਟ ਸਾਲ 2016 'ਚ 34 ਕਰੋੜ ਰੁਪਏ 'ਚ ਖਰੀਦਿਆ ਸੀ।

Punjabi Bollywood Tadka

ਇਹ ਆਲੀਸ਼ਾਨ ਘਰ ਸਾਰੀਆਂ ਸਹੂਲਤਾਂ ਨਾਲ ਭਰਪੂਰ ਹੋਵੇਗਾ। ਮੈਗਜ਼ੀਨ ਮੁਤਾਬਕ ਇਸ ਬਿਲਡਿੰਗ 'ਚ ਪਾਲਤੂ ਜਾਨਵਰਾਂ ਲਈ ਸਪਾ, ਫਿਟਨੈੱਸ ਤੇ ਸਪੋਰਟਸ ਨਾਲ ਜੁੜੀਆਂ ਸਹੂਲਤਾਂ ਹੋਣਗੀਆਂ।

Punjabi Bollywood Tadka

ਪਾਰਟੀ ਹੋਸਟ ਕਰਨ ਲਈ ਟੈਰਿਸ ਤੇ ਬੱਚਿਆਂ ਦੇ ਖੇਡਣ ਲਈ ਝੂਲਾ ਘਰ, ਪੂਲ ਤੇ ਪਲੇਅ ਗਰਾਊਂਡ ਹੋਵੇਗਾ। ਅਨੁਸ਼ਕਾ ਫਿਲਹਾਲ ਆਪਣੀ ਫੈਮਿਲੀ ਨਾਲ ਬਦਰੀਨਾਥ ਟਾਵਰਜ਼ 'ਚ ਰਹਿੰਦੀ ਹੈ।

Punjabi Bollywood Tadka

ਵਿਆਹ ਤੋਂ ਬਾਅਦ ਉਹ ਵਿਰਾਟ ਨਾਲ 4 ਬੀ ਐਂਚ ਕੇ ਅਪਾਰਟਮੈਂਟ 'ਚ ਸ਼ਿਫਟ ਹੋ ਜਾਵੇਗੀ। ਉਮੀਦ ਜਤਾਈ ਜਾ ਰਹੀ ਹੈ ਕਿ ਦੱਖਣੀ ਅਫਰੀਕਾ ਟੂਰ ਤੋਂ ਵਾਪਸ ਆਉਣ ਤੋਂ ਬਾਅਦ ਇਹ ਜੋੜਾ ਆਪਣੇ ਨਵੇਂ ਘਰ 'ਚ ਸ਼ਿਫਟ ਹੋ ਜਾਵੇਗਾ।

Punjabi Bollywood Tadka

70 ਫਲੋਰ ਦੇ ਓਮਕਾਰ 1973 ਟਾਵਰ 'ਚ ਵਿਰਾਟ-ਅਨੁਸ਼ਕਾ ਦੇ ਜਾਣ-ਪਛਾਣ ਦੇ ਲੋਕ ਵੀ ਰਹਿਣਗੇ।

Punjabi Bollywood Tadka

ਜੀ ਹਾਂ ਸਾਲ 2013 'ਚ ਇਸੇ ਟਾਵਰ ਦੇ 29ਵੇਂ ਫਲੋਰ 'ਤੇ ਕ੍ਰਿਕਟਰ ਯੁਵਰਾਜ ਸਿੰਘ ਨੇ ਅਪਾਰਟਮੈਂਟ ਖਰੀਦਿਆ ਸੀ। ਉਹ ਆਪਣੀ ਪਤਨੀ ਹੇਜ਼ਲ ਕੀਚ ਨਾਲ ਇੱਥੇ ਰਹਿਣਗੇ।

Punjabi Bollywood Tadka

Punjabi Bollywood Tadka

Punjabi Bollywood Tadka


Tags: Virat KohliAnushka SharmaApartmentHazel KeechYuvraj Singhਅਨੁਸ਼ਕਾ ਸ਼ਰਮਾ ਵਿਰਾਟ ਕੋਹਲੀ