ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀਬੀਤੇ ਦਿਨੀਂ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਗਏ ਹਨ। ਅਨੁਸ਼ਕਾ ਤੇ ਵਿਰਾਟ ਦੇ ਟਵੀਟ ਦੇ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਬਾਲੀਵੁੱਡ ਦੇ ਸਿਤਾਰਿਆਂ ਸਮੇਤ ਪਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਦਿ ਨੇ ਵੀ ਟਵੀਟ ਕਰਕੇ ਦੋਵਾਂ ਨੂੰ ਵਧਾਈ ਦਿੱਤੀ।
ਸੋਸ਼ਲ ਮੀਡੀਆ 'ਤੇ ਹੈਸ਼ਟੈਗ ਵਿਰੁਸ਼ਕਾ ਵੈਡਿੰਗ, ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੂੰ ਲੈ ਕੇ ਕਾਫੀ ਟ੍ਰੈਂਡ ਚੱਲਦਾ ਰਿਹਾ।
ਹਾਲ ਹੀ 'ਚ ਅਨੁਸ਼ਕਾ ਤੇ ਵਿਰਾਟ ਦੇ ਵਿਆਹ ਦੀਆਂ ਕੁਝ ਸ਼ਾਨਦਾਰ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਦੋਵੇਂ ਕਾਫੀ ਖੂਬਸੂਰਤ ਲੱਗ ਰਹੇ ਹਨ।
ਦੱਸਣਯੋਗ ਹੈ ਕਿ ਵਿਆਹ ਸੋਮਵਾਰ ਨੂੰ ਹਿੰਦੂ ਰਿਤੀ-ਰਿਵਾਜਾਂ ਨਾਲ ਹੋਇਆ।
ਵਰਮਾਲਾ ਦੀ ਰਸਮ ਦੌਰਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਵਿਰਾਟ ਨੇ ਕਲਗੀ ਵਾਲੀ ਪਗੜੀ ਤੇ ਸਟਾਈਲਿਸ਼ ਸ਼ੇਰਵਾਨੀ ਪਾਈ ਹੈ।
ਜਦੋਂ ਕਿ ਅਨੁਸ਼ਕਾ ਨੇ ਐਮਬਰੋਇਡਡ ਟ੍ਰੇਡੀਸ਼ਨਲ ਲਹਿੰਗਾ, ਭਾਰਤੀ ਜਿਊਲਰੀ ਤੇ ਲਾਈਟ (ਹਲਕੇ) ਮੇਕਅੱਪ 'ਚ ਨਜ਼ਰ ਆ ਰਹੀ ਹੈ।
ਅਨੁਸ਼ਕਾ ਮਾਡਰਨ ਦੁਲਹਨ ਦੇ ਰੂਪ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਮੱਥੇ ਦੀ ਭੱਟੀ ਨੇ ਇਸ ਦੀ ਲੁੱਕ ਨੂੰ ਹੋਰ ਚਾਰ ਚੰਨ ਲਾ ਦਿੱਤੇ।
ਉਸ ਨੇ ਲਾਲ ਰੰਗ ਦਾ ਚੂੜਾ ਵੀ ਪਾਇਆ ਹੋਇਆ ਹੈ। ਉਸ ਦਾ ਲਹਿੰਗਾ ਡਿਜ਼ਾਈਨਰ ਹੈ। ਲਹਿੰਗੇ 'ਚ ਜਰੀ ਦਾ ਕਾਫੀ ਕੰਮ ਸਾਫ ਦਿਖਾਈ ਦੇ ਰਿਹਾ ਹੈ।
ਮਹਿੰਦੀ ਦੀ ਰਸਮ 'ਚ ਵੀ ਇਹ ਕਪਲ ਨੇ ਰਿਵਾਇਤੀ ਡਰੈੱਸ ਹੀ ਪਹਿਨੀ ਸੀ। ਅਨੁਸ਼ਕਾ-ਵਿਰਾਟ ਦੀ ਇਹ ਡਰੈੱਸ ਮਸ਼ਹੂਰ ਡਿਜ਼ਾਈਨਰ ਸੱਬਿਆਸਾਚੀ ਨੇ ਤਿਆਰ ਕੀਤੀ ਹੈ।