FacebookTwitterg+Mail

ਦਿੱਲੀ ਦੇ ਇਸ ਸ਼ਾਨਦਾਰ ਹੋਟਲ 'ਚ ਹੋਵੇਗਾ ਵਿਰਾਟ-ਅਨੁਸ਼ਕਾ ਦਾ ਰਿਸੈਪਸ਼ਨ, ਇੰਨਾ ਆਵੇਗਾ ਖਰਚ

virat kohli and anushka sharma
17 December, 2017 11:01:11 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦਾ ਵੈਡਿੰਗ ਰਿਸੈਪਸ਼ਨ 21 ਦਸੰਬਰ ਨੂੰ ਨਵੀਂ ਦਿੱਲੀ ਦੇ ਮਸ਼ਹੂਰ ਹੋਟਲ ਤਾਜ ਡਿਪਲੋਮੇਟਿਕ ਐਂਕਲੇਵ 'ਚ ਹੋਵੇਗਾ। 11 ਦਸੰਬਰ ਨੂੰ ਅਨੁਸ਼ਕਾ ਤੇ ਵਿਰਾਟ ਦਾ ਵਿਆਹ ਟਕਸਨੀ (ਇਟਲੀ) ਦੇ ਰਿਜ਼ੋਰਟ ਬੋਰਗੋ 'ਚ ਹੋਇਆ, ਜਿਥੇ ਦੋਵਾਂ ਦੇ ਸਿਰਫ ਪਰਿਵਾਰਿਕ ਮੈਂਬਰ ਹੀ ਮੌਜੂਦ ਸਨ। ਹੁਣ ਵਿਰਾਟ-ਅਨੁਸ਼ਕਾ ਵਲੋਂ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਲਈ ਰਿਸੈਪਸ਼ਨ ਰੱਖਿਆ ਗਿਆ ਹੈ।

Punjabi Bollywood Tadka
ਸੂਤਰਾਂ ਮੁਤਾਬਕ ਤਾਜ ਦੇ ਲਗਜ਼ਰੀਆਸ ਦਰਬਾਰ ਹਾਲ ਨੂੰ ਰਿਸੈਪਸ਼ਨ ਲਈ ਬੁੱਕ ਕੀਤਾ ਗਿਆ ਹੈ। ਇਸ ਹਾਲ 'ਚ 1000 ਮਹਿਮਾਨ ਰਲ ਕੇ ਇੰਜੁਆਏ ਕਰ ਸਕਦੇ ਹਨ। ਹਾਲ ਦਾ ਏਰੀਆ 13000 ਵਰਗ ਫੀਟ ਦੱਸਿਆ ਜਾ ਰਿਹਾ ਹੈ। ਹਾਲ ਤੋਂ ਹੀ ਸਟਾ ਡਾਈਨਿੰਗ ਏਰੀਆ ਹੈ, ਜਿਸ ਨੂੰ ਸ਼ਾਹ ਜਹਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਏਰੀਆ 'ਚ ਮਹਿਮਾਨ ਵੱਖਰੇ-ਵੱਖਰੇ ਭੋਜਨ (ਪਕਵਾਨਾਂ) ਦਾ ਆਨੰਦ ਲੈ ਸਕਦੇ ਹਨ।

Punjabi Bollywood Tadka
50 ਲੱਖ ਰੁਪਏ ਹੋਵੇਗਾ ਖਰਚ
ਸੂਤਰਾਂ ਮੁਤਾਬਕ ਤਾਂ ਕੱਪਲ ਨੇ ਮਹਿਮਾਨਾਂ ਲਈ ਖਾਸ ਤਰ੍ਹਾਂ ਦੇ ਨਾਨ ਵੇਜੀਟੇਰਿਅਨ ਡਿਸ਼ੇਜ਼ ਨਾਲ ਸ਼ਰਾਬ ਨੂੰ ਵੀ ਆਪਣੇ ਮੈਨਿਊ 'ਚ ਰੱਖਿਆ ਹੈ। ਖਾਣ-ਪੀਣ ਤੋਂ ਲੈ ਕੇ ਜਗ੍ਹਾ ਤੱਕ ਨੂੰ ਮਿਲ ਕੇ ਹੋਟਲ ਦਾ ਕਿਰਾਇਆ ਕਰੀਬ 50 ਲੱਖ ਰੁਪਏ ਤੱਕ ਪੁੱਜ ਸਕਦਾ ਹੈ। ਦਿੱਲੀ ਰਿਸੈਪਸ਼ਨ ਤੋਂ ਬਾਅਦ ਮੁੰਬਈ 'ਚ 26 ਦਸੰਬਰ ਨੂੰ ਇਕ ਹੋਰ ਰਿਸੈਪਸ਼ਨ ਰੱਖਿਆ ਜਾਵੇਗਾ, ਜਿਸ 'ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਨਜ਼ਰ ਆ ਸਕਦੇ ਹਨ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Virat KohliAnushka SharmaMarriageMilan ItalyTaj Diplomatic Enclave New Delhi