ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਜਦੋਂ ਵੀ ਇੱਕਠੇ ਨਜ਼ਰ ਆਉਂਦੇ ਹਨ, ਤਾਂ ਸੁਰਖੀਆਂ ਬਣ ਜਾਂਦੀਆਂ ਹਨ। ਬੀਤੇ ਦਿਨੀਂ ਜਿੱਥੇ ਉਹ ਇਕ ਕਮਰਸ਼ੀਅਲ ਐਡ ਲਈ ਵਿਆਹ ਦੀਆਂ ਕਸਮਾਂ ਖਾਂਦੇ ਨਜ਼ਰ ਆਏ, ਉੱਥੇ ਹਾਲ ਹੀ 'ਚ ਉਨ੍ਹਾਂ ਨੂੰ ਇੱਕਠੇ ਡਾਕਟਰ ਦੇ ਕੋਲ ਜਾਂਦੇ ਦੇਖਿਆ ਗਿਆ। ਸਿਰਫ ਇੰਨਾ ਹੀ ਨਹੀਂ, ਡਾਕਟਰ ਦੇ ਨਾਲ ਦੋਹਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਅਸਲ 'ਚ ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਨੂੰ ਐਕਿਊਪੰਕਚਰਿਸਟ ਡਾ. ਜਵੈਲ ਗਮਾਡੀਆ ਦਾ ਰੈਫਰੈਂਸ ਦਿੱਤਾ ਸੀ ਪਰ ਗੱਲ ਸਿਰਫ ਰੈਫਰੈਂਸ ਤੱਕ ਨਹੀਂ ਰਹੀ, ਅਨੁਸ਼ਕਾ ਵੀ ਵਿਰਾਟ ਦੇ ਨਾਲ ਹੀ ਡਾਕਟਰ ਦੇ ਕੋਲ ਪੁੱਜੀ। ਡਾਕਟਰ ਗਮਾਡੀਆ ਨੇ ਖੁਦ ਦੋਹਾਂ ਦੇ ਨਾਲ ਆਪਣੀਆਂ ਤਸਵੀਰਾਂ ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਹਨ। ਉਸੇ ਸਮੇਂ ਤੋਂ ਅਨੁਸ਼ਕਾ ਤੇ ਵਿਰਾਟ ਦੇ ਨਾਲ ਸੈਲਫੀ ਵਾਲੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਕ ਐਡ ਸ਼ੂਟ ਦੌਰਾਨ ਵੀ ਦੋਵੇਂ ਇਕ-ਦੂਜੇ ਦੇ ਵਚਨ ਦਿੰਦੇ ਨਜ਼ਰ ਆਏ ਸਨ। ਇਸ ਐਡ 'ਚ ਦੋਹਾਂ ਵਿਚਕਾਰ ਗਜ਼ਬ ਦੀ ਕੈਮਿਸਟਰੀ ਵੀ ਦੇਖਣ ਨੂੰ ਮਿਲੀ ਸੀ। ਇਸ ਐਡ ਸ਼ੂਟ ਦਾ ਵੀਡੀਓ ਵਿਰਾਟ ਤੇ ਅਨੁਸ਼ਕਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤਾ ਹੈ।
ਇਸ ਵੀਡੀਓ ਨੂੰ ਡੇਢ ਲੱਖ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ, ਜਦਕਿ ਇਸ ਨੂੰ 1 ਲੱਖ ਵਾਰ ਦੇਖਿਆ ਜਾ ਚੁੱਕਿਆ ਹੈ। ਇੱਥੇ ਇਹ ਦੱਸਣਯੋਗ ਹੈ ਕਿ ਸਾਲ 2013 'ਚ ਇਕ ਸ਼ੈਂਪੂ ਦੇ ਵਿਗਿਆਪਣ ਦੌਰਾਨ ਹੀ ਦੋਹਾਂ ਦੀ ਮੁਲਾਕਾਤ ਹੋਈ ਸੀ। ਇਥੋਂ ਹੀ ਇਨ੍ਹਾਂ ਵਿਚਕਾਰ ਪਿਆਰ ਵਧਿਆ।