ਮੁੰਬਈ(ਬਿਊਰੋ)— ਆਪਣੇ ਅਜੀਬੋ ਗਰੀਬ ਬਿਆਨਾਂ ਤੇ ਹਰਕਤਾਂ ਕਾਰਨ ਅਕਸਰ ਵਿਵਾਦਾਂ 'ਚ ਘਿਰੀ ਰਹਿਣ ਵਾਲੀ ਰਾਖੀ ਸਾਵੰਤ ਇਕ ਵਾਰ ਫਿਰ ਚਰਚਾ 'ਚ ਆ ਗਈ ਹੈ। ਡਰਾਮਾ ਕੁਈਨ ਰਾਖੀ ਸਾਵੰਤ ਨੇ ਇਸ ਵਾਰ ਖੁਦ ਨੂੰ ਲੈ ਕੇ ਲਾਈਮਲਾਈਟ 'ਚ ਲਿਆਉਣ ਲਈ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਸਹਾਰਾ ਲਿਆ।
ਅਸਲ 'ਚ ਦੱਖਣੀ ਅਫਰੀਕਾ ਦੌਰੇ 'ਤੇ ਗਈ ਭਾਰਤੀ ਟੀਮ ਦੀ ਸ਼ੁਰੂਆਤ ਦੋ ਵਨਡੇਅ ਜਿੱਤਣ ਤੋਂ ਬਾਅਦ ਤੀਜੇ ਵਨਡੇਅ ਲਈ ਕੇਪਟਾਊਨ ਪੁੱਜ ਗਈ। ਕੇਪਟਾਊਨ ਦੀ ਯਾਤਰਾ ਦੌਰਾਨ ਵਿਰਾਟ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਤਸਵੀਰ ਕੀਤੀ, ਜਿਸ ਤੋਂ ਬਾਅਦ ਫੈਨਜ਼ ਨੇ ਖੂਬ ਉਸ ਨੂੰ ਤੇ ਭਾਰਤੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਪਰ ਇਸ ਦੌਰਾਨ ਰਾਖੀ ਸਾਵੰਤ ਨੇ ਰੰਗ 'ਚ ਭੰਗ ਪਾ ਦਿੱਤੀ। ਵਿਰਾਟ ਦੀ ਤਸਵੀਰ 'ਤੇ ਰਾਖੀ ਸਾਵੰਤ ਨੇ ਲਿਖਿਆ, ''ਹਾਏ ਬੇਬੀ ਸਵੀਟਹਾਰਟ ਹਨੀਮੂਨ ਹੋ ਗਿਆ ਕਿਆ...''।
ਰਾਖੀ ਦੇ ਇਸ ਕੁਮੈਂਟ ਤੋਂ ਬਾਅਦ ਲੱਗਦਾ ਹੈ ਵਿਰਾਟ ਖੁਦ ਵੀ ਹੈਰਾਨ ਹੋ ਜਾਣਗੇ। ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੇ ਸਵਾਲ ਰਾਖੀ ਤੋਂ ਇਲਾਵਾ ਕੋਈ ਹੋਰ ਨਹੀਂ ਪੁੱਛ ਸਕਦਾ। ਭਾਵੇਂ ਹੀ ਰਾਖੀ ਦੇ ਇਸ ਸਵਾਲ ਦਾ ਜਵਾਬ ਉਸ ਨੂੰ ਨਹੀਂ ਮਿਲਿਆ ਪਰ ਸੋਸ਼ਲ ਮੀਡੀਆ 'ਤੇ ਰਾਖੀ ਸਾਵੰਤ ਬੁਰੀ ਤਰ੍ਹਾਂ ਟਰੋਲ ਹੋ ਗਈ।
ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਆਉਣ ਵਾਲੀ ਫਿਲਮ 'ਪਰੀ' ਦਾ ਨਵਾਂ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਇਸ ਫਿਲਮ ਨਾਲ ਪਹਿਲੀ ਵਾਰ ਅਨੁਸ਼ਕਾ ਆਪਣੇ ਫੈਨਜ਼ ਨੂੰ ਡਰਾਉਣ ਵਾਲੀ ਹੈ। ਆਪਣੀ ਖੂਬਸੂਰਤੀ ਲਈ ਪਛਾਣੀ ਜਾਣ ਵਾਲੀ ਅਨੁਸ਼ਕਾ ਆਪਣੀ ਇਮੇਜ਼ ਦੇ ਉਲਟ ਇਸ ਫਿਲਮ 'ਚ ਬੇਹੱਦ ਡਰਾਉਣੀ ਲੁੱਕ 'ਚ ਨਜ਼ਰ ਆਵੇਗੀ, ਜਿਸ ਨੂੰ ਦੇਖ ਕੇ ਉਸ ਦੇ ਪਤੀ ਵਿਰਾਟ ਕੋਹਲੀ ਤੱਕ ਡਰ ਜਾਣਗੇ।