FacebookTwitterg+Mail

OMG : ਕੀ ਇਸ ਕਰਕੇ ਅਨੁਸ਼ਕਾ ਨੇ ਵਿਰਾਟ ਕੋਹਲੀ ਨਾਲ ਕਰਵਾਇਆ ਵਿਆਹ?

virat kohli anushka sharma
16 December, 2017 04:13:16 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝੇ ਹਨ। ਉਨ੍ਹਾਂ ਨੇ ਵਿਆਹ ਇਟਲੀ ਦੇ ਸ਼ਾਨਦਾਰ ਰਿਜ਼ੋਰਟ 'ਚ ਕਰਵਾਇਆ। ਇਸ ਦੌਰਾਨ ਉਨ੍ਹਾਂ ਨੇ ਵਿਆਹ 'ਚ ਜ਼ਿਆਦਾ ਮਹਿਮਾਨਾਂ ਨੂੰ ਨਹੀਂ ਬੁਲਾਇਆ। ਵਿਆਹ ਦੀ ਰਿਸੈਪਸ਼ਨ ਪਾਰਟੀ 21 ਤੇ 26 ਨੂੰ ਰੱਖੀ ਹੈ।

Punjabi Bollywood Tadka
ਅਨੁਸ਼ਕਾ ਸ਼ਰਮਾ ਦੇ ਕਰੀਅਰ ਦੀ ਸ਼ੁਰੂਆਤ
ਅਨੁਸ਼ਕਾ ਸ਼ਰਮਾ ਦਾ ਜਨਮ 1 ਮਈ 1988 ਨੂੰ ਬੰਗਲੁਰੂ 'ਚ ਹੋਇਆ ਸੀ। ਘੱਟ ਉਮਰ 'ਚ ਉਹ ਇੱਕ ਸਫਲ ਮਾਡਲ ਬਣ ਗਈ ਸੀ। ਕੁਝ ਸਮੇਂ ਬਾਅਦ ਉਸ ਨੇ ਮਹਿਸੂਸ ਕੀਤਾ ਕਿ ਉਹ ਅਦਾਕਾਰੀ 'ਚ ਚੰਗਾ ਕੰਮ ਕਰ ਸਕਦੀ ਹੈ। ਉਸ ਨੂੰ ਇਹ ਮੌਕਾ ਸਾਲ 2008 'ਚ ਯਸ਼ ਰਾਜ ਬੈਨਰ ਹੇਠਾ ਤਿਆਰ ਹੋਈ ਫਿਲਮ 'ਰਬ ਨੇ ਬਣਾ ਦੀ ਜੋੜੀ' ਨਾਲ ਕੀਤੀ। ਇਸ ਫਿਲਮ ਨੇ ਉਸ ਨੂੰ ਰਾਤੋਂ ਰਾਤ ਮਸ਼ਹੂਰ ਕਰ ਦਿੱਤਾ। ਹੋਲੀ-ਹੋਲੀ ਅਨੁਸ਼ਕਾ ਨੇ ਬਾਲੀਵੁੱਡ 'ਚ ਆਪਣੀ ਖਾਸੀ ਪਛਾਣ ਕਾਇਮ ਕਰ ਲਈ।

Punjabi Bollywood Tadka
ਦਿਵਾਲੀ 'ਤੇ ਪਾਪਾ ਦਾ ਇੰਤਜ਼ਾਰ ਕਰਦੀ ਅਨੁਸ਼ਕਾ
ਅਨੁਸ਼ਕਾ ਦੇ ਪਿਤਾ ਕਰਨਲ ਅਜੈ ਕੁਮਾਰ ਸ਼ਰਮਾ ਆਰਮੀ ਦਾ ਰਿਟਾਇਰਡ ਅਫਸਰ ਹੈ। ਉਹ ਮੂਲ ਰੂਪ 'ਚ ਉੱਤਰ ਪ੍ਰਦੇਸ਼ ਨਾਲ ਸੰਬੰਧ ਰੱਖਦੇ ਹਨ। ਰਿਟਾਇਰਮੈਂਟ ਤੋਂ ਬਾਅਦ ਉਹ ਬੇਟੀ ਨਾਲ ਮੁੰਬਈ ਆ ਕੇ ਵੱਸ ਗਏ। ਆਰਮੀ ਕਰਕੇ ਉਨ੍ਹਾਂ ਨੇ ਬਹੁਤ ਘੱਟ ਸਮਾਂ ਪਰਿਵਾਰ ਨਾਲ ਬਤੀਤ ਕੀਤਾ ਹੈ। ਇਸ ਕਾਰਨ ਦਿਵਾਲੀ ਤੇ ਹੋਲੀ ਵਰਗੇ ਵੱਡੇ ਤਿਉਹਾਰਾਂ 'ਤੇ ਅਨੁਸ਼ਕਾ ਸ਼ਰਮਾ ਲਈ ਵੱਡਾ ਗਿਫਟ ਇਹੀ ਹੁੰਦਾ ਸੀ ਕਿ ਉਸ ਦੇ ਪਿਤਾ ਘਰ ਆ ਜਾਣ।

Punjabi Bollywood Tadka
ਮੰਮੀ ਨੇ ਪਰਚੀ 'ਤੇ ਲਿਖੀ ਸੀ ਬੇਟੀ ਦੀ ਇੱਛਾ
ਅਨੁਸ਼ਕਾ ਸ਼ਰਮਾ ਆਪਣੀ ਸਫਲਤਾ ਦਾ ਸਿਹਰਾ ਆਪਣੀ ਮਾਤਾ ਨੂੰ ਦਿੰਦੀ ਹੈ। ਉਸ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ, ''ਮੰਮੀ ਹੀ ਪੂਰੇ ਘਰ ਦੀ ਮੈਨੇਜਰ ਹੈ। ਮੇਰੀ ਮੰਮੀ ਨੇ ਇਹ ਇੱਛਾ ਲਿਖ ਰੱਖੀ ਸੀ ਕਿ ਅਨੁਸ਼ਕਾ ਨੂੰ ਯਸ਼ਰਾਜ ਬੈਨਰ 'ਚ ਫਿਲਮ ਮਿਲ ਜਾਵੇ ਤੇ ਉਨ੍ਹਾਂ ਦੀ ਇਹ ਇੱਛਾ ਪੂਰੀ ਹੋ ਗਈ।

Punjabi Bollywood Tadka
ਪਤੀ ਹੀ ਨਹੀਂ ਭਰਾ ਵੀ ਕ੍ਰਿਕਟਰ
ਅਨੁਸ਼ਕਾ ਦੇ ਭਰਾ ਕਰਣੇਸ਼ ਵੀ ਉਸ ਦੇ ਪਤੀ ਵਿਰਾਟ ਕੋਹਲੀ ਨਾਲ ਜੁੜੇ ਰਹਿੰਦੇ ਹਨ। ਉਸ ਨੇ ਰਣਜੀ ਟਰਾਫੀ ਖੇਡੀ ਹੈ। ਉਹ ਵੀ ਕ੍ਰਿਕਟਰ ਬਣਨਾ ਚਾਹੁੰਦੇ ਸਨ ਪਰ ਉਸ ਨੇ ਮਰਚੈਂਟ ਨੇਵੀ (ਵਪਾਰੀ ਜਲ ਸੇਵਾ) 'ਚ ਕਰੀਅਰ ਬਣਾਇਆ। ਅਨੁਸ਼ਕਾ ਤੇ ਕਰਣੇਸ਼ 'ਚ ਕਾਫੀ ਗਹਿਰਾ ਬਾਂਡ ਹੈ।

Punjabi Bollywood Tadka
ਕਿਉਂ ਕੀਤੀ ਵਿਰਾਟ ਕੋਹਲੀ ਨਾਲ ਵਿਆਹ
ਵਿਰਾਟ ਕੋਹਲੀ ਨਾਲ ਅਨੁਸ਼ਕਾ ਦੀ ਮੁਲਾਕਾਤ ਸਾਲ 2013 'ਚ ਹੋਈ ਸੀ। ਉਸ ਦੀ ਦੋਸਤੀ ਸ਼ੁਰੂਆਤ ਤੋਂ ਹੀ ਚਰਚਾ ਦਾ ਵਿਸ਼ਾ ਹੀ ਰਹੀ ਹੈ। ਇਕ ਐਡ ਸ਼ੂਟ ਦੌਰਾਨ ਹੀ ਦੋਵੇਂ ਚੰਗੇ ਦੋਸਤ ਬਣੇ ਕਿ ਫਿਰ ਮੁਲਾਕਾਤਾਂ ਦਾ ਸਿਲਸਿਲਾ ਰੁਕਿਆ ਹੀ ਨਹੀਂ। ਵਾਰ-ਵਾਰ ਉਸ ਦੀ ਦੋਸਤੀ ਨੂੰ ਪਿਆਰ ਦਾ ਨਾਂ ਦਿੱਤਾ  ਜਾਂਦਾ ਰਿਹਾ। ਵਿਰਾਟ ਇਸ 'ਤੇ ਸਹਿਮਤੀ ਦਿੰਦੇ ਰਹੇ ਤੇ ਅਨੁਸ਼ਕਾ ਸਵਾਲਾਂ ਤੋਂ ਬਚਦੀ ਰਹੀ।

Punjabi Bollywood Tadka

ਦੋਵਾਂ ਨੇ ਕਦੇ ਵਿਆਹ ਦੀ ਭਣਕ ਤੱਕ ਨਹੀਂ ਲੱਗਣ ਦਿੱਤੀ। ਵਿਰਾਟ ਅਨੁਸ਼ਕਾ ਨੇ 11 ਦਸੰਬਰ ਨੂੰ ਇਟਲੀ 'ਚ ਸੱਤ ਫੇਰੇ ਲਏ। ਹੁਣ ਇਹ ਜੋੜਾ ਰੋਮ 'ਚ ਹਨੀਮੂਨ ਮਨਾ ਰਿਹਾ ਹੈ। ਇਹ ਆਖ ਸਕਦੇ ਹਾਂ ਕਿ ਸਮੇਂ ਦੇ ਨਾਲ ਵਿਰਾਟ ਦਾ ਅਨੁਸ਼ਕਾ ਨੂੰ ਲੈ ਕੇ ਕਮਿਟਮੈਂਟ ਕਾਫੀ ਸੱਚਾ ਤੇ ਪੱਕਾ ਹੁੰਦਾ ਗਿਆ। ਇਹੀ ਵਜ੍ਹਾ ਹੈ ਕਿ ਅਨੁਸ਼ਕਾ ਨੇ ਵੀ ਆਪਣੇ ਨਾਲ ਦੀਆਂ ਬਾਕੀ ਅਦਾਕਾਰਾਂ ਨਾਲੋਂ ਇਕਦਮ ਵੱਖਰੀ, ਕਾਫੀ ਜਲਦੀ ਵਿਆਹ ਦੇ ਬੰਧਨ 'ਚ ਬੱਝਣ ਦਾ ਫੈਸਲਾ ਕਰ ਲਿਆ।

Punjabi Bollywood Tadka


Tags: Virat KohliAnushka SharmaMarriageMilan Italy