ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝੇ ਹਨ। ਉਨ੍ਹਾਂ ਨੇ ਵਿਆਹ ਇਟਲੀ ਦੇ ਸ਼ਾਨਦਾਰ ਰਿਜ਼ੋਰਟ 'ਚ ਕਰਵਾਇਆ। ਇਸ ਦੌਰਾਨ ਉਨ੍ਹਾਂ ਨੇ ਵਿਆਹ 'ਚ ਜ਼ਿਆਦਾ ਮਹਿਮਾਨਾਂ ਨੂੰ ਨਹੀਂ ਬੁਲਾਇਆ। ਵਿਆਹ ਦੀ ਰਿਸੈਪਸ਼ਨ ਪਾਰਟੀ 21 ਤੇ 26 ਨੂੰ ਰੱਖੀ ਹੈ।
ਅਨੁਸ਼ਕਾ ਸ਼ਰਮਾ ਦੇ ਕਰੀਅਰ ਦੀ ਸ਼ੁਰੂਆਤ
ਅਨੁਸ਼ਕਾ ਸ਼ਰਮਾ ਦਾ ਜਨਮ 1 ਮਈ 1988 ਨੂੰ ਬੰਗਲੁਰੂ 'ਚ ਹੋਇਆ ਸੀ। ਘੱਟ ਉਮਰ 'ਚ ਉਹ ਇੱਕ ਸਫਲ ਮਾਡਲ ਬਣ ਗਈ ਸੀ। ਕੁਝ ਸਮੇਂ ਬਾਅਦ ਉਸ ਨੇ ਮਹਿਸੂਸ ਕੀਤਾ ਕਿ ਉਹ ਅਦਾਕਾਰੀ 'ਚ ਚੰਗਾ ਕੰਮ ਕਰ ਸਕਦੀ ਹੈ। ਉਸ ਨੂੰ ਇਹ ਮੌਕਾ ਸਾਲ 2008 'ਚ ਯਸ਼ ਰਾਜ ਬੈਨਰ ਹੇਠਾ ਤਿਆਰ ਹੋਈ ਫਿਲਮ 'ਰਬ ਨੇ ਬਣਾ ਦੀ ਜੋੜੀ' ਨਾਲ ਕੀਤੀ। ਇਸ ਫਿਲਮ ਨੇ ਉਸ ਨੂੰ ਰਾਤੋਂ ਰਾਤ ਮਸ਼ਹੂਰ ਕਰ ਦਿੱਤਾ। ਹੋਲੀ-ਹੋਲੀ ਅਨੁਸ਼ਕਾ ਨੇ ਬਾਲੀਵੁੱਡ 'ਚ ਆਪਣੀ ਖਾਸੀ ਪਛਾਣ ਕਾਇਮ ਕਰ ਲਈ।
ਦਿਵਾਲੀ 'ਤੇ ਪਾਪਾ ਦਾ ਇੰਤਜ਼ਾਰ ਕਰਦੀ ਅਨੁਸ਼ਕਾ
ਅਨੁਸ਼ਕਾ ਦੇ ਪਿਤਾ ਕਰਨਲ ਅਜੈ ਕੁਮਾਰ ਸ਼ਰਮਾ ਆਰਮੀ ਦਾ ਰਿਟਾਇਰਡ ਅਫਸਰ ਹੈ। ਉਹ ਮੂਲ ਰੂਪ 'ਚ ਉੱਤਰ ਪ੍ਰਦੇਸ਼ ਨਾਲ ਸੰਬੰਧ ਰੱਖਦੇ ਹਨ। ਰਿਟਾਇਰਮੈਂਟ ਤੋਂ ਬਾਅਦ ਉਹ ਬੇਟੀ ਨਾਲ ਮੁੰਬਈ ਆ ਕੇ ਵੱਸ ਗਏ। ਆਰਮੀ ਕਰਕੇ ਉਨ੍ਹਾਂ ਨੇ ਬਹੁਤ ਘੱਟ ਸਮਾਂ ਪਰਿਵਾਰ ਨਾਲ ਬਤੀਤ ਕੀਤਾ ਹੈ। ਇਸ ਕਾਰਨ ਦਿਵਾਲੀ ਤੇ ਹੋਲੀ ਵਰਗੇ ਵੱਡੇ ਤਿਉਹਾਰਾਂ 'ਤੇ ਅਨੁਸ਼ਕਾ ਸ਼ਰਮਾ ਲਈ ਵੱਡਾ ਗਿਫਟ ਇਹੀ ਹੁੰਦਾ ਸੀ ਕਿ ਉਸ ਦੇ ਪਿਤਾ ਘਰ ਆ ਜਾਣ।
ਮੰਮੀ ਨੇ ਪਰਚੀ 'ਤੇ ਲਿਖੀ ਸੀ ਬੇਟੀ ਦੀ ਇੱਛਾ
ਅਨੁਸ਼ਕਾ ਸ਼ਰਮਾ ਆਪਣੀ ਸਫਲਤਾ ਦਾ ਸਿਹਰਾ ਆਪਣੀ ਮਾਤਾ ਨੂੰ ਦਿੰਦੀ ਹੈ। ਉਸ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ, ''ਮੰਮੀ ਹੀ ਪੂਰੇ ਘਰ ਦੀ ਮੈਨੇਜਰ ਹੈ। ਮੇਰੀ ਮੰਮੀ ਨੇ ਇਹ ਇੱਛਾ ਲਿਖ ਰੱਖੀ ਸੀ ਕਿ ਅਨੁਸ਼ਕਾ ਨੂੰ ਯਸ਼ਰਾਜ ਬੈਨਰ 'ਚ ਫਿਲਮ ਮਿਲ ਜਾਵੇ ਤੇ ਉਨ੍ਹਾਂ ਦੀ ਇਹ ਇੱਛਾ ਪੂਰੀ ਹੋ ਗਈ।
ਪਤੀ ਹੀ ਨਹੀਂ ਭਰਾ ਵੀ ਕ੍ਰਿਕਟਰ
ਅਨੁਸ਼ਕਾ ਦੇ ਭਰਾ ਕਰਣੇਸ਼ ਵੀ ਉਸ ਦੇ ਪਤੀ ਵਿਰਾਟ ਕੋਹਲੀ ਨਾਲ ਜੁੜੇ ਰਹਿੰਦੇ ਹਨ। ਉਸ ਨੇ ਰਣਜੀ ਟਰਾਫੀ ਖੇਡੀ ਹੈ। ਉਹ ਵੀ ਕ੍ਰਿਕਟਰ ਬਣਨਾ ਚਾਹੁੰਦੇ ਸਨ ਪਰ ਉਸ ਨੇ ਮਰਚੈਂਟ ਨੇਵੀ (ਵਪਾਰੀ ਜਲ ਸੇਵਾ) 'ਚ ਕਰੀਅਰ ਬਣਾਇਆ। ਅਨੁਸ਼ਕਾ ਤੇ ਕਰਣੇਸ਼ 'ਚ ਕਾਫੀ ਗਹਿਰਾ ਬਾਂਡ ਹੈ।
ਕਿਉਂ ਕੀਤੀ ਵਿਰਾਟ ਕੋਹਲੀ ਨਾਲ ਵਿਆਹ
ਵਿਰਾਟ ਕੋਹਲੀ ਨਾਲ ਅਨੁਸ਼ਕਾ ਦੀ ਮੁਲਾਕਾਤ ਸਾਲ 2013 'ਚ ਹੋਈ ਸੀ। ਉਸ ਦੀ ਦੋਸਤੀ ਸ਼ੁਰੂਆਤ ਤੋਂ ਹੀ ਚਰਚਾ ਦਾ ਵਿਸ਼ਾ ਹੀ ਰਹੀ ਹੈ। ਇਕ ਐਡ ਸ਼ੂਟ ਦੌਰਾਨ ਹੀ ਦੋਵੇਂ ਚੰਗੇ ਦੋਸਤ ਬਣੇ ਕਿ ਫਿਰ ਮੁਲਾਕਾਤਾਂ ਦਾ ਸਿਲਸਿਲਾ ਰੁਕਿਆ ਹੀ ਨਹੀਂ। ਵਾਰ-ਵਾਰ ਉਸ ਦੀ ਦੋਸਤੀ ਨੂੰ ਪਿਆਰ ਦਾ ਨਾਂ ਦਿੱਤਾ ਜਾਂਦਾ ਰਿਹਾ। ਵਿਰਾਟ ਇਸ 'ਤੇ ਸਹਿਮਤੀ ਦਿੰਦੇ ਰਹੇ ਤੇ ਅਨੁਸ਼ਕਾ ਸਵਾਲਾਂ ਤੋਂ ਬਚਦੀ ਰਹੀ।
ਦੋਵਾਂ ਨੇ ਕਦੇ ਵਿਆਹ ਦੀ ਭਣਕ ਤੱਕ ਨਹੀਂ ਲੱਗਣ ਦਿੱਤੀ। ਵਿਰਾਟ ਅਨੁਸ਼ਕਾ ਨੇ 11 ਦਸੰਬਰ ਨੂੰ ਇਟਲੀ 'ਚ ਸੱਤ ਫੇਰੇ ਲਏ। ਹੁਣ ਇਹ ਜੋੜਾ ਰੋਮ 'ਚ ਹਨੀਮੂਨ ਮਨਾ ਰਿਹਾ ਹੈ। ਇਹ ਆਖ ਸਕਦੇ ਹਾਂ ਕਿ ਸਮੇਂ ਦੇ ਨਾਲ ਵਿਰਾਟ ਦਾ ਅਨੁਸ਼ਕਾ ਨੂੰ ਲੈ ਕੇ ਕਮਿਟਮੈਂਟ ਕਾਫੀ ਸੱਚਾ ਤੇ ਪੱਕਾ ਹੁੰਦਾ ਗਿਆ। ਇਹੀ ਵਜ੍ਹਾ ਹੈ ਕਿ ਅਨੁਸ਼ਕਾ ਨੇ ਵੀ ਆਪਣੇ ਨਾਲ ਦੀਆਂ ਬਾਕੀ ਅਦਾਕਾਰਾਂ ਨਾਲੋਂ ਇਕਦਮ ਵੱਖਰੀ, ਕਾਫੀ ਜਲਦੀ ਵਿਆਹ ਦੇ ਬੰਧਨ 'ਚ ਬੱਝਣ ਦਾ ਫੈਸਲਾ ਕਰ ਲਿਆ।