ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਕ੍ਰਿਕਟਰ ਵਿਰਾਟ ਕੋਹਲੀ ਇੰਨੀ ਦਿਨੀਂ ਰੋਮ 'ਚ ਹਨੀਮੂਨ ਇੰਜੁਆਏ ਕਰ ਰਹੇ ਹਨ। ਹਨੀਮੂਨ ਇੰਜੁਆਏ ਕਰਦਿਆਂ ਉਨ੍ਹਾਂ ਦੀਆਂ ਕੁਝ ਨਵੀਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਵਿਰਾਟ ਕੋਹਲੀ ਟੇਡਾ-ਮੇਡਾ ਮੂੰਹ ਬਣਾ ਰਹੇ ਹਨ ਤੇ ਅਨੁਸ਼ਕਾ ਉਸ ਨੂੰ ਦੇਖ ਕੇ ਕਾਫੀ ਖਿੱਲ ਕੇ ਹੱਸ ਰਹੀ ਹੈ।

ਵਿਰਾਟ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''Their expressions...😍😍😍😍।''

ਦੋ ਜਗ੍ਹਾ ਹੋਵੇਗਾ ਵਿਆਹ ਦਾ ਰਿਸ਼ੈਪਸ਼ਨ
ਵਿਰਾਟ-ਅਨੁਸ਼ਕਾ ਨੇ 11 ਦਸੰਬਰ ਨੂੰ ਵਿਆਹ ਹੋਇਆ ਸੀ। ਹੁਣ ਉਸ ਦੇ ਵਿਆਹ ਦੇ ਦੋ ਰਿਸੈਪਸ਼ਨ ਦਾ ਆਯੋਜਨ ਕੀਤਾ ਜਾਵੇਗਾ। ਪਹਿਲਾਂ ਵੈਡਿੰਗ ਰਿਸੈਪਸ਼ਨ 21 ਦਸੰਬਰ ਨੂੰ ਦਿੱਲੀ 'ਚ ਹੋਵੇਗਾ। ਇਹ ਵਿਰਾਟ-ਅਨੁਸ਼ਕਾ ਦੇ ਰਿਸ਼ਤੇਦਾਰਾਂ ਲਈ ਹੋਵੇਗਾ। ਦੂਜਾ ਰਿਸੈਪਸ਼ਨ 26 ਦਸੰਬਰ ਨੂੰ ਮੁੰਬਈ 'ਚ ਹੋਵੇਗਾ।

ਇਹ ਬਾਲੀਵੁੱਡ ਤੇ ਕ੍ਰਿਕਟ ਵਰਲਡ ਦੀਆਂ ਹਸਤੀਆਂ ਲਈ ਹੋਵੇਗਾ। ਮੁੰਬਈ 'ਚ ਹੋਣ ਵਾਲੇ ਰਿਸੈਪਸ਼ਨ 'ਚ ਸਚਿਨ ਤੇਂਦੁਲਕਰ, ਯੁਵਰਾਜ ਸਿੰਘ, ਹਰਭਜਨ ਸਿੰਘ, ਰੋਹਿਤ ਸ਼ਰਮਾ, ਮਹਿੰਦਰ ਸਿੰਘ ਧੋਨੀ ਸ਼ਾਮਲ ਹੋ ਸਕਦੇ ਹਨ। ਬਾਲੀਵੁੱਡ ਤੋਂ ਆਦਿਤਿਆ ਚੋਪੜਾ, ਰਾਣੀ ਮੁਖਰਜੀ, ਅਮਿਤਾਭ ਬੱਚਨ, ਸ਼ਾਹਰੁਖ ਖਾਨ, ਆਮਿਰ ਖਾਨ ਸ਼ਾਮਲ ਹੋ ਸਕਦੇ ਹਨ।