FacebookTwitterg+Mail

ਵਿਰਾਟ ਕੋਹਲੀ ਨਾਲ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਅਨੁਸ਼ਕਾ ਸ਼ਰਮਾ ਨੇ ਦਿੱਤਾ ਇਹ ਵੱਡਾ ਬਿਆਨ

virat kohli anushka sharma set for iitalian wedding
07 December, 2017 12:51:40 PM

ਮੁੰਬਈ(ਬਿਊਰੋ)— ਭਾਰਤੀ ਕ੍ਰਿਕਟ ਦੇ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਲੈ ਕੇ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਉਹ ਦੋਵੇਂ ਅਗਲੇ ਹਫਤੇ ਵਿਆਹ ਦੇ ਬੰਧਨ ਬੱਝਣ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਇਹ ਕਾਫੀ ਚਰਚਿਤ ਟੌਪਿਕ ਰਿਹਾ ਕਿ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਜਲਦ ਹੀ ਵਿਆਹ ਵਿਆਹ ਕਰਾਉਣ ਵਾਲੇ ਹਨ। ਇਹ ਅਫਵਾਹ ਇੰਨੀ ਵਧ ਗਈ ਕਿ ਖੁਦ ਅਨੁਸ਼ਕਾ ਸ਼ਰਮਾ ਨੂੰ ਮੀਡੀਆ ਦੇ ਸਾਹਮਣੇ ਆ ਕੇ ਇਸ ਫਰਜੀ ਖਬਰ ਦਾ ਖੰਡਨ ਕਰਨਾ ਪਿਆ। ਉਸ ਨੇ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਇਸ ਬਾਰੇ ਗੱਲ ਕਰਦੇ ਹੋਏ ਕਿਹਾ, ਕਿ ਵਿਆਹ ਦੀਆਂ ਗੱਲਾਂ ਬੇਬੁਨਿਆਦ ਹਨ, ਇਨ੍ਹਾਂ 'ਚ ਕੋਈ ਸੱਚਾਈ ਨਹੀਂ ਹੈ।

Punjabi Bollywood Tadka
ਦੱਸ ਦੇਈਏ ਕਿ ਇਕ ਨਿਊਜ਼ ਚੈਨਲ ਨੇ ਬੀਤੇ ਬੁੱਧਵਾਰ ਨੂੰ ਇਹ ਖਬਰ ਦਿੱਤੀ ਸੀ ਕਿ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਅਗਲੇ ਹਫਤੇ ਇਟਲੀ 'ਚ ਵਿਆਹ ਕਰਨ ਵਾਲੇ ਹਨ। ਵਿਰਾਟ ਨੂੰ ਸ਼੍ਰੀਲੰਕਾ ਦੇ ਵਨਡੇ ਤੇ ਟੀ-20 ਸੀਰੀਜ਼ ਲਈ ਆਰਾਮ ਦਿੱਤਾ ਗਿਆ ਸੀ। ਇਸ ਵਜ੍ਹਾ ਕਾਰਨ ਲੋਕਾਂ ਨੇ ਇਸ ਅਫਵਾਹ ਨੂੰ ਸੱਚ ਵੀ ਮੰਨ ਲਿਆ।

Punjabi Bollywood Tadka

ਚੈਨਲ ਦੇ ਸੂਤਰਾਂ ਮੁਤਾਬਿਕ ਇਹ ਵੀ ਖਬਰ ਦਿੱਤੀ ਗਈ ਸੀ ਕਿ ਇਟਲੀ ਦੇ ਮਿਲਾਨ 'ਚ 9 ਤੋਂ 11 ਦਸੰਬਰ 'ਚ ਦੋਵੇਂ ਵਿਆਹ ਦੇ ਪਵਿੱਤਰ ਬੰਧਨ 'ਚ ਬੱਝਣ ਵਾਲੇ ਹਨ। ਇਸ ਖਬਰ ਦੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਚ ਕਾਫੀ ਟਵੀਟ ਹੋਣ ਲੱਗੇ ਤੇ ਇਹ ਟਰੇਂਡਿੰਗ 'ਚ ਆ ਗਿਆ। ਫਿਲਹਾਲ ਵਿਰਾਟ ਸ਼੍ਰੀਲੰਕਾ ਤੇ ਭਾਰਤ 'ਚ ਆਖਰੀ ਟੈਸਟ ਮੈਚ ਡ੍ਰਾ ਖੇਲਣ ਤੋਂ ਬਾਅਦ ਦਿੱਲੀ 'ਚ ਹੈ। ਇਸ 'ਤੇ ਅਜੇ ਤੱਕ ਵਿਰਾਟ ਵਲੋਂ ਕੋਈ ਵੀ ਪ੍ਰਤੀਕਿਰਿਆ ਨਹੀਂ ਆਈ ਹੈ।

Punjabi Bollywood Tadka


Tags: Anushka SharmaMarriedIndian Cricket CaptainVirat Kohli ਵਿਰਾਟ ਕੋਹਲੀਅਨੁਸ਼ਕਾ ਸ਼ਰਮਾ