FacebookTwitterg+Mail

ਅਕਸ਼ੈ-ਸਲਮਾਨ ਨੂੰ ਪਿੱਛੇ ਛੱਡ 2019 ’ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਸੈਲੀਬ੍ਰਿਟੀ ਬਣੇ ਕੋਹਲੀ

virat kohli beats akshay kumar and salman khan to emerge highest earning
20 December, 2019 03:47:00 PM

ਮੁੰਬਈ(ਬਿਊਰੋ)- ਵਿਰਾਟ ਕੋਹਲੀ 2019 ਦੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਸੈਲੀਬ੍ਰਿਟੀ ਬਣ ਗਏ ਹਨ। ਇਸ ਤਰ੍ਹਾਂ ਉਨ੍ਹਾਂ ਨੇ ਬਾਲੀਵੁੱਡ ਦੇ ਵੱਡੇ ਨਾਮ ਜਿਵੇਂ ਅਕਸ਼ੈ ਕੁਮਾਰ ਅਤੇ ਸਲਮਾਨ ਖਾਨ ਤੱਕ ਨੂੰ ਪਿੱਛੇ ਛੱਡ ਦਿੱਤਾ ਹੈ। ਦੱਸ ਦੇਈਏ, ਇਸ ਦਾ ਪੈਮਾਨਾ ਅਨੁਮਾਨਿਤ ਕਮਾਈ, ਫੇਮ ਅਤੇ ਸੋਸ਼ਲ ਮੀਡੀਆ ਪਾਪੂਲੈਰਿਟੀ ਨੂੰ ਰੱਖਿਆ ਗਿਆ ਹੈ।

Punjabi Bollywood Tadka
ਇਕ ਇੰਟਰਨੈਸ਼ਨਲ ਮੈਗਜ਼ੀਨ ਵੱਲੋਂ ਰਿਲੀਜ਼ ਕੀਤੀ ਗਈ ਟਾਪ 100 ਸੈਲੇਬ੍ਰਿਟੀ ਲਿਸ‍ਟ ਮੁਤਾਬਕ, ਵਿਰਾਟ ਦੀ 2019 ਦੀ ਅਨੁਮਾਨਿਤ ਕਮਾਈ 252.72 ਕਰੋੜ ਹੈ । ਦੂਜੇ ਨੰਬਰ ’ਤੇ ਅਕਸ਼ੈ ਕੁਮਾਰ ਦਾ ਨਾਮ ਹੈ, ਜਦਕਿ ਤੀਜੇ ਨੰਬਰ ’ਤੇ ਸਲਮਾਨ ਖਾਨ ਹਨ, ਜਿਨ੍ਹਾਂ ਦੀ ਕਮਾਈ 229.25 ਕਰੋੜ ਹੈ।

Punjabi Bollywood Tadka
ਦੱਸ ਦੇਈਏ ਕਿ ਅਕਸ਼ੈ ਅਤੇ ਸਲਮਾਨ ਦੋਵੇਂ ਹੀ ਅਭਿਨੇਤਾਵਾਂ ਦੀਆਂ ਫਿਲਮਾਂ ਦਸੰਬਰ ਵਿਚ ਰਿਲੀਜ਼ ਹੋਣ ਜਾ ਰਹੀਆਂ ਹਨ। ਜਿੱਥੇ ਸਲਮਾਨ ਦੀ ‘ਦਬੰਗ 3’ 20 ਦਸੰਬਰ ਯਾਨੀ ਕਿ ਅੱਜ ਸਿਨੇਮਾਘਰਾਂ ਵਿਚ ਰਿਲੀਜ਼ ਹੋਈ, ਉਥੇ ਹੀ 27 ਦਸੰਬਰ ਨੂੰ ਅਕਸ਼ੈ ਦੀ ‘ਗੁੱਡ ਇਊਜ਼’ ਰਿਲੀਜ਼ ਹੋਵੇਗੀ।

Punjabi Bollywood Tadka
ਆਲੀਆ ਭੱਟ ਤੇ ਦੀਪਿਕਾ ਪਾਦੁਕੋਣ ਹੀ ਅਜਿਹੀਆਂ ਅਭਿਨੇਤਰੀਆਂ ਹਨ, ਜਿੰਨ੍ਹਾਂ ਨੇ ਟਾਪ 10 ਵਿਚ ਜਗ੍ਹਾ ਬਣਾਈ ਹੈ। ਆਲੀਆ 59.21 ਕਰੋੜ ਦੀ ਕਮਾਈ ਨਾਲ 8ਵੇਂ ਤਾਂ ਦੀਪਿਕਾ 48 ਕਰੋੜ ਦੀ ਕਮਾਈ ਨਾਲ 10ਵੇਂ ਨੰਬਰ ’ਤੇ ਹੈ।


Tags: Virat KohliAkshay KumarSalman KhanHighest Earning Celebrity Of 2019Alia BhattDeepika Padukone

About The Author

manju bala

manju bala is content editor at Punjab Kesari