FacebookTwitterg+Mail

ਪਹਿਲੀ ਵਾਰ ਨਿੱਜੀ ਜ਼ਿੰਦਗੀ 'ਤੇ ਖੁੱਲ੍ਹ ਕੇ ਬੋਲੇ ਵਿਰਾਟ, ਸਫਲਤਾ ਪਿੱਛੇ ਹੈ ਇਸ ਅਦਾਕਾਰਾ ਦਾ ਵੱਡਾ ਯੋਗਦਾਨ

virat kohli credits anushka sharma
04 November, 2017 04:16:07 PM

ਮੁੰਬਈ(ਬਿਊਰੋ)— ਹਾਲ ਹੀ 'ਚ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਗੌਰਵ ਕਪੂਰ ਦੇ ਸ਼ੋਅ 'ਬ੍ਰੇਕਫਾਸਟ ਵਿਦ ਚੈਂਪੀਅਨਸ' 'ਚ ਪੁੱਜੇ ਸਨ, ਜਿਥੇ ਉਨ੍ਹਾਂ ਨੇ ਅਨੁਸ਼ਕਾ ਸ਼ਰਮਾ ਬਾਰੇ ਵੀ ਖੁੱਲ੍ਹਕੇ ਗੱਲ ਕੀਤੀ। ਵਿਰਾਟ ਕੋਹਲੀ ਨੂੰ ਜੈਂਟਲਮੈਨ ਕਹਿਣ 'ਤੇ ਉਸ ਨੇ ਇਕ ਸਮਾਈਲ ਕਰਦੇ ਹੋਏ ਕਿਹਾ, ''ਸਰ ਇਹ ਤਾਂ ਮੇਰੀ ਲੇਡੀ ਲੁੱਕ ਦਾ ਜਾਦੂ ਹੈ। ਉਨ੍ਹਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ, ਮਤਲਬ ਉਸ ਦੇ ਆਉਣ ਤੋਂ ਬਾਅਦ ਹੀ ਮੇਰਾ ਸੈਂਸ ਕਾਫੀ ਵਧੀਆ ਹੋਇਆ ਹੈ। ਪਿਛਲੇ 4 ਸਾਲ 'ਚ ਮੈਂ ਕਾਫੀ ਕੁਝ ਸਿੱਖਿਆ ਹੈ।''

Punjabi Bollywood Tadka
ਇਸ ਤੋਂ ਇਲਾਵਾ ਨਾਲ ਹੀ ਅਨੁਸ਼ਕਾ ਬਾਰੇ ਵਿਰਾਟ ਨੇ ਕਿਹਾ, ''ਮੇਰੇ ਬੁਰੇ ਸਮੇਂ 'ਚ ਉਨ੍ਹਾਂ ਨੇ ਮੇਰਾ ਹੱਥ ਫੜ੍ਹਿਆ ਤੇ ਮੈਨੂੰ ਸਮਝਾਇਆ। ਉਨ੍ਹਾਂ ਨੇ ਮੈਨੂੰ ਕਾਫੀ ਮੋਟੀਵੇਟ ਕੀਤਾ। ਉਨ੍ਹਾਂ ਨੇ ਮੈਨੂੰ ਪੁਸ਼ ਕੀਤਾ ਤੇ ਅੱਗੇ ਵਧਣ 'ਚ ਮਦਦ ਕੀਤੀ। ਮੇਰੇ ਪਿੱਛੇ ਉਹ ਇਕ ਮਜ਼ਬੂਤ ਚਟਾਨ ਵਾਂਗ ਖੜ੍ਹੀ ਰਹੀ ਤੇ ਜਦੋਂ ਮੈਂ ਚੰਗਾ ਕਰਨ ਲੱਗਾ ਤਾਂ ਵੀ ਮੇਰੇ ਨਾਲ ਹੀ ਰਹੀ ਸੀ। ਹਾਲਾਂਕਿ ਉਨ੍ਹਾਂ ਨੂੰ ਵੀ ਕਾਫੀ ਵਾਰ ਸੋਸ਼ਲ ਮੀਡੀਆ ਤੋਂ ਕਾਫੀ ਕੁਝ ਸੁਣਨਾ ਪਿਆ। ਮੇਰੀ ਵਜ੍ਹਾ ਨਾਲ ਲੋਕ ਕਾਫੀ ਕੁਝ ਕਹਿੰਦੇ ਸਨ ਕਿਉਂਕਿ ਉਨ੍ਹਾਂ ਸਾਰਿਆਂ ਨੂੰ ਲੱਗਦਾ ਸੀ ਕਿ ਮੇਰੇ ਰਿਲੇਸ਼ਨਸ਼ਿਪ 'ਚ ਹੋਣ ਨਾਲ ਸਪੋਰਟਸ ਖਰਾਬ ਹੋਵੇਗਾ।''

Punjabi Bollywood Tadka
'ਪਿਆਰ ਕਿਆ ਤੋਂ ਡਰਨਾ ਕਿਆ'
ਵਿਰਾਟ ਕਹਿੰਦੇ ਹਨ, ''2014-15 'ਚ ਅਨੁਸ਼ਕਾ ਸ਼ਰਮਾ ਮੇਰਾ ਮੈਚ ਦੇਖਣ ਆਈ ਸੀ ਤੇ ਇਸ ਦੌਰਾਨ ਉਸ ਨੂੰ ਮੀਡੀਆ ਕੋਲੋਂ ਕਾਫੀ ਕੁਝ ਸੁਣਨਾ ਪਿਆ ਸੀ। ਹਾਲਾਂਕਿ ਬਾਅਦ 'ਚ ਗੱਲ ਗੱਲ ਇਹ ਹੋਈ ਕਿ ਲੋਕਾਂ ਨੇ ਮੇਕੀ ਨਿੱਜੀ ਜ਼ਿੰਦਗੀ ਦੀ ਥਾਂ ਮੇਰੇ ਸਪੋਰਸ 'ਤੇ ਫੋਕਸ ਕਰਨਾ ਸ਼ੁਰੂ ਕੀਤਾ। ਜਿਸ ਤੋਂ ਬਾਅਦ ਹੁਣ ਸਭ ਕੁਝ ਠੀਕ ਹੈ।'' ਦੱਸ ਦੇਈਏ ਕਿ ਕਈ ਵਾਰ ਅਨੁਸ਼ਕਾ ਨਾਲ ਸਪਾਟ ਹੋਏ ਸਨ, ਇਸ ਬਾਰੇ ਵਿਰਾਟ ਦਾ ਕਹਿਣਾ ਹੈ, 'ਪਿਆਰ ਕਿਆ ਤੋਂ ਡਰਨਾ ਕਿਆ।'

Punjabi Bollywood Tadka


Tags: Anushka SharmaVirat KohliBreakfast with Champions Gaurav Kapoor