ਮੁੰਬਈ— ਅੱਜ ਤੋਂ ਨਿਊਯਾਰਕ 'ਚ ਆਈਫਾ ਐਵਾਰਡ ਦੀ ਸ਼ੁਰੂਆਤ ਹੋ ਰਹੀ ਹੈ। ਬਾਲੀਵੁੱਡ ਦੇ ਸਾਰੇ ਵੱਡੇ ਸਿਤਾਰੇ ਨਿਊਯਾਰਕ ਪਹੁੰਚ ਚੁੱਕੇ ਹਨ। ਇਸ ਸਮਾਰੋਹ 'ਚ ਸ਼ਾਮਲ ਹੋਣ ਲਈ ਅਭਿਨੇਤਰੀ ਅਨੁਸ਼ਕਾ ਸ਼ਰਮਾ ਪਹਿਲਾਂ ਤੋਂ ਹੀ ਇਸ ਸ਼ਹਿਰ 'ਚ ਹੈ ਤੇ ਉਸ ਨਾਲ ਬੁਆਏਫਰੈਂਡ ਵਿਰਾਟ ਕੋਹਲੀ ਵੀ ਹਨ। ਦੋਵੇਂ ਇਕੱਠੇ ਸਮਾਂ ਬਤੀਤ ਕਰ ਰਹੇ ਹਨ। ਕੱਲ ਵਿਰਾਟ ਕੋਹਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰ ਸ਼ੇਅਰ ਕਰਕੇ ਵੀ ਅਨੁਸ਼ਕਾ ਲਈ ਆਪਣਾ ਪਿਆਰ ਜਤਾਇਆ ਹੈ।
ਦੱਸਣਯੋਗ ਹੈ ਕਿ 26 ਜੁਲਾਈ ਤੋਂ ਸ਼੍ਰੀਲੰਕਾ ਸੀਰੀਜ਼ ਸ਼ੁਰੂ ਹੋ ਰਹੀ ਹੈ ਤੇ ਉਸ ਤੋਂ ਪਹਿਲਾਂ ਵਿਰਾਟ ਕੋਹਲੀ ਆਪਣੀ ਗਰਲਫਰੈਂਡ ਅਨੁਸ਼ਕਾ ਸ਼ਰਮਾ ਨਾਲ ਕੁਝ ਸਮਾਂ ਬਤੀਤ ਕਰ ਰਹੇ ਹਨ ਤੇ ਛੁੱਟੀਆਂ ਮਨਾ ਰਹੇ ਹਨ। ਦੋਵਾਂ ਸਿਤਾਰਿਆਂ ਦੇ ਫੈਨਜ਼ ਨੂੰ ਇਹ ਤਸਵੀਰ ਕਾਫੀ ਪਸੰਦ ਆ ਰਹੀ ਹੈ। ਇਹ ਤਸਵੀਰ ਕੱਲ ਰਾਤ ਹੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਹੈ ਤੇ ਇਸ ਨੂੰ ਹੁਣ ਤਕ 12 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਸ ਸੈਲਫੀ ਤੋਂ ਪਹਿਲਾਂ ਇਨ੍ਹਾਂ ਦੋਵਾਂ ਸਿਤਾਰਿਆਂ ਦੀ ਇਹ ਤਸਵੀਰ ਉੁਨ੍ਹਾਂ ਦੇ ਫੈਨ ਕਲੱਬ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ।
ਆਈਫਾ ਤੋਂ ਇਲਾਵਾ ਇਨ੍ਹੀਂ ਦਿਨੀਂ ਅਨੁਸ਼ਕਾ ਸ਼ਰਮਾ ਆਪਣੀ ਅਗਾਮੀ ਫਿਲਮ 'ਜਬ ਹੈਰੀ ਮੈੱਟ ਸੇਜਲ' ਦੇ ਪ੍ਰਚਾਰ 'ਚ ਰੁੱਝੀ ਹੋਈ ਹੈ। ਇਸ ਫਿਲਮ 'ਚ ਉਸ ਨਾਲ ਸ਼ਾਹਰੁਖ ਖਾਨ ਹਨ। ਇਹ ਫਿਲਮ ਸਿਨੇਮਾਘਰਾਂ 'ਚ 4 ਅਗਸਤ ਨੂੰ ਰਿਲੀਜ਼ ਹੋਵੇਗੀ।