FacebookTwitterg+Mail

ਬਿੱਗ ਬੌਸ ਦੀ ਸਾਬਕਾ ਮੁਕਾਬਲੇਬਾਜ਼ ਦੇ ਨਿਸ਼ਾਨੇ 'ਤੇ ਯੁਵਰਾਜ ਸਿੰਘ, ਬੋਲੀ-ਬੱਚਾ ਪੈਦਾ ਕਰਨ ਲਈ ਕਰਦੇ ਸਨ ਫੋਰਸ

yuvraj singh
28 October, 2017 05:12:10 PM

ਮੁੰਬਈ(ਬਿਊਰੋ)— ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ, ਜਿਸ ਦੀ ਵਜ੍ਹਾ ਪਰਿਵਾਰ 'ਤੇ ਚੱਲ ਰਿਹਾ ਘਰੇਲੂ ਹਿੰਸਾ ਦਾ ਮਾਮਲਾ ਹੈ। ਇਕ ਤੋਂ ਬਾਅਦ ਇਕ ਦੋਸ਼ਾਂ ਨਾਲ ਘਿਰੇ ਪਰਿਵਾਰ ਉੱਪਰ ਯੁਵਰਾਜ ਸਿੰਘ ਦੀ ਭਾਬੀ ਤੇ ਸਾਬਕਾ ਬਿੱਗ ਬੌਸ ਮੁਕਾਬਲੇਬਾਜ਼ ਆਕਾਂਕਸ਼ਾ ਸ਼ਰਮਾ ਨੇ ਇਕ ਹੋਰ ਗੰਭੀਰ ਦੋਸ਼ ਕ੍ਰਿਕਟਰ 'ਤੇ ਲਗਾਇਆ ਹੈ। ਹਾਲ ਹੀ 'ਚ ਦਿੱਤੇ ਗਏ ਇਕ ਇੰਟਰਵਿਊ 'ਚ ਆਕਾਂਕਸ਼ਾ ਸ਼ਰਮਾ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਇੰਟਰਵਿਊ ਮੁਤਾਬਕ ਆਕਾਂਕਸ਼ਾ ਦਾ ਕਹਿਣਾ ਹੈ ਕਿ ਯੁਵਰਾਜ ਮੈਨੂੰ ਇਸ ਗੱਲ ਲਈ ਫੋਰਸ ਕਰ ਰਹੇ ਸਨ ਕਿ ਮੇਰਾ ਤੇ ਜ਼ੋਰਾਵਰ ਦਾ ਬੱਚਾ ਹੋਵੇ। ਹਾਲਾਂਕਿ ਮੈਂ ਉਨ੍ਹਾਂ ਨੇ ਕਈ ਵਾਰ ਕਿਹਾ ਕਿ ਮੈਂ ਅਜੇ ਇਸ ਲਈ ਤਿਆਰ ਨਹੀਂ ਹਾਂ। ਇਸ ਦੇ ਨਾਲ ਹੀ ਆਕਾਂਕਸ਼ਾ ਨੇ ਕਿਹਾ ਕਿ ਮੇਰੀ ਸੱਸ ਸ਼ਬਨਮ ਸਿੰਘ ਇਹ ਚਾਹੁੰਦੀ ਸੀ ਕਿ ਮੇਰਾ ਖੁਦ ਦਾ ਬੱਚਾ ਹੋਵੇ। ਇਸ ਲਈ ਉਹ ਆਪਣੇ ਕਿਸੇ ਬਾਬਾ ਦੇ ਕੋਲ ਵੀ ਗਈ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਕੁਝ ਸੰਤਰੇ ਦਿੱਤੇ ਸਨ। ਇਹ ਸੰਤਰੇ ਮੈਨੂੰ ਦਿੱਤੇ ਗਏ ਤੇ ਕਿਹਾ ਗਿਆ ਕਿ ਇਨ੍ਹਾਂ ਨੂੰ ਆਪਣੇ ਕੋਲ੍ਹ ਰੱਖੋ, ਗਰਭਅਵਸਥਾ ਲਈ ਇਹ ਤਹਾਡੀ ਮਦਦ ਕਰੇਗੀ। 

Punjabi Bollywood Tadka
ਆਕਾਂਕਸ਼ਾ ਦਾ ਕਹਿਣਾ ਹੈ ਕਿ ਘਰ ਦਾ ਮਾਹੌਲ ਦਮ ਘੁੱਟਣ ਵਾਲਾ ਸੀ। ਮੈਨੂੰ ਹਮੇਸ਼ਾ ਇਹ ਕਿਹਾ ਜਾਂਦਾ ਸੀ ਕਿ ਹੁਣ ਵਿਆਹ ਹੋ ਗਿਆ ਹੈ ਤਾਂ ਬੱਚਾ ਤਾਂ ਹੋ ਜਾਣਾ ਚਾਹੀਦਾ ਭਾਵ ਕਿ ਮੈਨੂੰ ਇਹ ਵੀ ਅਧਿਕਾਰ ਨਹੀਂ ਹੈ ਕਿ ਮੈਂ ਆਪਣਾ ਇਹ ਫੈਸਲਾ ਵੀ ਲੈ ਸਕਾਂ। ਇਸ ਦੇ ਨਾਲ ਹੀ ਆਕਾਂਕਸ਼ਾ ਨੇ ਇੰਟਰਵਿਊ ਦੌਰਾਨ ਕਿਹਾ, ਬੱਚੇ ਦੀ ਜ਼ਿੰਮੇਦਾਰੀ ਬਹੁਤ ਵੱਡੀ ਹੁੰਦੀ ਹੈ। ਜੇਕਰ ਮੇਰੇ ਤੇ ਜ਼ੋਰਾਵਰ ਵਿਚਕਾਰ ਸਭ ਕੁਝ ਠੀਕ ਹੁੰਦਾ ਤਾਂ ਮੈਂ ਬੱਚੇ ਦੇ ਬਾਰੇ 'ਚ ਸੋਚਦੀ ਵੀ। ਘਰ ਦੇ ਮਾਹੌਲ ਨੂੰ ਦੇਖਣ ਤੋਂ ਬਾਅਦ ਮੈਂ ਇਹ ਫੈਸਲਾ ਕੀਤਾ ਕਿ ਮੈਨੂੰ ਬੱਚਾ ਨਹੀਂ ਕਰਨਾ ਹੈ। ਆਕਾਂਕਸ਼ਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੁਣ ਇਸ ਵਿਆਹ ਤੋਂ ਆਜ਼ਾਦੀ ਚਾਹੀਦੀ। ਮੈਂ ਤਿੰਨ ਸਾਲ ਤੋਂ ਕੇਸ ਲੜ੍ਹ ਰਹੀ ਹਾਂ ਪਰ ਅਜੇ ਤੱਕ ਨਿਆਂ ਨਹੀਂ ਮਿਲਿਆ। ਮੈਨੂੰ ਪਤਾ ਹੈ ਕਿ ਮੈਂ ਇਕ ਅਜਿਹੇ ਪਰਿਵਾਰ ਦੇ ਵਿਰੁੱਧ ਖੜ੍ਹੀ ਹਾਂ, ਜਿਸ ਦਾ ਸਮਾਜ 'ਚ ਕਾਫੀ ਨਾਂ ਹੈ ਪਰ ਮੈਂ ਬਿਲਕੁੱਲ ਵੀ ਆਪਣੇ ਕਦਮ ਪਿੱਛੇ ਨਹੀਂ ਲਵਾਂਗੀ। 
ਜ਼ਿਕਰਯੋਗ ਹੈ ਕਿ ਆਕਾਂਕਸ਼ਾ ਸ਼ਰਮਾ ਨੇ ਯੁਵਰਾਜ ਸਿੰਘ, ਉਨ੍ਹਾਂ ਭਰਾ ਜੋਰਾਵਰ ਸਿੰਘ ਤੇ ਉਨ੍ਹਾਂ ਦੀ ਮਾਂ ਸ਼ਬਨਮ ਸਿੰਘ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ 'ਚ 21 ਨਵੰਬਰ ਨੂੰ ਅਗਲੀ ਸੁਣਵਾਈ ਹੋਵੇਗੀ। ਆਕਾਂਕਸ਼ਾ ਹਰਿਆਣਾ ਦੇ ਗੁਰੂਗਰਾਮ ਦੀ ਰਹਿਣ ਵਾਲੀ ਹੈ। ਕਰੀਬ 23 ਸਾਲ ਦੀ ਉਮਰ 'ਚ ਉਨ੍ਹਾਂ ਦੇ ਵਿਆਹ ਦਾ ਯੁਵਰਾਜ ਸਿੰਘ ਦੇ ਭਰਾ ਜ਼ੋਰਾਵਰ ਸਿੰਘ ਨਾਲ ਹੋਈ ਸੀ ਪਰ ਵਿਆਹ ਦੇ ਕੁਝ ਸਮੇਂ ਬਾਅਦ ਅਣਬਣ ਸ਼ੁਰੂ ਹੋ ਗਈ।


Tags: Yuvraj singhZoravar singhAkanksha sharmaSalman khan Bigg bossਯੁਵਰਾਜ ਸਿੰਘਆਕਾਂਕਸ਼ਾ ਸ਼ਰਮਾ