ਮੁੰਬਈ (ਬਿਊਰੋ)— ਇੰਡੀਅਨ ਕ੍ਰਿਕਟਰ ਜ਼ਹੀਰ ਖਾਨ ਤੇ ਉਨ੍ਹਾਂ ਦੀ ਅਭਿਨੇਤਰੀ ਪਤਨੀ ਸਾਗਰਿਕਾ ਘਾਟਗੇ ਦਾ ਵਿਆਹ ਸਮਾਗਮ 23 ਤੋਂ 27 ਨਵੰਬਰ ਤਕ ਚੱਲਿਆ। 27 ਨੂੰ ਮੁੰਬਈ 'ਚ ਹੋਈ ਗਰੈਂਡ ਰਿਸੈਪਸ਼ਨ 'ਚ ਬਾਲੀਵੁੱਡ ਤੇ ਸਪੋਰਟਸ ਜਗਤ ਦੇ ਕਈ ਸਿਤਾਰੇ ਪਹੁੰਚੇ। ਇਨ੍ਹਾਂ 'ਚ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ, ਹਰਭਜਨ ਸਿੰਘ, ਵਿਰਾਟ ਕੋਹਲੀ, ਯੁਵਰਾਜ ਸਿੰਘ, ਅਸ਼ੀਸ਼ ਨਹਿਰਾ, ਮੁਹੰਮਦ ਕੈਫ ਵਰਗੇ ਖਿਡਾਰੀਆਂ ਦੇ ਨਾਂ ਸ਼ਾਮਲ ਹਨ ਪਰ ਇਸ ਵਿਆਹ 'ਚ ਐੱਮ. ਐੱਸ. ਧੋਨੀ ਤੇ ਸੌਰਵ ਗਾਂਗੁਲੀ ਵਰਗੇ ਵੱਡੇ ਚਿਹਰੇ ਨਜ਼ਰ ਨਹੀਂ ਆਏ।
ਧੋਨੀ ਤੇ ਗਾਂਗੁਲੀ ਦੋਵੇਂ ਹੀ ਜ਼ਹੀਨ ਖਾਨ ਦੇ ਨਜ਼ਦੀਕੀ ਦੋਸਤ ਹਨ ਪਰ ਉਹ ਇਸ ਵਿਆਹ 'ਚ ਨਜ਼ਰ ਨਹੀਂ ਆਏ। ਧੋਨੀ ਨੇ ਜ਼ਹੀਰ ਨੂੰ ਗੇਂਦਬਾਜ਼ੀ ਦਾ ਸਚਿਨ ਤੇਂਦੁਲਕਰ ਕਿਹਾ ਸੀ, ਉਥੇ ਗਾਂਗੁਲੀ ਵੀ ਉਸ ਨੂੰ ਟੀਮ ਇੰਡੀਆ ਦਾ ਬਾਲਿੰਗ ਕੰਸਲਟੈਂਟ ਬਣਾਉਣਾ ਚਾਹੁੰਦੇ ਸਨ।
ਜ਼ਹੀਰ ਨੇ 2014 ਤਕ ਟੈਸਟ ਕ੍ਰਿਕਟ ਖੇਡਿਆ ਤੇ 2012 ਤਕ ਵਨਡੇ ਤੇ ਟੀ-20 ਕ੍ਰਿਕਟ। ਉਦੋਂ ਉਨ੍ਹਾਂ ਦੇ ਕਪਤਾਨ ਧੋਨੀ ਹੀ ਸਨ। ਉਥੇ ਗਾਂਗੁਲੀ ਦੀ ਕਪਤਾਨੀ 'ਚ ਤਾਂ ਜ਼ਹੀਰ ਨੇ ਕਰੀਅਰ ਹੀ ਸ਼ੁਰੂ ਕੀਤਾ ਸੀ।
ਇਨ੍ਹਾਂ ਤੋਂ ਇਲਾਵਾ ਜ਼ਹੀਰ ਨਾਲ ਖੇਡ ਚੁੱਕੇ ਗੌਤਮ ਗੰਭੀਰ, ਇਰਫਾਨ ਪਠਾਨ, ਯੁਸੁਫ ਪਠਾਨ ਵਰਗੇ ਖਿਡਾਰੀ ਵੀ ਇਸ ਵਿਆਹ 'ਚ ਨਜ਼ਰ ਨਹੀਂ ਆਏ।
ਮੁੰਬਈ 'ਚ ਜ਼ਹੀਰ-ਸਾਗਰਿਕਾ ਦੀ ਗਰੈਂਡ ਵੈਡਿੰਗ 5 ਦਿਨਾਂ ਤਕ ਚੱਲੀ। 23 ਨਵੰਬਰ ਨੂੰ ਕੱਪਲ ਨੇ ਅਦਾਲਤ 'ਚ ਵਿਆਹ ਕਰਵਾਇਆ ਸੀ। ਇਸ 'ਚ ਅਸ਼ੀਸ਼ ਨਹਿਰਾ ਪਤਨੀ ਰੂਸ਼ਮਾ ਨਾਲ ਪਹੁੰਚੇ ਸਨ। ਇਸੇ ਦਿਨ ਸ਼ਾਮ ਨੂੰ ਕਾਕਟੇਲ ਪਾਰਟੀ ਸੀ। ਇਸ 'ਚ ਸਚਿਨ ਤੇਂਦੁਲਕਰ, ਉਨ੍ਹਾਂ ਦੀ ਪਤਨੀ ਅੰਜਲੀ, ਹਰਭਜਨ ਸਿੰਘ, ਹੇਜ਼ਲ ਕੀਚ, ਅਜੀਤ ਅਗਰਕਰ ਤੇ ਉਨ੍ਹਾਂ ਦੀ ਪਤਨੀ ਫਾਤਿਮਾ ਸ਼ਾਮਲ ਹੋਏ ਸਨ।
25 ਨਵੰਬਰ ਨੂੰ ਸੰਗੀਤ ਸੈਰਾਮਨੀ ਹੋਈ ਸੀ। ਇਸ 'ਚ ਵੀ ਕਈ ਕ੍ਰਿਕਟਰ ਸ਼ਾਮਲ ਹੋਏ ਸਨ। 26 ਨਵੰਬਰ ਨੂੰ ਕੱਪਲ ਦੀ ਮਹਿੰਦੀ ਸੈਰਾਮਨੀ ਹੋਈ ਸੀ। ਇਸ 'ਚ ਵੀ ਸਚਿਨ-ਅੰਜਲੀ ਤੇ ਯੁਵੀ-ਹੇਜ਼ਲ ਪਹੁੰਚੇ ਸਨ।
27 ਨੂੰ ਹੋਈ ਗਰੈਂਡ ਰਿਸੈਪਸ਼ਨ 'ਚ ਵਿਰਾਟ ਕੋਹਲੀ, ਅਨੁਸ਼ਕਾ ਸ਼ਰਮਾ, ਅਸ਼ੀਸ਼ ਨਹਿਰਾ, ਯੁਵਰਾਜ ਸਿੰਘ, ਹੇਜ਼ਲ ਕੀਚ, ਅਭਿਨੇਤਰੀ ਸੁਸ਼ਮਿਤਾ ਸੇਨ, ਨੇਹਾ ਧੂਪੀਆ, ਅੰਗਦ ਬੇਦੀ ਸਮੇਤ ਜ਼ਹੀਰ-ਸਾਗਰਿਕਾ ਦੇ ਕਈ ਦੋਸਤ ਸ਼ਾਮਲ ਹੋਏ ਸਨ।