FacebookTwitterg+Mail

ਬਿਗ ਬੌਸ 14 ਦੀ ਜੇਤੂ ਬਣੀ ਰੂਬੀਨਾ ਦਿਲੈਕ

bigg boss 14 winner rubina dilek
22 February, 2021 01:03:00 PM

ਨਵੀਂ ਦਿੱਲੀ (ਇੰਟ) : ਛੋਟੇ ਪਰਦੇ ਦੀ ਪ੍ਰਸਿੱਧ ਅਭਿਨੇਤਰੀ ਹਿਮਾਚਲ ਦੇ ਸ਼ਿਮਲਾ ਜ਼ਿਲੇ ਦੇ ਚੌਪਾਲ ਦੀ ਰੂਬੀਨਾ ਦਿਲੈਕ ਬਿਗ ਬੌਸ-14 ਦੀ ਜੇਤੂ ਬਣ ਗਈ ਹੈ, ਜਦਕਿ ਰਾਹੁਲ ਵੈਦਿਆ ਉਪ ਜੇਤੂ ਰਿਹਾ। ਸਲਮਾਨ ਖਾਨ ਨੇ ਰੂਬੀਨਾ ਨੂੰ ਟਰਾਫੀ ਦਿੱਤੀ। ਟਰਾਫੀ ਤੋਂ ਇਲਾਵਾ ਜੇਤੂ ਨੂੰ 36 ਲੱਖ ਰੁਪਏ ਦੀ ਰਾਸ਼ੀ ਵੀ ਦਿੱਤੀ। ਰਾਹੁਲ ਵੈਦਿਆ ਨੇ ਵੀ ਰੂਬੀਨਾ ਨੂੰ ਗਲੇ ਲਗਾ ਕੇ ਵਧਾਈ ਦਿੱਤੀ। ਇਸ ਦੌਰਾਨ ਉਸਦੇ ਪਤੀ ਅਭਿਨਵ ਸ਼ੁਕਲਾ ਵੀ ਬਹੁਤ ਉਤਸ਼ਾਹਿਤ ਨਜ਼ਰ ਆਏ।
ਰੂਬੀਨਾ ਟਾਪ ਫਾਈਨਲਿਸਟ ’ਚ ਆਪਣਾ ਨਾਂ ਸੁਣ ਕੇ ਖੁਸ਼ੀ ਨਾਲ ਟੱਪਣ ਲੱਗ ਪਈ। ਰੂਬੀਨਾ ਦੀ ਪ੍ਰਸਿੱਧੀ ਇੰਨੀ ਜ਼ਿਆਦਾ ਹੈ ਕਿ ਉਸਦੇ ਇੰਸਟਾਗ੍ਰਾਮ ’ਤੇ 3 ਮਿਲੀਅਨ ਤੋਂ ਜ਼ਿਆਦਾ ਫਾਲੋਆਰਸ ਹਨ।
ਫਿਨਾਲੇ ਦੇ ਮੰਚ ’ਤੇ ਜੈਸਮਿਨ ਤੇ ਅਲੀ ਗੋਨੀ ਨੇ ਰੋਮਾਂਟਿਕ ਪ੍ਰਦਰਸ਼ਨ ਦਿੱਤਾ। ਫਿਨਾਲੇ ਤੋਂ ਬਹੁਤ ਪਹਿਲਾਂ ਜੈਸਮਿਨ ਇਸ ਸ਼ੋਅ ਤੋਂ ਬਾਹਰ ਹੋ ਗਈ ਸੀ। ਸ਼ੋਅ ਦੌਰਾਨ ਅਲੀ ਗੋਨੀ ਤੇ ਰਾਹੁਲ ਵੈਦਿਆ ਦੀ ਦੋਸਤੀ ਵਧੀਆ ਦਿਖੀ। ਫਿਨਾਲੇ ਦੇ ਮੰਚ ’ਤੇ ਪਹੁੰਚਣ ਤੋਂ ਪਹਿਲਾਂ ਅਲੀ ਗੋਨੀ ਦੇ ਐਲਿਮੀਨੇਸ਼ਨ ਨੇ ਸਭ ਨੂੰ ਹੈਰਾਨ ਕਰ ਦਿੱਤਾ।
 

ਇਹ ਖ਼ਬਰ ਪੜ੍ਹੋ- ਆਸਟਰੇਲੀਅਨ ਓਪਨ : ਜੋਕੋਵਿਚ ਦੀ ਬਾਦਸ਼ਾਹਤ ਬਰਕਰਾਰ, ਜਿੱਤਿਆ 9ਵੀਂ ਵਾਰ ਤਾਜ

ਟਾਪ 3 ’ਚ ਰਹੀ ਨਿੱਕੀ ਤੰਬੋਲੀ
ਫਿਨਾਲੇ ’ਚ ਟਾਪ 3 ’ਚ ਪਹੁੰਚਣ ਤੋਂ ਪਹਿਲਾਂ ਨਿੱਕੀ ਨੂੰ ਲੱਗਿਆ ਸੀ ਕਿ ਉਹ ਐਲਿਮੀਨੇਟ ਹੋ ਜਾਵੇਗੀ ਪਰ ਅਲੀ ਗੋਲੀ ਦੇ ਐਲਿਮੀਨੇਸ਼ਨ ’ਤੇ ਉਹ ਹੈਰਾਨ ਰਹਿ ਗਈ।
14 ਲੱਖ ਲੈ ਕੇ ਬਾਹਰ ਹੋਈ ਰਾਖੀ ਸਾਵੰਤ
ਰਾਖੀ ਸਾਵੰਤ ਇਸ ਸ਼ੋਅ ’ਚ ਫਿਨਾਲੇ ਤੋਂ ਠੀਕ ਪਹਿਲਾਂ 14 ਲੱਖ ਰੁਪਏ ਦੀ ਰਕਮ ਲੈ ਕੇ ਗੇਮ ਤੋਂ ਬਾਹਰ ਹੋ ਗਈ ਸੀ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Tags: Rubina Dilek Bigg Boss ਰੂਬੀਨਾ ਦਿਲੈਕ ਬਿਗ ਬੌਸ

About The Author

Gurdeep Singh

Gurdeep Singh is content editor at Punjab Kesari