FacebookTwitterg+Mail

ਅਜਿਹਾ ਕੀ ਹੋਇਆ ਕਿ 'ਕਿੱਸ' ਕਰਦਿਆਂ ਰੋ ਪਈ ਇਹ ਅਭਿਨੇਤਰੀ?

19 October, 2015 04:40:03 PM
ਮੁੰਬਈ- ਟੀ. ਵੀ. ਕੂਈਨ ਏਕਤਾ ਕਪੂਰ ਛੇਤੀ ਹੀ ਆਪਣਾ ਨਵਾਂ ਸੀਰੀਅਲ 'ਯੇ ਕਹਾਂ ਆ ਗਏ ਹਮ' ਲੈ ਕੇ ਆ ਰਹੀ ਹੈ। ਇਹ ਸੀਰੀਅਲ ਟੀ. ਵੀ. 'ਤੇ ਪ੍ਰਸਾਰਿਤ ਹੋਣ ਤੋਂ ਪਹਿਲਾਂ ਹੀ ਕਾਫੀ ਸੁਰਖੀਆਂ ਬਟੌਰ ਰਿਹਾ ਹੈ। ਇਸ ਸ਼ੋਅ ਦੇ ਪ੍ਰੋਮੋ 'ਚ ਸ਼ੋਅ ਦੇ ਮੁੱਖ ਕਿਰਦਾਰਾਂ ਕਰਨ ਕੁੰਦਰਾ ਤੇ ਸਾਨਵੀ ਤਲਵਾਰ 'ਤੇ ਲਿਪਲੌਕ ਸੀਨ ਫਿਲਮਾਇਆ ਗਿਆ ਹੈ।
ਖਾਸ ਗੱਲ ਇਹ ਹੈ ਕਿ ਸ਼ੋਅ ਦੀ ਅਭਿਨੇਤਰੀ ਸਾਨਵੀ ਨੂੰ ਇਸ 'ਕਿੱਸ' ਸੀਨ ਬਾਰੇ ਦੱਸਿਆ ਨਹੀਂ ਗਿਆ ਸੀ। ਸੀਨ ਸ਼ੂਟ ਹੋਣ ਦੌਰਾਨ ਉਹ ਰੋ ਪਈ। ਆਪਣੇ ਲਿਪਲੌਕ ਸੀਨ 'ਤੇ ਸਾਨਵੀ ਦਾ ਕਹਿਣਾ ਹੈ ਕਿ ਉਸ ਨੇ ਪਹਿਲੀ ਵਾਰ 'ਕਿੱਸ' ਸੀਨ ਦਿੱਤਾ ਹੈ। ਸ਼ੂਟ ਤੋਂ 15 ਮਿੰਟ ਪਹਿਲਾਂ ਹੀ ਉਸ ਨੂੰ ਇਸ ਸੀਨ ਬਾਰੇ ਪਤਾ ਚੱਲਣ 'ਤੇ ਉਹ ਰੋ ਪਈ ਪਰ ਉਸ ਨੇ ਕਿਸੇ ਤਰ੍ਹਾਂ ਸ਼ੂਟਿੰਗ ਨੂੰ ਸਫਲਤਾਪੂਰਵਕ ਖਤਮ ਕੀਤਾ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਕਰਨ ਕੁੰਦਰਾ ਸਾਨਵੀ ਤਲਵਾਰ ਕਿੱਸ Karan Kundra Saanvi Talwar Kiss