FacebookTwitterg+Mail

ਰੈਪਰ ਰਫਤਾਰ ਨੇ ਕਰਵਾਈ ਇਸ ਖੂਬਸੂਰਤ ਲੜਕੀ ਨਾਲ ਮੰਗਣੀ, ਤਸਵੀਰਾਂ 'ਚ ਦੇਖੋ ਰਸਮ ਦੇ ਕੁਝ ਪਲ

    1/16
29 November, 2016 06:51:48 PM
ਜਲੰਧਰ— ਪੰਜਾਬੀ ਰੈਪਰ ਰਫਤਾਰ ਨੇ ਕੋਮਲ ਵੋਹਰਾ ਨਾਂ ਦੀ ਲੜਕੀ ਨਾਲ ਮੰਗਣੀ ਕਰਵਾ ਲਈ ਹੈ। ਫਰਵਰੀ 'ਚ ਰੋਕਾ ਹੋਣ ਮਗਰੋਂ ਰਫਤਾਰ ਤੇ ਕੋਮਲ ਦੀਆਂ ਕਾਫੀ ਤਸਵੀਰਾਂ ਸਾਹਮਣੇ ਆਉਣ ਲੱਗ ਪਈਆਂ ਸਨ। ਦੱਸਣਯੋਗ ਹੈ ਕਿ ਦੋਵੇਂ ਪਿਛਲੇ 5 ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।
ਅੱਜ ਸੋਸ਼ਲ ਮੀਡੀਆ 'ਤੇ ਰਫਤਾਰ ਨੇ ਖੁਦ ਸਟੇਟਸ ਤੇ ਤਸਵੀਰ ਸਾਂਝੀ ਕਰਕੇ ਮੰਗਣੀ ਬਾਰੇ ਜਾਣਕਾਰੀ ਦਿੱਤੀ ਹੈ। ਇੰਸਟਾਗ੍ਰਾਮ 'ਤੇ ਕੋਮਲ ਨਾਲ ਤਸਵੀਰਾਂ ਸਾਂਝੀ ਕਰਦਿਆਂ ਰਫਤਾਰ ਨੇ ਲਿਖਿਆ, 'This VOHRA is about to become a NAIR in two days.
#engaged'
ਇਸ ਕੁੜੀ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਨੇ ਰੈਪਰ 'ਰਫਤਾਰ' (ਦੇਖੋ ਤਸਵੀਰਾਂ)
ਰਫਤਾਰ ਨੇ ਦੱਸਿਆ, 'ਕੋਮਲ ਤੇ ਮੈਂ ਆਪਣੇ ਇਕ ਦੋਸਤ ਦੇ ਘਰ ਪੰਜ ਸਾਲ ਪਹਿਲਾਂ ਮਿਲੇ ਸੀ। ਇਸ ਤੋਂ ਬਾਅਦ ਜਾਣ-ਪਛਾਣ ਵੱਧ ਗਈ। ਉਸ ਨੇ ਮਿਹਨਤ ਦੇ ਦਿਨਾਂ 'ਚ ਮੇਰਾ ਬਹੁਤ ਸਾਥ ਦਿੱਤਾ। ਜਦੋਂ ਮੇਰਾ ਕਰੀਅਰ ਠੀਕ ਹੋ ਗਿਆ ਤਾਂ ਅਸੀਂ ਵਿਆਹ ਕਰਵਾਉਣ ਦਾ ਫੈਸਲਾ ਕੀਤਾ।'
ਕੋਮਲ ਪੇਸ਼ੇ ਤੋਂ ਇੰਟੀਰੀਅਰ ਡਿਜ਼ਾਈਨਰ ਹੈ, ਜਿਸ ਦੇ ਪਰਿਵਾਰ ਦਾ ਸਬੰਧ ਟੀ. ਵੀ. ਇੰਡਸਟਰੀ ਨਾਲ ਹੈ। ਕੋਮਲ ਵੋਹਰਾ ਕਰਨ ਤੇ ਕੁਣਾਲ ਵੋਹਰਾ ਦੀ ਭੈਣ ਹੈ। ਕੋਮਲ ਜ਼ੀ ਟੀ. ਵੀ. ਦੇ ਸ਼ੋਅ 'ਜ਼ਿੰਦਗੀ ਕੀ ਮਿਹਨਤ' 'ਚ ਵੀ ਨਜ਼ਰ ਆ ਚੁਕੀ ਹੈ।


Tags: ਰੈਪਰ Rapper ਰਫਤਾਰ Raftaar ਮੰਗਣੀ Engagement ਕੋਮਲ ਵੋਹਰਾ Komal Vohra