FacebookTwitterg+Mail

...ਤਾਂ ਇਸ ਤਰ੍ਹਾਂ ਵਰਕਆਊਟ ਕਰਦੇ ਨੇ ਅਕਸ਼ੈ ਕੁਮਾਰ, ਵੀਡੀਓ ਹੋਇਆ ਵਾਇਰਲ

workout akshay kumar
25 March, 2017 12:15:55 PM
ਮੁੰਬਈ- ਫਿੱਟਨੈੱਸ ਨੂੰ ਲੈ ਕੇ ਸੁਚੇਤ ਰਹਿਣ ਵਾਲੇ ਅਦਾਕਾਰ ਅਕਸ਼ੈ ਕੁਮਾਰ ਹੁਣ ਇਕ ਨਵੇਂ ਤਰੀਕੇ ਨਾਲ ਵਰਕਆਊਟ ਕਰ ਰਹੇ ਹਨ। ਹੁਣ ਉਹ ਛੋਟੇ-ਛੋਟੇ ਕੁੱਤਿਆਂ (ਪਗ) ਨਾਲ ਬਾਕਸਿੰਗ ਕਰਦੇ ਨਜ਼ਰ ਆ ਫਿੱਟਨੈੱਸ ਨੂੰ ਲੈ ਕੇ ਸੁਚੇਤ ਰਹਿਣ ਵਾਲੇ ਅਦਾਕਾਰ ਅਕਸ਼ੈ ਕੁਮਾਰ ਹੁਣ ਇਕ ਨਵੇਂ ਤਰੀਕੇ ਨਾਲ ਵਰਕਆਊਟ ਕਰ ਰਹੇ ਹਨ। ਹੁਣ ਉਹ ਛੋਟੇ-ਛੋਟੇ ਕੁੱਤਿਆਂ (ਪਗ) ਨਾਲ ਬਾਕਸਿੰਗ ਕਰਦੇ ਨਜ਼ਰ ਆ ਰਹੇ ਹਨ। ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਲਿਪ ਸਾਂਝਾ ਕੀਤਾ ਹੈ, ਜਿਸ ਵਿਚ ਉਹ ਚਾਰ ਕੁੱਤਿਆਂ ਨਾਲ 'ਬਾਕਸਿੰਗ' ਕਰਦੇ ਨਜ਼ਰ ਆ ਰਹੇ ਹਨ। ਫਿੱਟਨੈੱਸ ਦੇ ਮਾਮਲੇ ਵਿਚ ਅਕਸ਼ੈ ਲੰਮੇ ਸਮੇਂ ਤੋਂ ਨੌਜਵਾਨਾਂ ਲਈ ਆਦਰਸ਼ ਰਹੇ ਹਨ। ਅਦਾਕਾਰ ਨੇ ਹਮੇਸ਼ਾ ਕਿਹਾ ਕਿ ਉਹ ਅਨੁਸ਼ਾਸਿਤ ਜੀਵਨ ਸ਼ੈਲੀ ਦੀ ਪਾਲਣਾ ਕਰਦੇ ਹਨ ਅਤੇ ਜਦੋਂ ਕਸਰਤ ਕਰਨ ਦੀ ਗੱਲ ਆਉਂਦੀ ਹੈ, ਉਹ ਸੌਖਾਲਾ ਤਰੀਕਾ ਅਪਣਾਉਂਦੇ ਹਨ।
www.facebook.com/akshaykumarofficial/videos/10154789600983283/
ਦੱਸ ਦਈਏ ਕਿ ਬਾਲੀਵੁੱਡ ਦੇ ਸਭ ਤੋਂ ਫਿਟ ਅਦਾਕਾਰ ਅਕਸ਼ੈ ਕੁਮਾਰ ਨੂੰ ਕਿਹਾ ਜਾਂਦਾ ਹੈ। ਆਪਣੀ ਫਿਟਨੈੱਸ ਦਾ ਉਹ ਕਾਫੀ ਖਿਆਲ ਰੱਖਦੇ ਹਨ। ਇਕ ਦਿਨ ਵੀ ਵਰਕਆਊਟ ਕਰਨਾ ਨਹੀਂ ਭੁੱਲਦੇ ਹਨ। ਫਿਰ ਚਾਹੇ ਉਹ ਕਿਤੇ ਵੀ ਹੋਣ ਅਤੇ ਕਿਸੇ ਦੇ ਨਾਲ ਵੀ ਕਿਉਂ ਨਾ ਹੋਣ। ਅਕਸ਼ੈ ਕੁਮਾਰ ਜਲਦ ਹੀ ਫਿਲਮ 'ਨਾਮ ਸ਼ਬਾਨਾ' 'ਚ ਕੈਮਿਓ ਕਰਦੇ ਦਿਖਣਗੇ। ਇਸ ਫਿਲਮ ਦੇ ਇਲਾਵਾ ਅਕਸ਼ੈ ਕੁਮਾਰ 'ਟਾਇਲੇਟ: ਇਕ ਪ੍ਰੇਮ ਕਥਾ, ਪੈਡ ਮੈਨ ਅਤੇ ਮੋਗੁਲ' 'ਚ ਨਜ਼ਰ ਆਉਣਗੇ।

Tags: workout Akshay Kumar pugs boxing video viralਵਰਕਆਊਟ ਅਕਸ਼ੈ ਕੁਮਾਰ ਵੀਡੀਓ

About The Author

Anuradha Sharma

Anuradha Sharma is News Editor at Jagbani.