ਜਲੰਧਰ— ਬਾਲੀਵੁੱਡ,ਪਾਲੀਵੁੱਡ ਅਤੇ 'ਬਿੱਗ ਬੌਸ 8' ਦੇ ਪ੍ਰਤੀਯੋਗੀ ਆਰਿਆ ਬੱਬਰ ਦਾ ਜਨਮਦਿਨ ਹੈ। ਅੱਜ ਆਰਿਆ ਬੱਬਰ 35 ਸਾਲਾ ਦੇ ਹੋ ਚੁੱਕੇ ਹਨ। ਉਨ੍ਹਾਂ ਦਾ ਜਨਮ 24 ਮਈ 1981 ਨੂੰ ਮੁੰਬਈ 'ਚ ਹੋਇਆ ਸੀ।
ਆਰਿਆ ਬੱਬਰ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਸਾਲ 2002 'ਚ 'ਅਬ ਕੇ ਬਰਸ' ਨਾਲ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 'ਗੁਰੂ', 'ਰੈੱਡੀ' ਅਤੇ 'ਤੀਸ ਮਾਰ ਖਾਨ' ਵਰਗੀਆਂ ਕਈ ਮਸ਼ਹੂਰ ਫਿਲਮਾਂ 'ਚ ਵੀ ਕੰਮ ਚੁੱਕੇ ਹਨ।
ਆਰਿਆ ਬੱਬਰ ਬਾਲੀਵੁੱਡ ਤੋਂ ਇਲਾਵਾ ਕਈ ਪੰਜਾਬੀ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ, ਜਿਨ੍ਹਾਂ 'ਚ 'ਯਾਰ ਅਣਮੁੱਲੇ' ਅਤੇ 'ਵਿਰਸਾ' ਵਰਗੀਆਂ ਮਸ਼ਹੂਰ ਫਿਲਮਾਂ ਦੇ ਨਾਂ ਸ਼ਾਮਲ ਹਨ।
ਆਰਿਆ ਬੱਬਰ ਨੇ ਟੀ. ਵੀ. ਸ਼ੋਅ 'ਸੰਕਟ ਮੋਚਨ ਹਨੁਮਾਨ' 'ਚ 'ਰਾਵਨ' ਦਾ ਕਿਰਦਾਰ ਨਿਭਾਅ ਕੇ ਲੋਕਾਂ ਦੀ ਖੂਬ ਵਾਹ-ਵਾਹੀ ਵੀ ਬਟੋਰੀ ਹੈ।
ਸਾਲ 2015 'ਚ ਐਂਡ. ਟੀ. ਵੀ. ਸ਼ੋਅ 'ਡਰ ਸਬਕੋ ਲੱਗਤਾ ਹੈ' 'ਚ ਡਾਕਟਰ ਅਸ਼ਵਿਨ ਸੂਦ ਦਾ ਕਿਰਦਾਰ ਨਿਭਾਅ ਚੁੱਕੇ ਹਨ।