FacebookTwitterg+Mail

ਧਰਮਿੰਦਰ ਦਾ ਨਵਾਂ ਰੈਸਟੋਰੈਂਟ He Man ਹੋਇਆ ਸੀਲ, ਜਾਣੋ ਵਜ੍ਹਾ

actor dharmendra s he man restaurant in haryana sealed
09 March, 2020 10:06:45 AM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਦਿੱਗਜ ਸਟਾਰ ਧਰਮਿੰਦਰ ਨੇ ਵੈਲੇਨਟਾਈਨ ਡੇਅ ਦੇ ਮੌਕੇ ’ਤੇ ਆਪਣਾ ਨਵਾਂ ਰੈਸਟੋਰੈਂਟ ਖੋਲ੍ਹਿਆ ਸੀ। ਇਸ ਰੈਸਟੋਰੈਂਟ ਦਾ ਨਾਮ ਉਨ੍ਹਾਂ ਨੇ He Man ਰੱਖਿਆ ਸੀ ਪਰ ਹੁਣ ਖਬਰ ਆ ਰਹੀ ਹੈ ਕਿ ਇਸ ਰੈਸਟੋਰੈਂਟ ਨੂੰ ਸੀਲ ਕਰ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਰੈਸਟੋਰੈਂਟ ਨੂੰ ਗ਼ੈਰਕਾਨੂੰਨੀ ਉਸਾਰੀ ਦੇ ਚਲਦੇ ਸੀਲ ਕੀਤਾ ਗਿਆ ਹੈ। ਖਬਰਾਂ ਹਨ ਕਿ ਇਸ ਰੈਸਟੋਰੈਂਟ ’ਤੇ ਨਗਰ ਨਿਗਮ ਨੇ ਕਾਰਵਾਈ ਕੀਤੀ ਹੈ। ਨਗਰ ਨਿਗਮ ਅਧਿਕਾਰੀ ਰੈਸਟੋਰੈਂਟ ਪਹੁੰਚੇ ਅਤੇ ਇੱਥੇ ਉਨ੍ਹਾਂ ਨੇ ਮੌਜੂਦ ਸਟਾਫ ਅਤੇ ਗਾਹਕਾਂ ਨੂੰ ਬਾਹਰ ਕੱਢ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰੈਸਟੋਰੈਂਟ ਦੇ ਬਾਹਰ ਨੋਟਿਸ ਲਗਾ ਦਿੱਤਾ। ਇਸ ਕਾਰਵਾਈ ਦੇ ਬਾਰੇ ਵਿਚ ਗੱਲ ਕਰਦੇ ਹੋਏ ਨਗਰ ਨਿਗਮ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਗ਼ੈਰਕਾਨੂੰਨੀ ਉਸਾਰੀ ਦੇ ਚਲਦੇ ਅਸੀਂ ਬੀਤੇ ਸਾਲ ਕਈ ਬਿਲਡਿੰਗ ਮਾਲਕਾਂ ਨੂੰ ਨੋਟਿਸ ਦਿੱਤੇ ਸਨ ਪਰ ਕੋਈ ਜਵਾਬ ਨਾ ਆਇਆ ਇਸ ਲਈ ਅਸੀਂ ਇਹ ਕਾਰਵਾਈ ਕੀਤੀ ਹੈ।
Punjabi Bollywood Tadka
ਦੱਸ ਦੇਈਏ ਕਿ ਧਰਮਿੰਦਰ ਨੇ ਖੁੱਦ ਇਸ ਰੈਸਟੋਰੈਂਟ ਦਾ ਉਦਘਾਟਨ ਕੀਤਾ ਸੀ। ਧਰਮਿੰਦਰ ਨੇ ਰੈਸਟੋਰੈਂਟ ਦੀ ਅਨਾਊਂਸਮੈਂਟ ਕਰਦੇ ਹੋਏ ਕਿਹਾ ਸੀ, ਪਿਆਰੇ ਦੋਸਤੋ, ਮੇਰੇ ਰੈਸਟੋਰੈਂਟ ‘ਗਰਮ ਧਰਮ ਢਾਬਾ’ ਦੀ ਕਾਮਯਾਬੀ ਤੋਂ ਬਾਅਦ, ਹੁਣ ਮੈਂ ਘੋਸ਼ਣਾ ਕਰ ਰਿਹਾ ਹਾਂ ਅਸੀਂ ਲੋਕ ਖੇਤਾਂ ਤੋਂ ਸਿੱਧੇ ਖਾਣੇ ਦੀ ਟੇਬਲ ਦੇ ਕਾਂਸੈਪਟ ਵਾਲੇ ਰੇਸਤਰਾਂ (ਢਾਬਾ) ਹੀ ਮੈਨ ਦੀ ਸ਼ੁਰੂਆਤ ਕਰਨ ਜਾ ਰਿਹਾ ਹਾਂ। ਮੈਂ ਤੁਹਾਡੇ ਪਿਆਰ ਅਤੇ ਸਨਮਾਨ ਦਾ ਦਿਲੋਂ ਸਨਮਾਨ ਕਰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ।’’

 

ਧਰਮਿੰਦਰ ਫਿਲਹਾਲ ਫਿਲਮਾਂ ਤੋਂ ਦੂਰ ਹਨ। ਉਹ ਇਨ੍ਹੀਂ ਦਿਨੀਂ ਆਪਣੇ ਫਾਰਮ ਹਾਊਸ ਵਿਚ ਰਹਿ ਕਰ ਖੇਤੀ ਕਰ ਰਹੇ ਹਨ। ਉਹ ਲਾਸਟ ਫਿਲਮ ‘ਯਮਲਾ ਪਗਲਾ ਦੀਵਾਨਾ ਫਿਰ ਸੇ’ ਵਿਚ ਨਜ਼ਰ ਆਏ ਸਨ। ਇਸ ਫਿਲਮ ਵਿਚ ਉਨ੍ਹਾਂ ਨਾਲ ਸੰਨੀ ਅਤੇ ਬੌਬੀ ਦਿਓਲ ਵੀ ਸਨ।

ਇਹ ਵੀ ਪੜ੍ਹੋ: 3 ਮਿਲੀਅਨ ਫੈਨਜ਼ ਹੋਣ ਦੀ ਖੁਸ਼ੀ ’ਚ ਰਸ਼ਮੀ ਦੇਸਾਈ ਨੇ ਮਨਾਇਆ ਜਸ਼ਨ

 


Tags: DharmendraHe ManRestaurantSealedHaryanaBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari