FacebookTwitterg+Mail

3 ਮਿਲੀਅਨ ਫੈਨਜ਼ ਹੋਣ ਦੀ ਖੁਸ਼ੀ ’ਚ ਰਸ਼ਮੀ ਦੇਸਾਈ ਨੇ ਮਨਾਇਆ ਜਸ਼ਨ

rashmi desai cross 3 million followers on instagram
09 March, 2020 09:30:55 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਦੀ ਸਾਬਕਾ ਮੁਕਾਬਲੇਬਾਜ਼ ਰਹਿ ਚੁੱਕੀ ਰਸ਼ਮੀ ਦੇਸਾਈ ਨੇ ਸ਼ੋਅ ਦੌਰਾਨ ਕਾਫੀ ਮਸ਼ਹੂਰੀ ਹਾਸਿਲ ਕੀਤੀ। ਇਸ ਤੋਂ ਬਾਅਦ ਹੁਣ ਰਸ਼ਮੀ ਦੇ ਇੰਸਟਾਗ੍ਰਾਮ 'ਤੇ 3 ਮਿਲੀਅਨ ਫੋਲੋਅਰਜ਼ ਹੋ ਗਏ ਹਨ, ਜਿਸ ਤੋਂ ਬਾਅਦ ਰਸ਼ਮੀ ਬੇਹਦ ਖੁਸ਼ ਨਜ਼ਰ ਆ ਰਹੀ ਹੈ।

Punjabi Bollywood Tadka
ਰਸ਼ਮੀ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ‘‘ਹੁਣ ਅਸੀਂ 3 ਮਿਲੀਅਨ ਖੁਸ਼ਨੁਮਾ ਲੋਕਾਂ ਦਾ ਇਕ ਪਰਿਵਾਰ ਹਾਂ। ਅੱਜ ਤੁਸੀਂ ਜਿਸ ਰਸ਼ਮੀ ਦੇਸਾਈ ਨੂੰ ਦੇਖ ਰਹੇ ਹਾਂ, ਉਹ ਤੁਹਾਡੇ ਸਾਰਿਆਂ ਦੀ ਬਦੌਲਤ ਹੈ। ਤੁਸੀਂ ਸਭ ਨੇ ਮੈਨੂੰ ਇੰਨੇ ਸਾਲਾਂ ਤੱਕ ਪਿਆਰ ਦਿੱਤਾ। ਤੁਸੀਂ ਅਸਲ 'ਚ ਮੇਰੀ ਸ਼ਕਤੀ ਤੇ ਪਰਿਵਾਰ ਹੋ। ਮੇਰੇ ਸਾਰੇ ਪੱਖ ਕਬੂਲਣ ਲਈ ਧੰਨਵਾਦ।’’


ਵਰਕਫਰੰਟ ਦੀ ਗੱਲ ਕਰੀਏ ਤਾਂ ਰਸ਼ਮੀ ਨੂੰ ਲੈ ਕੇ ਹਾਲ ਹੀ 'ਚ ਖ਼ਬਰ ਆ ਰਹੀ ਸੀ ਕਿ ਉਹ ਕਲਰਸ ਟੀ.ਵੀ. ਦੇ ਮਸ਼ਹੂਰ ਸ਼ੋਅ ‘ਨਾਗਿਨ 4’ 'ਚ ਨਜ਼ਰ ਆਉਣ ਵਾਲੀ ਹੈ। ਸ਼ੋਅ 'ਚ ਉਹ ਐਕਟਰ ਜੈਸਮੀਨ ਭਸੀਨ ਨੂੰ ਰਿਪਲੇਸ ਕਰੇਗੀ।

 

 

ਇਹ ਵੀ ਦੇਖੋ: ‘ਇੱਕੋ ਮਿੱਕੇ’ ਦਾ ਖੂਬਸੂਰਤ ਭੰਗੜਾ ਗੀਤ ‘ਚੰਡੀਗੜ੍ਹ’ ਯੂਟਿਊਬ ’ਤੇ ਪਾ ਰਿਹਾ ਧਮਾਲ


Tags: Rashmi Desai3 Million FollowersInstagramBigg Boss 13Dil Se Dil Tak

About The Author

manju bala

manju bala is content editor at Punjab Kesari