FacebookTwitterg+Mail

ਦਿੱਲੀ ਹਿੰਸਾ: ਅਦਾਕਾਰ ਸੁਸ਼ਾਂਤ ਸਿੰਘ ਦਾ ਟਵੀਟ ਹੋਇਆ ਵਾਇਰਲ

actor sushant singh twitter reaction on delhi violence by shayari viral
05 March, 2020 10:07:10 AM

ਮੁੰਬਈ(ਬਿਊਰੋ)- ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਨੇ ਦਿੱਲੀ ’ਚ ਹੋਈ ਹਿੰਸਾ ਬਾਰੇ ਚੁੱਟਕੀ ਲਈ ਹੈ। ਉਨ੍ਹਾਂ ਨੇ ਸ਼ਾਇਰੀ ਅੰਦਾਜ਼ ’ਚ ਦੰਗਿਆਂ ਦੀ ਰਾਜਨੀਤੀ ਬਾਰੇ ਆਪਣੀ ਰਾਏ ਰੱਖੀ ਹੈ। ਇਸ ਦੇ ਨਾਲ ਹੀ ਦੰਗਿਆਂ ’ਚ ਹੋਈਆਂ ਮੌਤਾਂ ਲਈ ਹਿੰਦੂ-ਮੁਸਲਿਮ ਲੋਕਾਂ ਦੀ ਸਖਤ ਆਲੋਚਨਾ ਕੀਤੀ। ਅਦਾਕਾਰ ਦਾ ਸੰਦੇਸ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸੁਸ਼ਾਂਤ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਲਿਖਿਆ, "ਥੱਕ ਗਏ ਹੋਗੇ, ਸਾਂਸ ਲੋ ਜ਼ਰਾ। ਹਿਸਾਬ ਲੱਗਾ ਲੋ ਕਿ ਟੋਪੀ ਵਾਲਾ ਥਾ ਯਾ ਤਿਲਕ ਵਾਲਾ ਵੋ ਜੋ ਮਰਾ। ਅੱਬ ਭੀ ਜੀਅ ਨਹੀਂ ਭਰਾ? ਮੁਝੇ ਮਾਰ ਕਰ ਮਿਟਤੀ ਹੋ ਨਫਰਤ ਤੁਮਹਾਰੀ, ਤੋ ਖੁੱਦ ਚਲਕਰ ਆਉਂਗਾ ਤੁਮ ਤਕ ਯੇ ਵਾਦਾ ਹੈ ਮੇਰਾ। ਬਸ ਇਤਨੀ ਮੋਹਲਤ ਦੇਨਾ ਏ ਦੋਸਤ ਕਿ ਜੋ ਘਰ ਤੋੜੇ ਹੈਂ ਤੁਮਨੇ, ਉਨਮੇਂ ਸੇ ਕੁਝ ਤੋ ਮੈਂ ਫਿਰ ਬਨਾ ਦੂੰ ਜ਼ਰਾ।" ਸੁਸ਼ਾਂਤ ਸਿੰਘ ਦਾ ਇਹ ਟਵੀਟ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ।


ਦੱਸ ਦੇਈਏ ਕਿ ਸੁਸ਼ਾਂਤ ਸਿੰਘ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਉਹ ਅਕਸਰ ਮੌਜੂਦਾ ਮੁੱਦਿਆਂ ’ਤੇ ਟਵਿਟਰ ਰਾਹੀਂ ਰਾਏ ਰੱਖਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਨਾਗਰਿਕਤਾ ਕਾਨੂੰਨ ਅਤੇ ਐਨਆਰਸੀ ਨੂੰ ਲੈ ਕੇ ਹਿੰਸਾ ਕਰਨ ਵਾਲਿਆਂ ਦੀ ਸਖਤ ਅਲੋਚਨਾ ਕੀਤੀ ਸੀ।

 

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਦੇ ਡਰ ਕਾਰਨ ਇਸ ਸਾਲ ਹੋਲੀ ਨਹੀਂ ਖੇਡੇਗੀ ਰਾਖੀ, ਲੋਕਾਂ ਨੂੰ ਵੀ ਕੀਤੀ ਇਹ ਅਪੀਲ


Tags: Sushant SinghTwitterDelhi ViolenceViralBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari