FacebookTwitterg+Mail

ਐਮੀ ਵਿਰਕ ਤੋਂ ਬਾਅਦ '83' ਫਿਲਮ 'ਚ ਇਸ ਪੰਜਾਬੀ ਗਾਇਕ ਦੀ ਹੋਈ ਐਂਟਰੀ

ammy virk and harrdy sandhu bollywood debut
18 February, 2019 01:59:56 PM

ਜਲੰਧਰ (ਬਿਊਰੋ) : ਬਾਲੀਵੁੱਡ ਐਕਟਰ ਰਣਵੀਰ ਸਿੰਘ ਦੀ ਫਿਲਮ '83' ਨੂੰ ਲੈ ਕੇ ਆਏ ਦਿਨ ਨਵੇਂ ਖੁਲਾਸੇ ਹੋ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਗਾਇਕ ਤੇ ਐਕਟਰ ਐਮੀ ਵਿਰਕ ਨੂੰ ਇਸ ਫਿਲਮ ਲਈ ਕਾਸਟ ਕੀਤਾ ਗਿਆ ਹੈ। ਐਮੀ ਵਿਰਕ ਇਸ ਫਿਲਮ 'ਚ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਉਣਗੇ।

PunjabKesari,ਹਾਰਡੀ ਸੰਧੂ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,hardy sandhu Hd Photo Image

ਇਸ ਫਿਲਮ ਨੂੰ ਲੈ ਕੇ ਹੁਣ ਇਕ ਹੋਰ ਖਬਰ ਆਈ ਹੈ ਕਿ ਇਸ ਫਿਲਮ ਲਈ ਗਾਇਕ ਹਾਰਡੀ ਸੰਧੂ ਨੂੰ ਵੀ ਕਾਸਟ ਕੀਤਾ ਗਿਆ ਹੈ। ਹਾਰਡੀ ਸੰਧੂ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਚੰਗਾ ਨਾਂ ਹੈ। ਉਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। 

PunjabKesari,ਹਾਰਡੀ ਸੰਧੂ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,hardy sandhu Hd Photo Image
ਖਬਰਾਂ ਮੁਤਾਬਕ, ਹਾਰਡੀ ਸੰਧੂ ਇਸ ਫਿਲਮ 'ਚ ਸਾਬਕਾ ਕ੍ਰਿਕਟਰ ਮਦਨ ਲਾਲ ਦਾ ਕਿਰਦਾਰ ਨਿਭਾਉਣਗੇ। ਮਦਨ ਲਾਲ ਨੇ ਸਾਲ 1983 ਦਾ ਕ੍ਰਿਕਟ ਵਰਲਡ ਕੱਪ ਜਿੱਤਣ 'ਚ ਖਾਸ ਕਿਰਦਾਰ ਨਿਭਾਇਆ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਕਈ ਵਿਕਟਾਂ ਲਈਆਂ ਸਨ।

PunjabKesari,ਹਾਰਡੀ ਸੰਧੂ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,hardy sandhu Hd Photo Image

ਦੱਸ ਦੀਏ ਕਿ '83' ਫਿਲਮ ਨੂੰ ਕਬੀਰ ਖਾਨ ਡਾਇਰੈਕਟ ਕਰ ਰਹੇ ਹਨ ਤੇ ਇਹ ਫਿਲਮ ਕਪਿਲ ਦੇਵ ਦੇ ਜੀਵਨ 'ਤੇ ਬਣ ਰਹੀ ਹੈ, ਜਿਨ੍ਹਾਂ ਨੇ ਸਾਲ 1983 ਦਾ ਕ੍ਰਿਕਟ ਵਰਲਡ ਕੱਪ ਜਿੱਤ ਕੇ ਇਕ ਇਤਿਹਾਸ ਰਚਿਆ ਸੀ।

PunjabKesari,ਹਾਰਡੀ ਸੰਧੂ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,hardy sandhu Hd Photo Image


Tags: Ammy Virk Harrdy Sandhu Bollywood Celebrity News in Punjabi Ranveer Singh Saqib Saleem Kapil Dev Punjabi Film Stars Pollywood Khabar ਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.