ਮੁੰਬਈ(ਬਿਊਰੋ)- ਭਾਰਤ ਵਿਚ ਕੋਰੋਨਾ ਵਾਇਰਸ ਦੇ ਲਪੇਟ ਵਿਚ ਆਏ ਲੋਕਾਂ ਦੀ ਗਿਣਤੀ 100 ਦੇ ਪਾਰ ਪਹੁੰਚ ਚੁੱਕੀ ਹੈ। ਦਿੱਲੀ ਸਮੇਤ ਮੁੰਬਈ ਦੇ ਸਾਰੇ ਸਿਨੇਮਾਘਰਾਂ ਨੂੰ ਬੰਦ ਰੱਖਣ ਦੇ ਹੁਕਮ ਦੇ ਦਿੱਤੇ ਗਏ ਹਨ। ਇਸ ਵਿਚਕਾਰ 13 ਮਾਰਚ ਨੂੰ ‘ਅੰਗਰੇਜੀ ਮੀਡੀਅਮ’ ਰਿਲੀਜ਼ ਹੋਈ। ਹਾਲਾਂਕਿ ਲਗਾਤਾਰ ਘੱਟਦੀ ਦਰਸ਼ਕਾਂ ਦੀ ਗਿਣਤੀ ਦੇ ਚਲਦੇ ਮੇਕਰਸ ਨੇ ਫਿਲਮ ਨੂੰ ਫਿਰ ਤੋਂ ਰਿਲੀਜ਼ ਕਰਨ ਦਾ ਫ਼ੈਸਲਾ ਲਿਆ ਹੈ। ਫਿਲਮ ਦੇ ਨਿਰਦੇਸ਼ਕ ਹੋਮੀ ਅਦਜਾਨੀਆ ਨੇ ਭਾਰਤ ਵਿਚ ਇਸ ਫਿਲਮ ਨੂੰ ਫਿਰ ਤੋਂ ਰਿਲੀਜ਼ ਕਰਨ ਦੀ ਆਧਿਕਾਰਿਕ ਘੋਸ਼ਣਾ ਕੀਤੀ ਹੈ। ਹੋਮੀ ਅਦਜਾਨੀਆ ਨੇ ਇਹ ਫੈਸਲਾ ਦਿੱਲੀ, ਬਿਹਾਰ, ਮੱਧ ਪ੍ਰਦੇਸ਼, ਕਰਨਾਟਕ, ਕੇਰਲ, ਜੰਮੂ ਅਤੇ ਮਹਾਰਾਸ਼ਟਰ ਦੇ ਕੁੱਝ ਸ਼ਹਿਰਾਂ ਵਿਚ ਕੋਰੋਨਾ ਦੇ ਆਤੰਕ ਦੇ ਚਲਦੇ ਸਿਨੇਮਾਘਰਾਂ ਦੇ ਬੰਦ ਕਰਨ ਤੋਂ ਬਾਅਦ ਲਿਆ ਹੈ। ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਇਕ ਪੋਸਟ ਰਾਹੀਂ ਹੋਮੀ ਨੇ ਕਿਹਾ, ‘‘ਅੱਧੀ ਰਾਤ ਤੋਂ ਭਾਰਤ ਦੇ ਜ਼ਿਆਦਾਤਰ ਸਿਨੇਮਾਘਰਾਂ ਨੂੰ ਅਗਲੀ ਸੂਚਨਾ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਜਦੋਂ ਵੀ ਸੁਰੱਖਿਅਤ ਹੋਵੇਗਾ ਅਸੀਂ ‘ਅੰਗਰੇਜੀ ਮੀਡੀਅਮ’ ਨੂੰ ਫਿਰ ਤੋਂ ਰਿਲੀਜ਼ ਕਰਾਂਗੇ। ਉਦੋ ਤੱਕ ਸੁਰੱਖਿਅਤ ਰਹੋ ਅਤੇ ਇਕ-ਦੂਜੇ ਨਾਲ ਵਧੀਆ ਵਰਤਾਓ ਕਰੋ।
‘ਅੰਗਰੇਜੀ ਮੀਡੀਅਮ’ ਦੇ ਪਹਿਲੇ ਦਿਨ ਦੇ ਬਾਕਸ ਆਫਿਸ ਕੁਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ 4.03 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਉਥੇ ਹੀ ਦੂੱਜੇ ਦਿਨ ਕਰੀਬ ਤਿੰਨ ਕਰੋੜ ਰੁਪਏ ਦੇ ਕੁਲੈਕਸ਼ਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਸ ਲਿਹਾਜ਼ ਨਾਲ ਦੋ ਦਿਨਾਂ ਵਿਚ ‘ਅੰਗਰੇਜੀ ਮੀਡੀਅਮ’ ਦੀ ਕਮਾਈ ਕਰੀਬ ਸੱਤ ਕਰੋੜ ਰੁਪਏ ਪਹੁੰਚ ਗਈ ਹੈ। ਧਿਆਨਯੋਗ ਹੈ ਕਿ ਹੋਮੀ ਆਦਜਾਨੀਆ ਨਿਰਦੇਸ਼ਿਤ ਇਸ ਫਿਲਮ ਵਿਚ ਇਰਫਾਨ ਖਾਨ, ਕਰੀਨਾ ਕਪੂਰ, ਰਾਧਿਕਾ ਮਦਾਨ, ਦੀਵਾ ਡੋਬਰੀਆਲ ਆਦਿ ਮੁੱਖ ਭੂਮਿਕਾਵਾਂ ਵਿਚ ਹਨ।