ਮੁੰਬਈ(ਬਿਊਰੋ)- ਕਪਿਲ ਸ਼ਰਮਾ ਦੇ ਸ਼ੋਅ ਵਿਚ ਹਾਲ ਹੀ ਵਿਚ ਅਕਸ਼ੈ ਕੁਮਾਰ, ਕੈਟਰੀਨਾ ਕੈਫ ਅਤੇ ਰੋਹਿਤ ਸ਼ੈੱਟੀ ਆਪਣੀ ਫਿਲਮ ‘ਸੂਰਿਆਵੰਸ਼ੀ’ ਦਾ ਪ੍ਰਮੋਸ਼ਨ ਕਰਨ ਪਹੁੰਚੇ। ਇਨ੍ਹਾਂ ਤਿੰਨਾਂ ਸਿਤਾਰਿਆਂ ਨਾਲ ਮੁੰਬਈ ਪੁਲਸ ਵੀ ਸ਼ੋਅ ਵਿਚ ਪਹੁੰਚੀ। ਕਪਿਲ ਨੇ ਇਸ ਐਪੀਸੋਡ ਵਿਚ ਮੁੰਬਈ ਪੁਲਸ ਨੂੰ ਟ੍ਰੀਬਿਊਟ ਦਿੱਤਾ ਹੈ।
ਕਪਿਲ ਨੇ ਮੁੰਬਈ ਪੁਲਸ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਟਵੀਟ ਕੀਤਾ, ‘‘ਤੁਸੀਂ ਦਿਨ ਰਾਤ ਸਾਡੀ ਸੁਰੱਖਿਆ ਲਈ ਕੰਮ ਕਰਦੇ ਹੋ, ਕੁੱਝ ਸਮੇਂ ਲਈ ਹੀ ਸਹੀ, ਅੱਜ ਤੁਹਾਡਾ ਮਨੋਰੰਜਨ ਕਰਕੇ ਦਿਲ ਨੂੰ ਬਹੁਤ ਵਧੀਆ ਲੱਗਿਆ। ਸਾਡੇ ਸ਼ੋਅ ਨੂੰ ਹੋਰ ਜ਼ਿਆਦਾ ਸਪੈਸ਼ਲ ਬਣਾਉਣ ਲਈ ਤੁਹਾਡਾ ਦਿਲੋ ਧੰਨਵਾਦ।’’
ਦੱਸ ਦੇਈਏ ਕਿ ਪਹਿਲਾਂ ‘ਸੂਰਿਆਵੰਸ਼ੀ’ 24 ਮਾਰਚ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਕੋਰੋਨਾ ਵਾਇਰਸ ਦੇ ਚਲਦੇ ਫਿਲਮ ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ ਹੈ। ਅਕਸ਼ੈ ਨੇ ਖੁੱਦ ਇਸ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਸੀ, ‘‘ਸੂਰਿਆਵੰਸ਼ੀ’ ਇਕ ਅਜਿਹਾ ਐਕਸਪੀਰੀਅੰਸ ਹੈ, ਜੋ ਅਸੀਂ ਖਾਸ ਤੁਹਾਡੇ ਸਾਰਿਆਂ ਲਈ ਬਣਾਇਆ ਹੈ। ਇਸ ਨੂੰ ਬਣਾਉਣ ਵਿਚ ਕਾਫੀ ਮਿਹਨਤ ਲੱਗੀ ਅਤੇ ਪੂਰਾ ਇਕ ਸਾਲ ਲੱਗਾ। ਟਰੇਲਰ ਨੂੰ ਜੋ ਲੋਕਾਂ ਨੇ ਰਿਸਪਾਂਸ ਦਿੱਤਾ ਉਹ ਗਜ਼ਬ ਦਾ ਰਿਹਾ। ਇਸ ਤੋਂ ਸਾਫ਼ ਜ਼ਾਹਿਰ ਹੋਇਆ ਕਿ ਇਹ ਫਿਲਮ ਲੋਕਾਂ ਨੂੰ ਪਸੰਦ ਆਵੇਗੀ। ਅਸੀਂ ਵੀ ਇਸ ਫਿਲਮ ਲਈ ਉਨੇ ਹੀ ਉਤਸ਼ਾਹਿਤ ਸੀ, ਜਿੰਨੇ ਕਿ ਤੁਸੀਂ ਪਰ COVID-19 (ਕੋਰੋਨਾ ਵਾਇਰਸ) ਦੇ ਤੇਜ਼ੀ ਨਾਲ ਫੈਲਣ ਕਾਰਨ ਫਿਲਮ ਦੇ ਨਿਰਮਾਤਾ ਨੇ ਇਹ ਤੈਅ ਕੀਤਾ ਹੈ ਕਿ ‘ਸੂਰਿਆਵੰਸ਼ੀ’ ਦੀ ਰਿਲੀਜ਼ ਨੂੰ ਥੋੜ੍ਹਾ ਟਾਲ ਦਿੰਦੇ ਹਾਂ । ਅਜਿਹਾ ਅਸੀਂ ਇਸ ਲਈ ਕੀਤਾ ਹੈ ਕਿਉਂਕਿ ਅਸੀਂ ਤੁਹਾਡੀ ਸਿਹਤ ਅਤੇ ਸੁਰੱਖਿਆ ਦੇ ਬਾਰੇ ਵਿਚ ਜਾਣਕਾਰੀ ਰੱਖਦੇ ਹਾਂ। ਇਸ ਲਈ ਹੁਣ ‘ਸੂਰਿਆਵੰਸ਼ੀ’ ਉਦੋ ਰਿਲੀਜ਼ ਹੋਵੇਗੀ, ਜਦੋਂ ਠੀਕ ਸਮਾਂ ਆਵੇਗਾ। ਆਖੀਰ ਸੁਰੱਖਿਆ ਪਹਿਲਾਂ ਹੈ। ਤੱਦ ਤੱਕ ਤੁਸੀਂ ਸਾਰੇ ਲੋਕ ਐਕਸਾਈਟਮੈਂਟ ਨੂੰ ਬਣਾਏ ਰੱਖੋ, ਆਪਣਾ ਖਿਆਲ ਰੱਖੋ ਅਤੇ ਮਜ਼ਬੂਤ ਰਹੋ। ਅਸੀਂ ਸਾਰੇ ਇਸ ਸਮੱਸਿਆ ’ਤੇ ਜਲਦ ਹੀ ਕਾਬੂ ਪਾ ਲਵਾਂਗੇ। ਟੀਮ ਸੂਰਿਆਵੰਸ਼ੀ।’’