ਮੁੰਬਈ(ਬਿਊਰੋ)- ਰੰਗਾਂ ਦਾ ਤਿਉਹਾਰ ਨੂੰ ਬਸ ਕੁੱਝ ਹੀ ਘੰਟੇ ਰਹਿ ਗਏ ਹਨ। ਹੋਲੀ ਨੂੰ ਲੈ ਕੇ ਤਿਆਰੀਆਂ ਵੀ ਜੋਰਾਂ ’ਤੇ ਹੈ। ਬਾਲੀਵੁੱਡ ਵਿਚ ਇਕ ਤੋਂ ਵੱਧ ਕੇ ਇਕ ਹੋਲੀ ਦੀਆਂ ਪਾਰਟੀਆਂ ਦੇਖਣ ਨੂੰ ਮਿਲਦੀਆਂ ਸਨ। ਇਕ ਸਮਾਂ ਸੀ ਜਦੋਂ ਰਾਜ ਕਪੂਰ ਦੀ ਹੋਲੀ ਪਾਰਟੀ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਸੀ। ਇਸੇ ਤਰ੍ਹਾਂ ਹੋਰ ਵੀ ਕਈ ਅਜਿਹੇ ਐਕਟਰ ਹਨ, ਜੋ ਕਾਫ਼ੀ ਧੂਮ-ਧਾਮ ਨਾਲ ਹੋਲੀ ਮਨਾਉਂਦੇ ਹਨ ਪਰ ਕਈ ਫਿਲਮੀ ਸਿਤਾਰੇਂ ਅਜਿਹੇ ਵੀ ਹਨ, ਜੋ ਰੰਗਾਂ ਦੇ ਤਿਉਹਾਰ ਕੋਲੋਂ ਭੱਜਦੇ ਹਨ। ਉਨ੍ਹਾਂ ਨੂੰ ਹੋਲੀ ਖੇਡਣਾ ਪਸੰਦ ਹੀ ਨਹੀਂ ਹੁੰਦਾ। ਅੱਜ ਅਸੀਂ ਅਜਿਹੇ ਹੀ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਹੋਲੀ ਤੋਂ ਦੂਰ ਭੱਜਦੇ ਹਨ।
ਜਾਨ ਅਬ੍ਰਾਹਿਮ ਉਨ੍ਹਾਂ ਬਾਲੀਵੁੱਡ ਸਿਤਾਰਿਆਂ ਵਿਚ ਸ਼ਾਮਿਲ ਹਨ, ਜੋ ਹੋਲੀ ਖੇਡਦੇ ਹੀ ਨਹੀਂ ਹਨ। ਉਨ੍ਹਾਂ ਮੁਤਾਬਕ ਹੋਲੀ ਦੌਰਾਨ ਕਈ ਖਤਰਨਾਕ ਕੈਮੀਕਲ ਵਾਲੇ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦੇ ਚਲਦੇ ਵਾਤਾਵਰਣ ਨੂੰ ਜ਼ਬਰਦਸਤ ਨੁਕਸਾਨ ਹੁੰਦਾ ਹੈ। ਸਿਰਫ ਇਨਾਂ ਹੀ ਨਹੀਂ ਜਾਨ ਅਬ੍ਰਾਹਿਮ ਦੀ ਮੰਨੀਏ ਤਾਂ ਹੋਲੀ ਦੀ ਆੜ ਵਿਚ ਕਈ ਲੋਕ ਔਰਤਾਂ ਨਾਲ ਬਦਸਲੂਕੀ ਕਰਦੇ ਹਨ। ਇਨ੍ਹਾਂ ਕਾਰਨਾਂ ਦੇ ਚਲਦੇ ਜਾਨ ਹੋਲੀ ਖੇਡਣਾ ਪਸੰਦ ਨਹੀਂ ਕਰਦੇ।
ਆਪਣੇ ਕੱਪੜਿਆਂ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਰਣਵੀਰ ਸਿੰਘ ਨੂੰ ਰੰਗਾਂ ਦਾ ਤਿਉਹਾਰ ਰਾਸ ਨਹੀਂ ਆਉਂਦਾ ਹੈ। ਰਣਵੀਰ ਨੂੰ ਆਪਣੇ ਚਿਹਰੇ ’ਤੇ ਰੰਗ ਲਗਵਾਉਣਾ ਬਿਲਕੁੱਲ ਪਸੰਦ ਨਹੀਂ ਹੈ। ਉਹ ਤਾਂ ਰੰਗਾਂ ਕੋਲੋਂ ਦੂਰ ਭੱਜਦੇ ਹਨ। ਇਸ ਤੋਂ ਇਲਾਵਾ ਰਣਵੀਰ ਨੂੰ ਲੱਗਦਾ ਹੈ ਕਿ ਹੋਲੀ ਦੇ ਸਮੇਂ ਕਾਫ਼ੀ ਗੰਦਗੀ ਫੈਲਾਈ ਜਾਂਦੀ ਹੈ। ਇਸ ਦੇ ਚਲਦੇ ਰਣਵੀਰ ਹੋਲੀ ਖੇਡਣ ਤੋਂ ਬੱਚਦੇ ਹਨ।
ਕਰੀਨਾ ਕਪੂਰ ਖਾਨ ਨੂੰ ਹੋਲੀ ਦੇ ਤਿਉਹਾਰ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ ਸਗੋਂ ਉਹ ਤਾਂ ਇਸ ਤਿਉਹਾਰ ਨੂੰ ਕਾਫੀ ਪਸੰਦ ਕਰਦੀ ਹੈ ਪਰ ਜਦੋਂ ਤੋਂ ਉਨ੍ਹਾਂ ਦੇ ਦਾਦਾ ਜੀ ਅਤੇ ਮਹਾਨ ਐਕਟਰ ਰਾਜ ਕਪੂਰ ਦਾ ਦਿਹਾਂਤ ਹੋਇਆ ਹੈ, ਉਨ੍ਹਾਂ ਨੇ ਰੰਗਾਂ ਦਾ ਇਹ ਖੂਬਸੂਰਤ ਤਿਉਹਾਰ ਖੇਡਣਾ ਛੱਡ ਦਿੱਤਾ ਹੈ। ਕਰੀਨਾ ਆਪਣੇ ਦਾਦਾ ਜੀ ਨੂੰ ਕਾਫ਼ੀ ਜ਼ਿਆਦਾ ਮਿਸ ਕਰਦੀ ਹੈ। ਉਨ੍ਹਾਂ ਦੇ ਦਾਦਾ ਜੀ ਹੋਲੀ ਦੀ ਸਭ ਤੋਂ ਵਧੀਆ ਪਾਰਟੀ ਦਿੰਦੇ ਸਨ, ਇਸ ਦੇ ਚਲਦੇ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਕਰੀਨਾ ਨੇ ਹੋਲੀ ਖੇਡਣਾ ਛੱਡ ਦਿੱਤਾ।
ਬਾਲੀਵੁੱਡ ਦੇ ਐਕਸ਼ਨ ਹੀਰੋ ਨੂੰ ਵੀ ਅਜਿਹਾ ਲੱਗਦਾ ਹੈ ਕਿ ਹੋਲੀ ਦੇ ਚਲਦੇ ਸਿਰਫ ਪਾਣੀ ਦੀ ਬਰਬਾਦੀ ਹੁੰਦੀ ਹੈ। ਟਾਈਗਰ ਨੂੰ ਹੋਲੀ ’ਤੇ ਇਸਤੇਮਾਲ ਹੋਣ ਵਾਲੇ ਰੰਗਾਂ ਤੋਂ ਵੀ ਡਰ ਲੱਗਦਾ ਹੈ। ਪਿਛਲੇ ਕੁੱਝ ਸਾਲਾਂ ਤੋਂ ਟਾਈਗਰ ਹੋਲੀ ਦੇ ਦਿਨ ਵੀ ਫਿਲਮਾਂ ਦੀ ਸ਼ੂਟਿੰਗ ਵਿਚ ਰੁੱਝੇ ਰਹਿੰਦੇ ਹਨ।
ਐਕਟਰ ਰਣਬੀਰ ਕਪੂਰ ਨੇ ਕਈ ਸਾਲਾਂ ਵਤੋਂ ਹੋਲੀ ਨਹੀਂ ਖੇਡੀ ਹੈ। ਉਹ ਵੀ ਕਰੀਨਾ ਕਪੂਰ ਦੀ ਤਰ੍ਹਾਂ ਰਾਜ ਕਪੂਰ ਨੂੰ ਕਾਫ਼ੀ ਮਿਸ ਕਰਦੇ ਹਨ। ਰਣਬੀਰ ਨੂੰ ਹੁਣ ਰੰਗਾਂ ਨੂੰ ਲੈ ਕੇ ਕੋਈ ਕਰੇਜ ਨਹੀਂ ਰਹਿ ਗਿਆ ਹੈ। ਕਿਹਾ ਤਾਂ ਅਜਿਹਾ ਵੀ ਜਾਂਦਾ ਹੈ ਕਿ ‘ਬਲਮ ਪਿਚਕਾਰੀ’ ਦੀ ਸ਼ੂਟਿੰਗ ਦੌਰਾਨ ਉਹ ਬਿਲਕੁੱਲ ਵੀ ਸਹਿਜ ਨਹੀਂ ਸੀ ਕਿਉਂਕਿ ਉਹ ਹੋਲੀ ਦੇ ਰੰਗਾਂ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ।
ਅਦਾਕਾਰਾ ਸ਼ਰੂਤੀ ਹਾਸਨ ਆਪਣੀ ਸਕਿਨ ਨੂੰ ਲੈ ਕੇ ਕਾਫ਼ੀ ਫਿਕਰਮੰਦ ਰਹਿੰਦੀ ਹੈ। ਉਹ ਆਪਣੀ ਸਕਿਨ ਦੀ ਕਾਫ਼ੀ ਕੇਅਰ ਕਰਦੀ ਹੈ। ਅਜਿਹੇ ਵਿਚ ਉਹ ਕਦੇ ਪਸੰਦ ਨਹੀਂ ਕਰਦੀ ਕਿ ਕੋਈ ਵੀ ਉਨ੍ਹਾਂ ਦੇ ਚਿਹਰੇ ’ਤੇ ਕੈਮੀਕਲ ਵਾਲੇ ਰੰਗ ਲਗਾਵੇ। ਇਸ ਦੇ ਚਲਦੇ ਸ਼ਰੂਤੀ ਰੰਗਾਂ ਦੇ ਤਿਉਹਾਰ ਕੋਲੋਂ ਦੂਰ ਭੱਜਦੀ ਹੈ। ਉਨ੍ਹਾਂ ਨੂੰ ਵੀ ਹੋਲੀ ਖੇਡਣਾ ਪਾਣੀ ਦੀ ਬਰਬਾਦੀ ਲੱਗਦਾ ਹੈ।