FacebookTwitterg+Mail

ਕੋਰੋਨਾ ਤੋਂ ਡਰੇ ਅਮਿਤਾਭ, ਕਿਹਾ- ਮੁੰਬਈ ਸ਼ਹਿਰ ਨੂੰ ਇੰਨਾ ਸ਼ਾਂਤ ਪਹਿਲਾਂ ਕਦੇ ਨਹੀਂ ਦੇਖਿਆ

coronavirus
19 March, 2020 12:01:43 PM

ਮੁੰਬਈ(ਬਿਊਰੋ)- ਕੋਰੋਨਾ ਵਾਇਰਸ ਦੇ ਚਲਦੇ ਆਮ ਲੋਕਾਂ ਤੋਂ ਇਲਾਵਾ ਸਾਰੇ ਬਾਲੀਵੁੱਡ ਸਿਤਾਰੇ ਵੀ ਦਹਿਸ਼ਤ ਵਿਚ ਹਨ। ਕਈ ਸਿਤਾਰੇ ਘਰ ਤੋਂ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵਿਚਕਾਰ ਅਮਿਤਾਭ ਬੱਚਨ ਦਾ ਨਾਮ ਵੀ ਸ਼ਾਮਿਲ ਹੈ। ਬਿੱਗ ਬੀ ਘਰ ਵਿਚ ਬੈਠ ਸੋਸ਼ਲ ਮੀਡੀਆ ਰਾਹੀਂ ਫੈਨਜ਼ ਤੱਕ ਕੋਈ ਨਾ ਕੋਈ ਜਾਣਕਾਰੀ ਪਹੁੰਚਾ ਰਹੇ ਹਨ। ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਦੇ ਟਵੀਟ ਲਗਾਤਾਰ ਵਾਇਰਲ ਹੋ ਰਹੇ ਹਨ।


ਹਾਲ ਹੀ ਵਿਚ ਇਕ ਵਾਰ ਫਿਰ ਅਮਿਤਾਭ ਬੱਚਨ ਦਾ ਟਵੀਟ ਸਾਹਮਣੇ ਆਇਆ ਹੈ। ਇਸ ਵਿਚ ਵੀ ਉਨ੍ਹਾਂ ਨੇ ਕੋਰੋਨਾ ਵਾਇਰਸ ਦਾ ਜ਼ਿਕਰ ਕੀਤਾ ਹੈ। ਬਿੱਗ ਬੀ ਨੇ ਲਿਖਿਆ, ‘‘ਮੁੰਬਈ ਸ਼ਹਿਰ ਨੂੰ ਇੰਨਾ ਸ਼ਾਂਤ ਪਹਿਲਾਂ ਕਦੇ ਨਹੀਂ ਦੇਖਿਆ। ਅਚਾਨਕ ਅਜਿਹਾ ਲੱਗ ਰਿਹਾ ਹੈ ਜਿਵੇਂ ਮੁੰਬਈ ਵਿਚ ਸਿਰਫ ਮੈਂ ਇਕੱਲਾ ਰਹਿੰਦਾ ਹਾਂ। ਤੁਸੀਂ ਸਭ ਸੁਰੱਖਿਅਤ ਰਹੋ ਅਤੇ ਆਪਣਾ ਖਿਆਲ ਰੱਖੋ।’’

ਇਹ ਵੀ ਪੜ੍ਹੋ: ਸਲਮਾਨ ਖਾਨ ਨੇ ਕੀਤਾ ਖੁਲਾਸਾ, ਇਸ ਕਾਰਨ ਆਲੀਸ਼ਾਨ ਬੰਗਲਾ ਛੱਡ ਰਹਿੰਦੇ ਹਨ ਛੋਟੇ ਜਿਹੇ ਫਲੈਟ ’ਚ

Image
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬਿੱਗ ਬੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਕਈ ਪੋਸਟ ਕੀਤੇ ਹਨ। ਪਿਛਲੇ ਦਿਨੀਂ ਅਮਿਤਾਭ ਬੱਚਨ ਨੇ ਟਵਿਟਰ ’ਤੇ ਹੱਥ ਦੀ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ’ਤੇ ਇਕ ਸਟੈਂਪ ਲੱਗੀ ਸੀ। ਇਸ ਸਟੈਂਪ ਵਿਚ ਸੈਲਫ ਆਈਸੋਲੇਸ਼ਨ ਯਾਨੀ ਕੋਰੰਟਾਈਨ ਹੋਣ ਦੇ ਬਾਰੇ ਵਿਚ ਲਿਖਿਆ ਗਿਆ। ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਲੋਕਾਂ ਨੂੰ ਲੱਗਾ ਕਿ ਬਿੱਗ ਬੀ ਖੁੱਦ ਆਈਸੋਲੇਸ਼ਨ ਵਿਚ ਹਨ ਪਰ ਅਜਿਹਾ ਨਹੀਂ ਹੈ। ਇਹ ਸਟੈਂਪ ਬੀਐਮਸੀ ਵਲੋਂ ਉਨ੍ਹਾਂ ਲੋਕਾਂ ’ਤੇ ਲਗਾਈ ਜਾ ਰਹੀ ਹੈ, ਜੋ ਕੋਰੰਟਾਈਨ ਵਿਚ ਹਨ।

ਇਹ ਵੀ ਪੜ੍ਹੋ: ਕੋਰੋਨਾ ਨੇ ਫਿਲਮ ਇੰਡਸਟਰੀ ਕੀਤੀ ਫਲਾਪ, ਘਰ ਬੈਠੇ ਸਿਤਾਰੇ ਹੁਣ ਕਰ ਰਹੇ ਹਨ ਅਜਿਹੇ ਕੰਮ


Tags: CoronavirusAmitabh BachchanMumbaiTwitterBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari