FacebookTwitterg+Mail

'ਕੋਰੋਨਾ' ਮਰੀਜ਼ਾਂ ਦੀ ਮਦਦ ਲਈ ਅੱਗੇ ਆਈ ਕਨਿਕਾ ਕਪੂਰ, 'Plasma Therapy' ਦਾਨ ਕਰਨ ਦੀ ਕੀਤੀ ਪੇਸ਼ਕਸ਼

covid 19 bollywood singer kanika kapoor to donate plasma
28 April, 2020 10:36:48 AM

ਜਲੰਧਰ (ਵੈੱਬ ਡੈਸਕ) - ਕੋਰੋਨਾ ਵਾਇਰਸ ਨੂੰ ਮਾਤ ਦੇਣ ਵਾਲੀ ਬਾਲੀਵੁੱਡ ਗਾਇਕਾ ਕਨਿਕਾ ਕਪੂਰ ਨੇ ਆਪਣੇ ਪਲਾਜ਼ਮਾ (Plasma Therapy) ਨੂੰ ਹੋਰ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਦਾਨ ਕਰਨ ਦੀ ਪੇਸ਼ਕਸ਼ ਕੀਤੀ ਹੈ।ਲਖਨਊ ਦੇ ਕੇ.ਜੀ.ਐੱਮ.ਯੂ. ਹਸਪਤਾਲ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਕਨਿਕਾ ਕਪੂਰ ਨੂੰ ਕੁਝ ਦਿਨ ਪਹਿਲਾਂ ਹੀ ਹਸਪਤਾਲ ਤੋਂ ਛੁੱਟੀ ਮਿਲੀ ਹੈ ਅਤੇ ਘਰੇਲੂ ਕੁਆਰੰਟੀਨ ਵਿਚ ਹੈ।  

ਇਹ ਖ਼ਬਰ ਪੜ੍ਹੋ : ਮੁੜ ਮੁਸ਼ਕਿਲਾਂ 'ਚ ਬਾਲੀਵੁੱਡ ਗਾਇਕਾ ਕਨਿਕਾ ਕਪੂਰ

ਦੱਸ ਦੇਈਏ ਕਿ ਪਿਛਲੇ ਮਹੀਨੇ ਕਨਿਕਾ ਕਪੂਰ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਸੀ। ਕਨਿਕਾ ਕਪੂਰ 'ਤੇ ਆਈ.ਪੀ.ਸੀ. ਦੀ ਧਾਰਾ 269  (ਜਾਨਲੇਵਾ ਬਿਮਾਰੀ ਦੇ ਲਾਗ ਨੂੰ ਫੈਲਾਉਣ 'ਤੇ ਅਣਗਹਿਲੀ) ਅਤੇ ਆਈ.ਪੀ.ਸੀ. ਦੀ ਧਾਰਾ 270 (ਜਾਨਲੇਵਾ ਖ਼ਤਰਨਾਕ ਬਿਮਾਰੀ ਦੇ ਸੰਕਰਮ ਦੇ ਫੈਲਣ ਦੀ ਸੰਭਾਵਨਾ) ਦੇ ਤਹਿਤ ਦੋਸ਼ ਲਾਇਆ ਗਿਆ ਹੈ। ਹਾਲ ਹੀ ਵਿਚ ਲਖਨਊ ਪੁਲਸ ਨੇ ਕਨਿਕਾ ਨੂੰ ਨੋਟਿਸ ਭੇਜਿਆ ਹੈ ਅਤੇ ਉਸਨੂੰ ਆਪਣਾ ਬਿਆਨ ਦਰਜ ਕਰਾਉਣ ਲਈ ਕਿਹਾ ਹੈ। ਕ੍ਰਿਸ਼ਨ ਨਗਰ ਦੇ ਏ.ਸੀ.ਪੀ. ਦੀਪਕ ਕੁਮਾਰ ਸਿੰਘ ਨੇ ਕਿਹਾ ਹੈ ਕਿ ਗਾਇਕਾ ਨੂੰ ਥਾਣੇ ਆ ਕੇ ਆਪਣਾ ਲਿਖਤੀ ਬਿਆਨ ਦੇਣਾ ਪਵੇਗਾ। ਇਸ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। 

ਇਹ ਖ਼ਬਰ ਪੜ੍ਹੋ : ਆਨੰਦ ਮਹਿੰਦਰਾ ਤੇ ਅਮਿਤਾਭ ਦਾ 'whatsapp' ਡਿਲੀਟ ਕਰਨ ਦੀ ਉੱਠੀ ਮੰਗ, ਜਾਣੋ ਕੀ ਹੈ ਮਾਮਲਾ

ਦੱਸਣਯੋਗ ਹੈ ਕਿ ਕਨਿਕਾ ਕਪੂਰ 'ਕੋਰੋਨਾ' ਤੋਂ ਠੀਕ ਹੋਣ ਤੋਂ ਬਾਅਦ ਲਖਨਊ ਸਥਿਤ ਆਪਣੇ ਘਰ ਵਿਚ ਹੈ। ਕਨਿਕਾ 'ਤੇ 'ਕੋਰੋਨਾ ਵਾਇਰਸ' ਛੁਪਾਉਣ ਦੇ ਵੀ ਦੋਸ਼ ਲੱਗੇ ਪਰ ਇਨ੍ਹਾਂ ਸਭ ਤੋਂ ਉਭਰਦੇ ਹੋਏ ਉਨ੍ਹਾਂ ਨੇ 'ਕੋਰੋਨਾ' ਦੀ ਜੰਗ ਜਿੱਤੀ ਹੈ। ਠੀਕ ਹੋਣ ਤੋਂ ਬਾਅਦ ਕਨਿਕਾ ਨੇ ਆਪਣੀ ਪਹਿਲੀ ਬੀਤੇ ਦਿਨੀਂ ਇਕ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ, ਜਿਸ ਵਿਚ ਕਨਿਕਾ ਆਪਣੇ ਮਾਤਾ-ਪਿਤਾ ਨਾਲ ਚਾਹ ਪੀਂਦੀ ਨਜ਼ਰ ਆ ਰਹੀ ਹੈ। ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਐਤਵਾਰ ਨੂੰ ਕਨਿਕਾ ਨੇ ਸੋਸ਼ਲ ਮੀਡੀਆ 'ਤੇ ਇਕ ਲੰਬੀ ਚੋੜੀ ਪੋਸਟ ਲਿਖੀ ਹੈ, ਜਿਸ ਵਿਚ ਉਸ ਨੇ ਲਿਖਿਆ, ''ਮੈਨੂੰ ਪਤਾ ਹੈ ਕਿ ਬਾਹਰ ਮੇਰੇ ਬਾਰੇ ਕਾਫੀ ਬਿਆਨ ਅਤੇ ਕਹਾਣੀਆਂ ਚੱਲ ਰਹੀਆਂ ਹਨ। ਮੇਰੇ ਚੁੱਪ ਰਹਿਣ ਦੀ ਵਜ੍ਹਾ ਨਾਲ ਇਸ ਤੋਂ ਹੋਰ ਵਧਾਵਾ ਮਿਲ ਰਿਹਾ ਹੈ। ਮੈਂ ਸੱਚ ਨੂੰ ਸਾਹਮਣੇ ਆਉਣ ਦਾ ਸਮਾਂ ਦਿੱਤਾ ਹੈ। ਮੈਂ ਕੁਝ ਤੱਥ ਸਾਹਮਣੇ ਲਿਆਉਣੇ ਚਾਹੁੰਦੀ ਹਾਂ। ਮੈਂ ਹਾਲੇ ਆਪਣੇ ਮਾਤਾ-ਪਿਤਾ ਨਾਲ ਘਰ ਵਿਚ ਰਹਿ ਕੇ ਕੁਝ ਚੰਗਾ ਬਤੀਤ ਕਰਨਾ ਚਾਹੁੰਦੀ ਹਾਂ। ਲੰਡਨ, ਮੁੰਬਈ ਅਤੇ ਲਖਨਊ ਵਿਚ ਜੋ-ਜੋ ਮੇਰੇ ਸੰਪਰਕ ਵਿਚ ਆਇਆ ਸੀ, ਉਨ੍ਹਾਂ ਵਿਚੋਂ ਕਿਸੇ ਵਿਚ ਵੀ 'ਕੋਰੋਨਾ' ਦੇ ਲੱਛਣ ਨਹੀਂ ਪਾਏ ਗਏ ਸਭ ਦੀ ਜਾਂਚ ਨੈਗੇਟਿਵ ਆਈ ਹੈ।''       

ਇਹ ਖ਼ਬਰ ਪੜ੍ਹੋ : ਪੰਜਾਬ ਪੁਲਸ ਦੇ ਬਹਾਦਰ ਯੋਧੇ ਦੀ ਬਹਾਦਰੀ ਨੂੰ ਪੰਜਾਬੀ ਕਲਾਕਾਰਾਂ ਨੇ ਇੰਝ ਕੀਤਾ ਸਲਾਮ​​​​​​​


Tags: Kanika KapoorDonatePlasma TherapyCovid 19CoronavirusBollywood Celebrity

About The Author

sunita

sunita is content editor at Punjab Kesari