ਜਲੰਧਰ(ਬਿਊਰੋ)— ਪੰਜਾਬੀ ਮਸ਼ਹੂਰ ਗਾਇਕ ਤੇ ਗੀਤਕਾਰ ਦੇਬੀ ਮਖਸੂਸਪੁਰੀ ਅੱਜ ਆਪਣਾ 52ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 10 ਜੂਨ 1966 ਨੂੰ ਹੁਸ਼ਿਆਰਪੁਰ, ਪੰਜਾਬ 'ਚ ਹੋਇਆ ਹੈ। ਦੇਬੀ ਮਖਸੂਸਪੁਰੀ ਇਕ ਉੱਘੇ ਗਾਇਕ, ਗੀਤਕਾਰ ਦੇ ਨਾਲ ਕਵੀ ਵੀ ਹਨ।
ਸ਼ਾਇਰੀ ਵਿਚ ਵੀ ਕਾਫ਼ੀ ਦਿਲਚਸਪੀ ਰੱਖਦੇ ਹਨ ਦੇਬੀ ਮਖਸੂਸਪੁਰੀ
ਪਹਿਲਾਂ ਇਹ ਗੀਤਕਾਰ ਸਨ ਤੇ ਇਨ੍ਹਾਂ ਦਾ ਪਹਿਲਾਂ ਗੀਤ ਨਾਮੀ ਗਾਇਕ ਕੁਲਦੀਪ ਮਾਣਕ ਜੀ ਨੇ ਗਾਇਆ ਸੀ। ਇਸ ਤੋਂ ਬਾਅਦ ਇਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਸਮੇਂ ਇਨ੍ਹਾਂ ਦੀ ਉਮਰ 20 ਸਾਲ ਦੀ ਸੀ। ਗਾਇਕੀ ਦੇ ਤੌਰ 'ਤੇ ਇਨ੍ਹਾਂ ਨੇ ਆਪਣੀ ਪਹਿਲੀ ਐਲਬਮ 'ਜਦ ਮਾਂ ਨਹੀਂ' ਸਾਲ 1994 'ਚ ਜਾਰੀ ਕੀਤੀ ਸੀ।
ਹੁਣ ਤੱਕ ਦੇਬੀ ਮਖਸੂਸਪੁਰੀ ਨੇ ਕਈ ਗੀਤ ਦਰਸ਼ਕਾਂ ਦੀ ਝੋਲੀ 'ਚ ਪਾਏ ਹਨ। ਉਨ੍ਹਾਂ ਨੇ 'ਵਕਤ ਇਕੋਂ ਜਿਹਾ', 'ਯਾਦ', 'ਸ਼ਰਾਬ', 'ਫੁੱਲਕਾਰੀ', 'ਤੇਰੇ ਨਾਲ ਲਾਈ', 'ਯਾਰੀ ਵਾਲੇ ਵਰਕੇ', 'ਕਿੰਨੀ ਵਾਰੀ', 'ਯਾਦਾਂ', 'ਮਜ਼ਬੂਰੀ', 'ਮਹਿਬੂਬ', 'ਮਹਿਰਬਾਨੀ', 'ਪੰਜਾਬ' ਤੇ 'ਮਿੱਤਰਾ ਦੀ ਆਵਾਜ਼' ਵਰਗੇ ਗੀਤਾਂ ਗਾ ਚੁੱਕੇ ਹਨ।
ਦੱਸਣਯੋਗ ਹੈ ਕਿ ਗੀਤਕਾਰ ਤੋਂ ਗਾਇਕ ਬਣੇ ਦੇਬੀ ਮਖਸੂਸਪੁਰੀ ਨੇ ਨਾ ਸਿਰਫ ਪੰਜਾਬ 'ਚ ਪ੍ਰਸਿੱਧੀ ਖੱਟੀ ਸਗੋਂ ਇਨ੍ਹਾਂ ਨੇ ਆਪਣੀ ਬੁਲੰਦ ਆਵਾਜ਼ ਨਾਲ ਵਿਦੇਸ਼ਾਂ 'ਚ ਵੀ ਖਾਸ ਪਛਾਣ ਕਾਇਮ ਕੀਤੀ ਹੈ।
ਦੇਬੀ ਮਖਸੂਸਪੁਰੀ ਦੀ ਸ਼ਾਇਰੀ ਕਾਫੀ ਦਿਲਚਸਪ ਹੁੰਦੀ ਹੈ। ਦੱਸ ਦੇਈਏ ਕਿ ਦੇਬੀ ਮਖਸੂਸਪੁਰੀ ਨੂੰ ਸ਼ਾਇਰੀ 'ਚ ਅੱਜ ਤੱਕ ਕੋਈ ਮਾਤ ਨਾ ਦੇ ਸਕਿਆ। ਉਨ੍ਹਾਂ ਦੇ ਗੀਤਾਂ 'ਚ ਹਮੇਸ਼ਾ ਹੀ ਸੱਭਿਆਚਾਰਕ ਦੇਖਣ ਨੂੰ ਮਿਲਦਾ ਹੈ। ਅੱਜ ਵੀ ਲੱਖਾਂ ਲੋਕਾਂ ਇਨ੍ਹਾਂ ਦੇ ਫੈਨ ਹਨ।