FacebookTwitterg+Mail

ਹੁਣ ਵਿਵੇਕ ਓਬਰਾਏ ਨੇ 'ਮਹਾਗਠਜੋੜ' ਦਾ ਉਡਾਇਆ ਮਜ਼ਾਕ

election results 2019 vivek oberoi shares yet another meme
24 May, 2019 11:49:41 AM

ਮੁੰਬਈ(ਬਿਊਰੋ)— 'ਲੋਕਸਭਾ ਇਲੈਕਸ਼ਨ 2019' 'ਚ ਬੀ. ਜੇ. ਪੀ. ਦੀ ਜਿੱਤ ਹੋ ਚੁੱਕੀ ਹੈ। ਜਿੱਥੇ ਇਕ ਪਾਸੇ ਨਤੀਜਿਆਂ ਮੁਤਾਬਕ ਬੀ. ਜੇ. ਪੀ. ਦੇਸ਼ 'ਚ ਪ੍ਰਚੰਡ ਬਹੁਮਤ ਨਾਲ ਸਰਕਾਰ ਬਣਾਉਣ ਦੀ ਤਿਆਰੀ 'ਚ ਹਨ ਉਥੇ ਅੱਜ ਯਾਨੀ 24 ਮਈ ਨੂੰ ਲੰਬੇ ਸਮੇਂ ਤੋਂ ਆਪਣੀ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਪੀ. ਐੱਮ. ਨਰਿੰਦਰ ਮੋਦੀ ਦੀ ਬਾਓਪਿਕ 'ਪੀ. ਐੱਮ. ਨਰਿੰਦਰ ਮੋਦੀ' ਰਿਲੀਜ਼ ਹੋ ਗਈ ਹੈ। ਫਿਲਮ 'ਚ ਐਕਟਰ ਵਿਵੇਕ ਓਬਰਾਏ ਪੀ. ਐੱਮ. ਮੋਦੀ ਦਾ ਕਿਰਦਾਰ ਨਿਭਾ ਰਹੇ ਹਨ। ਹਾਲ ਹੀ 'ਚ ਵਿਵੇਕ ਐਗਜ਼ਿਟ ਪੋਲ ਨਾਲ ਜੁੜਿਆ ਇਕ ਟਵੀਟ ਕਰਕੇ ਮੁਸ਼ਕਲ 'ਚ ਫਸ ਗਏ ਸਨ। ਜਿਸ 'ਤੇ ਉਨ੍ਹਾਂ ਨੂੰ ਨੋਟਿਸ ਵੀ ਮਿਲਿਆ ਹਾਲਾਂਕਿ ਉਨ੍ਹਾਂ ਨੇ ਬਾਅਦ 'ਚ ਆਪਣਾ ਟਵੀਟ ਡਿਲੀਟ ਕਰਦੇ ਹੋਏ ਮੁਆਫੀ ਵੀ ਮੰਗ ਲਈ ਸੀ। ਇਸ ਤੋਂ ਬਾਅਦ ਹੁਣ ਵਿਵੇਕ ਨੇ ਇਕ ਅਤੇ ਟਵੀਟ ਕੀਤਾ ਹੈ। ਆਪਣੇ ਟਵਿਟਰ ਅਕਾਊਂਟ 'ਤੇ ਇਸ ਵਾਰ ਵਿਵੇਕ ਓਬਰਾਏ ਨੇ ਜੋ ਮੀਮ ਟਵੀਟ ਕੀਤਾ ਹੈ ਉਹ ਕਾਫੀ ਜ਼ਿਆਦਾ ਵਾਇਰਲ ਹੋਇਆ ਹੈ। ਵਿਵੇਕ ਨੇ ਜਿਸ ਤਸਵੀਰ ਨੂੰ ਸ਼ੇਅਰ ਕੀਤਾ ਹੈ ਉਸ 'ਚ ਮਾਇਆਵਤੀ, ਸੋਨੀਆ ਗਾਂਧੀ, ਰਾਹੁਲ ਗਾਂਧੀ, ਸ਼ਰਦ ਪਵਾਰ, ਅਜੀਤ ਸਿੰਘ, ਸੀਤਾਰਾਮ ਯੇਚੁਰੀ ਸਮੇਤ ਕਈ ਪਾਲੀਟੀਸ਼ਿਅਨ ਨਜ਼ਰ ਆ ਰਹੇ ਹਨ। ਜੋ ਇਕੱਠੇ ਮਿਲ ਕੇ ਮਹਾਗਠਜੋੜ ਲਈ ਹੱਥ ਮਿਲਾਉਂਦੇ ਦਿਖਾਈ ਦੇ ਰਹੇ ਹਨ।


ਅਜਿਹੇ 'ਚ ਇਸ ਤਸਵੀਰ 'ਚ ਸਭ ਦੇ ਉੱਪਰ ਮੋਦੀ ਨਾਮ ਦਾ ਡਿਟਰਜੈਂਟ ਪਾਊਡਰ ਨਿਕਲ ਜਾਂਦਾ ਹੈ ਅਤੇ ਸਵਾਲ ਉੱਠਦਾ ਹੈ ਚੌਂਕ ਗਏ? ਵਿਵੇਕ ਓਬਰਾਏ ਨੇ ਆਪਣੇ ਮੀਮ ਪੋਸਟ 'ਚ ਲਿਖਿਆ,''ਸਾਰੇ ਪਾਲੀਟੀਸ਼ਿਅਨ ਜੋ ਨਰਿੰਦਰ ਮੋਦੀ ਕੋਲੋਂ ਨਫਰਤ ਕਰਨ ਲਈ ਇਕੱਠੇ ਹੋਏ ਉਨ੍ਹਾਂ ਨੂੰ ਗੁਜਾਰਿਸ਼ ਹੈ ਕਿ ਆਪਣਾ ਜ਼ਿਆਦਾ ਸਮਾਂ ਭਾਰਤ ਨੂੰ ਪਿਆਰ ਕਰਨ 'ਚ ਲਗਾਉਣ ਨਾ ਕਿ ਮੋਦੀ ਤੋਂ ਨਫਰਤ ਕਰਨ 'ਚ। ਭਾਰਤ ਨੂੰ ਹੈਲਦੀ ਡੈਮੋਕਰੇਸੀ ਲਈ ਸੈਂਸੀਬਲ ਵਿਰੋਧੀ ਪੱਖ ਦੀ ਜ਼ਰੂਰਤ ਹੈ।''


Tags: Election Results 2019Vivek OberoiMemeBJPPM Narendra ModiBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.