FacebookTwitterg+Mail

ਮੁੰਬਈ ਫਿਲਮਸਿਟੀ 'ਚ ਸਿੱਧੂ ਦਾ ਸਖਤ ਵਿਰੋਧ, ਫੈਡਰੇਸ਼ਨ ਨੇ ਕੀਤਾ ਬਾਈਕਾਟ

federation of western india cine employees
18 February, 2019 04:13:33 PM

ਨਵੀਂ ਦਿੱਲੀ (ਬਿਊਰੋ) — ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ 'ਚ ਫੈਡਰੇਸ਼ਨ ਆਫ ਵੇਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਐਤਵਾਰ ਨੂੰ ਮੁੰਬਈ ਫਿਲਮ ਸਿਟੀ 'ਚ ਜ਼ੋਰਦਾਰ ਵਿਰੋਧ ਪ੍ਰਦਸ਼ਨ ਕੀਤਾ। ਮੁੰਬਈ ਦੇ ਫਿਲਮਸਿਟੀ 'ਚ ਪਾਕਿਸਤਾਨ ਖਿਲਾਫ ਖੂਬ ਨਾਰੇਬਾਜ਼ੀ ਹੋਈ। ਫੈਡਰੇਸ਼ਨ ਨੇ ਇਸ ਦੌਰਾਨ ਕਾਂਗਰਸ ਨੇਤਾ ਤੇ ਕਪਿਲ ਸ਼ਰਮਾ ਸ਼ੋਅ 'ਚ ਬਤੌਰ ਜੱਜ ਨਜ਼ਰ ਆਉਣ ਵਾਲੇ ਨਵਜੋਤ ਸਿੰਘ ਸਿੱਧੂ ਖਿਲਾਫ ਨਾਰੇ ਲਾਏ।

PunjabKesari, navjot singh sidhu boycott photo image, ਨਵਜੋਤ ਸਿੰਘ ਸਿੱਧੂ ਬਾਈਕਾਟ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ

ਨਵਜੋਤ ਨੇ ਦਿੱਤਾ ਇਹ ਬਿਆਨ

ਸਿੱਧੂ ਨੇ ਮੀਡਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ, ''ਕੀ ਕੁਝ ਲੋਕਾਂ ਦੀ ਕਰਤੂਤ ਲਈ ਪੂਰੇ ਦੇਸ਼ ਨੂੰ ਜਿੰਮੇਦਾਰ ਠਹਿਰਾਇਆ ਜਾ ਸਕਦਾ ਹੈ? ਇਹ ਇਕ ਬਹੈੱਦ ਕਾਇਰਤਾ ਹਮਲਾ ਸੀ। ਮੈਂ ਇਸ ਹਮਲੇ ਦੀ ਕੜੀ ਨਿੰਦਿਆ ਕਰਦਾ ਹਾਂ। ਹਿੰਸਾ ਨੂੰ ਕਿਸੇ ਵੀ ਤਰੀਕੇ ਨਾਲ ਸਹੀਂ ਨਹੀਂ ਠਹਿਰਾਇਆ ਦਾ ਸਕਦਾ। ਜਿਨ੍ਹਾਂ ਨੇ ਅਜਿਹਾ ਕੀਤਾ ਹੈ, ਉਨ੍ਹਾਂ ਨੂੰ ਇਸ ਦੀ ਸਜ਼ਾ ਮਿਲਣੀ ਹੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਭਾਰਤ ਤੇ ਪਾਕਿਸਤਾਨ ਦੇ ਮੁੱਦਿਆਂ ਦਾ ਸਥਾਈ ਹੱਲ ਕੱਢਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਸੀ ਕਿ ਇਸ ਤਰ੍ਹਾਂ ਦੇ ਲੋਕਾਂ (ਅੱਤਵਾਦੀਆਂ) ਦਾ ਕੋਈ ਦੇਸ਼, ਧਰਮ ਤੇ ਜਾਤੀ ਨਹੀਂ ਹੁੰਦੀ ਹੈ। ਕੁਝ ਲੋਕਾਂ ਕਾਰਨ ਪੂਰੇ ਰਾਸ਼ਟਰ (ਪਾਕਿਸਤਾਨ) ਨੂੰ ਜਿੰਮੇਦਾਰ ਨਹੀਂ ਠਹਿਰਾਇਆ ਜਾ ਸਕਦਾ।''

PunjabKesari,navjot singh sidhu boycott photo image,ਨਵਜੋਤ ਸਿੰਘ ਸਿੱਧੂ ਬਾਈਕਾਟ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ

ਸਿੱਧੂ ਦੀਆਂ ਇਨ੍ਹਾਂ ਟਿੱਪਣੀਆਂ 'ਤੇ ਲੋਕਾਂ 'ਚ ਨਾਰਾਜਗੀ ਦੇਖੀ ਗਈ। ਉਨ੍ਹਾਂ ਨੂੰ 'ਦਿ ਕਪਿਲ ਸ਼ਰਮਾ ਸ਼ੋਅ' 'ਚ ਬਾਹਰ ਦਾ ਰਾਸਤਾ ਦਿਖਾਇਆ ਗਿਆ ਹੈ। 
PunjabKesari,navjot singh sidhu boycott photo image,ਨਵਜੋਤ ਸਿੰਘ ਸਿੱਧੂ ਬਾਈਕਾਟ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ
ਫੈਡਰੇਸ਼ਨ ਨੇ ਕਿਹਾ, ''ਅਸੀਂ ਨਵਜੋਤ ਸਿੰਘ ਸਿੱਧੂ ਦਾ ਬਾਇਕਾਟ ਕਰਦੇ ਹਾਂ। ਫੈਡਰੇਸ਼ਨ ਉਨ੍ਹਾਂ ਨੂੰ ਇੰਡਸਟਰੀ 'ਚ ਕੰਮ ਕਰਨ ਦੀ ਮਨਜ਼ੂਰੀ ਨਹੀਂ ਦਿੰਦੀ ਹੈ। ਉਨ੍ਹਾਂ ਨੂੰ ਦੇਸ਼ ਤੋਂ ਹਟਾ ਦੇਣਾ ਚਾਹੀਦਾ ਹੈ।'' ਫੈਡਰੇਸ਼ਨ  ਨੇ ਨਵਜੋਤ ਸਿੰਘ ਸਿੱਧੂ ਨੂੰ ਗਦਾਰ ਦੱਸਦੇ ਹੋਏ ਕਿਹਾ ਕਿ, ਉਸ ਨੂੰ ਪਾਕਿਸਤਾਨ ਭੇਜ ਦੇਣਾ ਚਾਹੀਦਾ।

PunjabKesari,navjot singh sidhu boycott photo image,ਨਵਜੋਤ ਸਿੰਘ ਸਿੱਧੂ ਬਾਈਕਾਟ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ

ਫੈਡਰੇਸ਼ਨ ਨੇ ਇਹ ਵੀ ਸਾਫ ਕਿਹਾ ਕਿ ਫਿਲਮ ਇੰਡਸਟਰੀ ਦਾ ਕੋਈ ਵੀ ਫਿਲਮਮੇਕਰ ਕਿਸੇ ਵੀ ਪਾਕਿ ਕਲਾਕਾਰ ਨੂੰ ਹੁਣ ਫਿਲਮ 'ਚ ਕੰਮ ਨਹੀਂ ਦੇਵਾਂਗਾ। ਕਿਸੇ ਮਿਊਜ਼ਿਕ ਕੰਪਨੀ 'ਚ ਪਾਕਿਸਤਾਨੀ ਸਿੰਗਰਾਂ ਨੂੰ ਕੰਮ ਨਹੀਂ ਦਿੱਤਾ ਜਾਵੇਗਾ। ਜੇਕਰ ਕਿਸੇ ਵੀ ਫਿਲਮਕਾਰ ਜਾਂ ਮਿਊਜ਼ਿਕ ਕੰਪਨੀ ਨੇ ਅਜਿਹਾ ਕੀਤਾ ਤੇ Federation of Western India Cine Employees ਦੀ ਗੱਲ ਨਾ ਮੰਨੀ ਤਾਂ ਜਿਸ ਵੀ ਫਿਲਮ 'ਚ ਪਾਕਿਸਤਾਨੀ ਕਲਾਰਾਰ ਹੋਣਗੇ, ਉਸ ਦੀ ਸ਼ੂਟਿੰਗ ਰੋਕ ਦਿੱਤੀ ਜਾਵੇਗੀ ਅਤੇ ਭੰਨ-ਤੋੜ ਕੀਤੀ ਜਾਵੇਗੀ।''
PunjabKesari,navjot singh sidhu boycott photo image,ਨਵਜੋਤ ਸਿੰਘ ਸਿੱਧੂ ਬਾਈਕਾਟ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ
ਦੱਸ ਦਈਏ ਕਿ ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ 2 ਵਜੇ ਤੋਂ 4 ਵਜੇ ਤੱਕ ਮੁੰਬਈ ਦੇ ਫਿਲਮਸਿਟੀ 'ਚ ਐਤਵਾਰ ਨੂੰ ਕਈ ਸ਼ੂਟਿੰਗਾਂ ਰੋਕੀਆਂ ਗਈਆਂ ਸਨ। ਪੂਰੇ ਫਿਲਮਸਿਟੀ ਨੂੰ ਦੋ ਘੰਟੇ ਲਈ ਬੰਦ ਕੀਤਾ ਗਿਆ ਸੀ। 

ਦੱਸਣਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਅਸ਼ੋਕ ਪੰਡਿਤ ਦੇ ਹਵਾਲੇ ਤੋਂ ਇਕ ਟਵੀਟ ਕਰਦੇ ਹੋਏ ਲਿਖਿਆ ਸੀ, ''ਤੁਸੀਂ ਸਾਰੇ ਪ੍ਰੋਡਿਊਸਰ, ਕਲਾਕਾਰ ਅਤੇ ਟੈਕਨੀਸ਼ੀਅਨ ਭਰਾਵਾਂ ਨੂੰ ਬੇਨਤੀ ਹੈ ਕਿ ਵੱਡੀ ਗਿਣਤੀ 'ਚ ਦੁਪਹਿਰ 12 ਵਜੇ ਫਿਲਮ ਸਿਟੀ ਦੇ ਸੇਟ 'ਤੇ ਹਾਜ਼ਰ ਰਹਿਣਾ।''

PunjabKesari,navjot singh sidhu boycott photo image,ਨਵਜੋਤ ਸਿੰਘ ਸਿੱਧੂ ਬਾਈਕਾਟ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ


Tags: Film Industry Federation of Western India Cine Employees Navjot Singh Sidhu Pulwama Terror Attack Jammu and Kashmir Bollywood Celebrity News in PunjabiThe Kapil Sharma Show ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.